ਹੈਦਰਾਬਾਦ: 'ਬਾਲੀਵੁੱਡ ਕੁਈਨ' ਕੰਗਨਾ ਰਣੌਤ ਨੇ ਦਮਦਾਰ ਅਦਾਕਾਰੀ ਦੇ ਦਮ 'ਤੇ ਫਿਲਮੀ ਦੁਨੀਆਂ 'ਚ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਪਰ ਪਿਛਲੇ ਸਮੇਂ ਰਿਲੀਜ਼ ਹੋਈ ਫਿਲਮ 'ਧਾਕੜ' ਬਾਕਸਆਫਿਸ ਉਤੇ ਕੋਈ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ।
ਦੱਸਿਆ ਜਾ ਰਿਹਾ ਹੈ ਕਿ ਫਿਲਮ 8 ਦਿਨਾਂ ਵਿੱਚ 3 ਕਰੋੜ ਦੀ ਕਮਾਈ ਹੀ ਕਰ ਪਾਈ ਹੈ, ਦੱਸਿਆ ਜਾ ਰਿਹਾ ਕਿ ਫਿਲਮ ਦੇ ਅੱਠਵੇਂ ਦਿਨ ਫਿਲਮ ਸਿਰਫ਼ 20 ਟਿਕਟਾਂ ਹੀ ਵੇਚ ਸਕੀ। ਅਤੇ ਫਿਲਮ ਦੀ ਉਸ ਦਿਨ ਕਮਾਈ ਸਿਰਫ਼ 4420 ਦੇ ਲਗਪਗ ਦੱਸੀ ਜਾ ਰਹੀ ਹੈ।
ਇਹ ਵੀ ਜਾਣਕਾਰੀ ਆਈ ਹੈ ਕਿ ਫਿਲਮ ਨੂੰ ਉਟੀਟੀ ਉਤੇ ਕੋਈ ਵੀ ਖਰੀਦ ਨਹੀਂ ਰਿਹਾ, ਜਿਸ ਕਾਰਨ ਨਿਰਮਾਤਾ ਨੂੰ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।