ਪੰਜਾਬ

punjab

ETV Bharat / entertainment

ਧਰਮਾ ਪ੍ਰੋਡਕਸ਼ਨ ਦੇ ਪੂਰੇ ਹੋਏ 42 ਸਾਲ, ਵੀਡੀਓ 'ਚ ਕਰਨ ਜੌਹਰ ਨੇ ਦਿਖਾਇਆ 4 ਦਹਾਕਿਆਂ ਦਾ ਫਿਲਮੀ ਸਫ਼ਰ - Dharma Productions complete 42

ਕਰਨ ਜੌਹਰ ਹਿੰਦੀ ਸਿਨੇਮਾ ਵਿੱਚ ਧਰਮਾ ਪ੍ਰੋਡਕਸ਼ਨ ਦੇ 42 ਸਾਲ ਦਾ ਜਸ਼ਨ ਮਨਾ ਰਹੇ ਹਨ। 8 ਅਕਤੂਬਰ 1979 ਨੂੰ ਧਰਮਾ ਪ੍ਰੋਡਕਸ਼ਨ ਦੀ ਸਥਾਪਨਾ ਕਰਨ ਜੌਹਰ ਦੇ ਪਿਤਾ ਅਤੇ ਅਦਾਕਾਰ ਯਸ਼ ਜੌਹਰ ਨੇ ਕੀਤੀ ਸੀ।

Etv Bharat
Etv Bharat

By

Published : Oct 8, 2022, 12:44 PM IST

ਹੈਦਰਾਬਾਦ:ਹਿੰਦੀ ਸਿਨੇਮਾ 'ਚ ਮਸ਼ਹੂਰ ਫਿਲਮਕਾਰ ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ 42 ਸਾਲ ਪੂਰੇ ਕਰ ਰਹੇ ਹਨ। ਇਸ ਸਬੰਧੀ ਕਰਨ ਜੌਹਰ ਨੇ ਪਿਛਲੇ ਚਾਰ ਦਹਾਕਿਆਂ 'ਚ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀਆਂ ਫ਼ਿਲਮਾਂ ਦੀ ਇੱਕ ਛੋਟੀ ਜਿਹੀ ਝਲਕ ਵੀਡੀਓ ਰਾਹੀਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਧਰਮਾ ਪ੍ਰੋਡਕਸ਼ਨ ਦੀ ਸਥਾਪਨਾ 1979 ਵਿੱਚ ਕਰਨ ਜੌਹਰ ਦੇ ਪਿਤਾ ਯਸ਼ ਜੌਹਰ ਨੇ ਕੀਤੀ ਸੀ।

ਧਰਮਾ ਪ੍ਰੋਡਕਸ਼ਨ ਦਾ 4 ਦਹਾਕਿਆਂ ਦਾ ਸਫ਼ਰ:ਕਰਨ ਜੌਹਰ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਕਰਨ ਜੌਹਰ ਦੀ ਨਿਰਦੇਸ਼ਿਤ ਫਿਲਮ 'ਕਭੀ ਖੁਸ਼ੀ ਕਭੀ ਗਮ' ਦੇ ਸੀਨ ਨਾਲ ਸ਼ੁਰੂ ਹੁੰਦੀ ਹੈ ਅਤੇ ਇਹ ਧੁਨ ਕਰਨ ਜੌਹਰ ਦੀ ਫਿਲਮ ਕੁਛ ਕੁਛ ਹੋਤਾ ਹੈ ਦੇ ਪਿਛੋਕੜ 'ਚ ਵੱਜ ਰਹੀ ਹੈ। ਇਸ ਦੇ ਨਾਲ ਹੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ 4 ਦਹਾਕਿਆਂ 'ਚ ਹੁਣ ਤੱਕ ਬਣੀਆਂ ਸਾਰੀਆਂ ਫਿਲਮਾਂ ਦੀ ਝਲਕ ਵਾਰੀ-ਵਾਰੀ ਦੇਖਣ ਨੂੰ ਮਿਲ ਰਹੀ ਹੈ।

'ਧਰਮ ਪਰਿਵਾਰ ਦਾ ਹਿੱਸਾ ਬਣਨ ਲਈ ਧੰਨਵਾਦ': ਵੀਡੀਓ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ ''ਅੱਜ ਇਕ ਪਰਿਵਾਰ ਨੇ ਇਕ ਕਦਮ ਅੱਗੇ ਵਧਾਇਆ, ਜਿਸ ਦੀ ਸ਼ੁਰੂਆਤ ਮੇਰੇ ਪਿਤਾ ਨੇ ਕੀਤੀ ਸੀ ਅਤੇ ਉਹ ਹੈ ਧਰਮਾ ਪ੍ਰੋਡਕਸ਼ਨ, ਸਾਲ-ਦਰ-ਸਾਲ, ਅਸੀਂ ਦੁਨੀਆ ਭਰ 'ਚ ਨਵੀਂ ਉਮੀਦ ਨਾਲ ਨਵੀਆਂ ਕਹਾਣੀਆਂ ਬਣਾਉਂਦੇ ਹਾਂ। ਆਪਣੀਆਂ ਸੀਮਾਵਾਂ ਅਤੇ ਆਪਣੀ ਭਾਸ਼ਾ ਅਤੇ ਹੋਰ ਬਹੁਤ ਕੁਝ, ਦਰਸ਼ਕਾਂ ਨੂੰ ਭਾਵਨਾਵਾਂ ਨਾਲ ਜੋੜਿਆ, ਧਰਮ ਪਰਿਵਾਰ ਦਾ ਹਿੱਸਾ ਬਣਨ ਲਈ ਧੰਨਵਾਦ, ਇਸ ਸਫ਼ਰ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ, ਫਿਲਮਾਂ ਵਿੱਚ ਦੁਬਾਰਾ ਮਿਲਾਂਗੇ।

ਧਰਮਾ ਪ੍ਰੋਡਕਸ਼ਨ ਦੁਆਰਾ ਬਣਾਈਆਂ ਗਈਆਂ ਫਿਲਮਾਂ: ਤੁਹਾਨੂੰ ਦੱਸ ਦੇਈਏ ਕਿ ਸਾਲ 2004 ਵਿੱਚ ਕਰਨ ਜੌਹਰ ਧਰਮਾ ਪ੍ਰੋਡਕਸ਼ਨ ਦੇ ਮਾਲਕ ਬਣੇ ਸਨ। ਧਰਮਾ ਪ੍ਰੋਡਕਸ਼ਨ ਦਾ ਮੁੱਖ ਕੰਮ ਫਿਲਮਾਂ ਦਾ ਨਿਰਮਾਣ ਕਰਨਾ ਹੈ। ਇਸ ਦੀ ਸ਼ੁਰੂਆਤ ਤੋਂ 1980 ਵਿੱਚ ਰਾਜ ਖੋਸਲਾ ਦੁਆਰਾ ਨਿਰਦੇਸ਼ਤ ਫਿਲਮ 'ਦੋਸਤਾਨਾ' ਨਾਲ ਕੀਤੀ ਗਈ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਅਤੇ ਸ਼ਤਰੂਘਨ ਸਿਨਹਾ ਮੁੱਖ ਭੂਮਿਕਾਵਾਂ 'ਚ ਸਨ। ਫਿਲਮ ਨੇ ਬਾਕਸ ਆਫਿਸ 'ਤੇ ਕਮਾਈ ਦਾ ਰਿਕਾਰਡ ਬਣਾਇਆ ਸੀ।

ਇਸ ਤੋਂ ਬਾਅਦ ਦੁਨੀਆ (1984), ਮੁਕੱਦਰ ਕਾ ਫੈਜ਼ਲ (1987), ਅਗਨੀਪਥ (1990) ਵਰਗੀਆਂ ਫਿਲਮਾਂ ਬਣਾਈਆਂ ਗਈਆਂ। ਫਿਲਮ ਅਗਨੀਪਥ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਦੇ ਨਾਲ ਹੀ 90 ਦੇ ਦਹਾਕੇ ਵਿੱਚ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਗੁਮਰਾਹ (1993), ਡੁਪਲੀਕੇਟ (1998) ਅਤੇ ਕੁਛ ਕੁਛ ਹੋਤਾ ਹੈ (1998) ਵਰਗੀਆਂ ਹਿੱਟ ਫਿਲਮਾਂ ਬਣੀਆਂ।

ਇਹ ਵੀ ਪੜ੍ਹੋ:'ਗੁੱਡਬਾਏ' ਦੇ ਸਹਿ-ਅਦਾਕਾਰ ਅਰੁਣ ਬਾਲੀ ਦੀ ਮੌਤ 'ਤੇ ਸੋਗ 'ਚ ਡੁੱਬੀ ਰਸ਼ਮੀਕਾ ਮੰਡਾਨਾ, ਕਿਹਾ...

ABOUT THE AUTHOR

...view details