ਪੰਜਾਬ

punjab

ETV Bharat / entertainment

Blackia 2 Teaser Release: ਐਕਸ਼ਨ ਹੀਰੋ ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਟੀਜ਼ਰ ਰਿਲੀਜ਼, ਦੇਖੋ ਅਦਾਕਾਰ ਦਾ ਦਮਦਾਰ ਲੁੱਕ - ਬਲੈਕੀਆ 2 ਦਾ ਟੀਜ਼ਰ ਰਿਲੀਜ

ਪੰਜਾਬੀ ਇੰਡਸਟਰੀ ਦੇ ਐਕਸ਼ਨ ਹੀਰੋ ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਦੇਵ ਨੇ ਫਿਲਮ ਵਿਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਉਸ ਨੂੰ ਬਹੁਤ ਸਾਰੇ ਆਲੋਚਕਾਂ ਦੀ ਪ੍ਰਸ਼ੰਸਾ ਮਿਲ ਰਹੀ ਹੈ।

Blackia 2 Teaser Release
Blackia 2 Teaser Release

By

Published : Jul 3, 2023, 4:05 PM IST

ਚੰਡੀਗੜ੍ਹ: 2019 ਵਿੱਚ ਆਈ ਐਕਸ਼ਨ ਥ੍ਰਿਲਰ ਫਿਲਮ ਬਲੈਕੀਆ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਫਿਲਮ ਨੂੰ ਬਹੁਤ ਪ੍ਰਸ਼ੰਸਾ ਮਿਲੀ ਅਤੇ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ। ਇਸ ਫਿਲਮ ਨੇ ਪੰਜਾਬ ਵਿੱਚ ਐਕਸ਼ਨ ਥ੍ਰਿਲਰ ਫਿਲਮਾਂ ਲਈ ਇੱਕ ਨਵਾਂ ਅਤੇ ਉੱਚ ਮਾਪਦੰਡ ਸਥਾਪਤ ਕੀਤਾ ਹੈ ਅਤੇ ਹੁਣ ਬਲੈਕੀਆ 2 ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਜਿਸ ਵਿੱਚ ਦੇਵ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ। ਪਹਿਲਾਂ ਇਹ ਫਿਲਮ ਇਸ ਸਾਲ 25 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਇਹ ਫਿਲਮ ਹੁਣ 22 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਕਿਹੋ ਜਿਹਾ ਹੈ ਫਿਲਮ ਦਾ ਟੀਜ਼ਰ:ਟੀਜ਼ਰ ਦੇ ਨਾਲ ਹੀ ਫਿਲਮ ਦੇ ਦੇਵ ਖਰੌੜ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਟੀਜ਼ਰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਕਿਤੇ ਸ਼ੁਰੂ ਹੁੰਦਾ ਹੈ, ਇੱਕ ਪਾਕਿਸਤਾਨੀ ਨਿਊਜ਼ ਰਿਪੋਰਟਰ ਪੰਜਾਬ ਤੋਂ ਪਾਕਿਸਤਾਨ ਨੂੰ ਸਰਹੱਦ ਪਾਰ ਸੋਨੇ ਦੀ ਤਸਕਰੀ ਦੇ ਦ੍ਰਿਸ਼ਾਂ ਅਤੇ ਅਪਰਾਧ ਦੀ ਰਿਪੋਰਟ ਕਰਦਾ ਹੈ ਅਤੇ ਇਸ ਤਸਕਰੀ ਵਿੱਚ ਸ਼ਾਮਲ ਜਥੇਬੰਦੀ ਦਾ ਨਾਂ ਬਲੈਕੀਆ ਹੈ। ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੰਦਰਾ ਗਾਂਧੀ ਦਾ ਕਿਰਦਾਰ ਸ਼ਾਮਲ ਹੋਵੇਗਾ। ਕਹਾਣੀ ਪੰਜਾਬ ਦੇ 1975 ਦੇ ਆਲੇ-ਦੁਆਲੇ ਘੁੰਮਦੀ ਹੈ। ਦੇਵ ਖਰੌੜ ਗੈਂਗਸਟਰ ਦਾ ਕਿਰਦਾਰ ਨਿਭਾਉਣਗੇ। ਟੀਜ਼ਰ ਵਿੱਚ ਅਸੀਂ ਐਕਸ਼ਨ, ਪੈਸਾ, ਤਾਕਤ ਦੇਖ ਸਕਦੇ ਹਾਂ।

ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਵ ਖਰੌੜ ਦਾ ਕਿਰਦਾਰ ਗਰੀਬੀ ਵਿੱਚ ਪੈਦਾ ਹੋਵੇਗਾ ਅਤੇ ਗਰੀਬੀ ਦੀਆਂ ਜੰਜੀਰਾਂ ਨੂੰ ਤੋੜੇਗਾ। ਧਨ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਫਿਲਮ ਦੀ ਸ਼ੈਲੀ ਥ੍ਰਿਲਰ ਐਕਸ਼ਨ ਹੋਵੇਗੀ।

'ਬਲੈਕੀਆ 2' ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਸ਼ਾਨਦਾਰ ਫਿਲਮ ਨਿਰਦੇਸ਼ਕ ਨਵਨੀਤ ਸਿੰਘ ਦੁਆਰਾ ਨਿਰਦੇਸ਼ਤ ਹੈ। ਇਹ ਵਿਵੇਕ ਓਹਰੀ ਦੁਆਰਾ ਯੈਲੋ ਮਿਊਜ਼ਿਕ ਅਤੇ ਢਿੱਲੋਂ ਬ੍ਰੋਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। ਹਾਲਾਂਕਿ, ਰਿਲੀਜ਼ ਡੇਟ ਸਮੇਂ-ਸਮੇਂ 'ਤੇ ਬਦਲਦੀ ਜਾਪਦੀ ਹੈ। ਪਹਿਲਾਂ ਅਗਸਤ ਵਿੱਚ ਰਿਲੀਜ਼ ਹੋਣ ਵਾਲੀ ਇਹ ਫਿਲਮ ਹੁਣ 22 ਸਤੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਪ੍ਰਸ਼ੰਸਕਾਂ ਦਾ ਨਜ਼ਰ ਟ੍ਰੇਲਰ ਉਤੇ ਬਣੀਆਂ ਹੋਈਆਂ ਹਨ।

ABOUT THE AUTHOR

...view details