ਪੰਜਾਬ

punjab

ETV Bharat / entertainment

Anil Kapoor: ਦਿੱਲੀ ਹਾਈਕੋਰਟ ਨੇ ਅਨਿਲ ਕਪੂਰ ਦੀ ਇਜਾਜ਼ਤ ਤੋਂ ਬਿਨ੍ਹਾਂ ਤਸਵੀਰਾਂ-ਅਵਾਜ਼ ਵਰਤਣ 'ਤੇ ਲਾਈ ਰੋਕ, ਜਾਣੋ ਕੀ ਹੈ ਮਾਮਲਾ - ਅਨਿਲ ਕਪੂਰ ਦੀਆਂ ਫੋਟੋਆਂ

Anil Kapoor Personality Right: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਨਿਲ ਕਪੂਰ ਨੇ ਬਿਨ੍ਹਾਂ ਇਜਾਜ਼ਤ ਆਪਣੀ ਸ਼ਖ਼ਸੀਅਤ ਨਾਲ ਜੁੜੀ ਕੋਈ ਵੀ ਚੀਜ਼ ਵਰਤਣ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

Anil Kapoor
Anil Kapoor

By ETV Bharat Punjabi Team

Published : Sep 20, 2023, 4:08 PM IST

ਮੁੰਬਈ:ਅਮਿਤਾਭ ਬੱਚਨ ਤੋਂ ਬਾਅਦ ਹੁਣ ਅਨਿਲ ਕਪੂਰ (anil kapoor wants his personality rights) ਨੇ ਆਪਣੀ ਸ਼ਖ਼ਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਦਿੱਲੀ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਹੈ, ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਹਾਈਕੋਰਟ ਨੇ ਕਿਸੇ ਵੀ ਵਿਅਕਤੀ ਨੂੰ ਅਦਾਕਾਰ ਅਨਿਲ ਕਪੂਰ ਦੇ ਨਾਮ, ਆਵਾਜ਼, ਦਸਤਖਤ ਅਤੇ ਫੋਟੋਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਦਿੱਲੀ ਹਾਈ ਕੋਰਟ (anil kapoor wants his personality rights) ਨੇ ਬੁੱਧਵਾਰ 20 ਸਤੰਬਰ ਨੂੰ ਇੱਕ ਜੌਨ ਡੋ ਆਦੇਸ਼ ਪਾਸ ਕੀਤਾ, ਜਿਸ ਵਿੱਚ ਸੋਸ਼ਲ ਮੀਡੀਆ ਚੈਨਲਾਂ, ਈ-ਕਾਮਰਸ ਵੈੱਬਸਾਈਟਾਂ ਅਤੇ ਆਮ ਲੋਕਾਂ ਨੂੰ ਅਨਿਲ ਕਪੂਰ ਦੀ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਰੋਕਿਆ ਗਿਆ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਵਪਾਰਕ ਉਦੇਸ਼ਾਂ ਲਈ ਅਨਿਲ ਕਪੂਰ ਦੇ ਨਾਮ, ਆਵਾਜ਼, ਚਿੱਤਰ ਜਾਂ ਸੰਵਾਦ ਦੀ ਗੈਰਕਾਨੂੰਨੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਮੀਡੀਆ ਰਿਪੋਰਟਾਂ ਮੁਤਾਬਕ ਅਨਿਲ ਕਪੂਰ (Anil Kapoor) ਨੇ ਆਪਣੀ ਤਸਵੀਰ, ਉਸ ਦੇ ਡਾਇਲਾਗ ਅਤੇ ਨਾਂ, ਰਿੰਗਟੋਨ ਦੇ ਤੌਰ 'ਤੇ ਆਪਣੀ ਆਵਾਜ਼ ਬਿਨ੍ਹਾਂ ਇਜਾਜ਼ਤ ਉਸ ਦੀਆਂ ਤਸਵੀਰਾਂ ਨਾਲ ਫੇਸ ਮਾਸਕ ਅਤੇ ਹੋਰ ਚੀਜ਼ਾਂ ਦੀ ਗੈਰ-ਕਾਨੂੰਨੀ ਵਰਤੋਂ ਕਰਨ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਬਿਨਾਂ ਇਜਾਜ਼ਤ ਉਸ ਦੀ ਆਵਾਜ਼, ਤਸਵੀਰ, ਨਾਮ, ਡਾਇਲਾਗ ਵਰਤਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਹੁਣ ਇਥੇ ਅਨਿਲ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਨਾਲ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਦੀ ਤਿਆਰੀ ਕਰ ਰਹੇ ਹਨ। ਜੋ ਗਣਤੰਤਰ ਦਿਵਸ 2024 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਅਨਿਲ ‘ਥੈਂਕ ਯੂ ਫਾਰ ਕਮਿੰਗ’ ਵਿੱਚ ਵੀ ਨਜ਼ਰ ਆਉਣਗੇ, ਜਿਸ ਵਿੱਚ ਭੂਮੀ ਪੇਡਨੇਕਰ, ਸ਼ਹਿਨਾਜ਼ ਗਿੱਲ, ਡੌਲੀ ਸਿੰਘ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ABOUT THE AUTHOR

...view details