ਪੰਜਾਬ

punjab

ETV Bharat / entertainment

37 ਸਾਲ ਦੀ ਉਮਰ 'ਚ ਮਾਂ ਬਣੇਗੀ ਦੀਪਿਕਾ ਪਾਦੂਕੋਣ, ਬੋਲੀ-ਮੈਨੂੰ ਅਤੇ ਰਣਵੀਰ ਨੂੰ ਬੱਚੇ ਦਾ ਇੰਤਜ਼ਾਰ - ਦੀਪਿਕਾ ਪਾਦੂਕੋਣ

Deepika Padukone: ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਦੇ ਵਿਆਹ ਨੂੰ 6 ਸਾਲ ਪੂਰੇ ਹੋਣ ਵਾਲੇ ਹਨ, ਹੁਣ ਇਹ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਹੈ।

Deepika Padukone
Deepika Padukone

By ETV Bharat Entertainment Team

Published : Jan 4, 2024, 12:12 PM IST

ਮੁੰਬਈ: ਬਾਲੀਵੁੱਡ ਸਟਾਰ ਜੋੜਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ। ਰਣਵੀਰ-ਦੀਪਿਕਾ ਦੇ ਵਿਆਹ ਤੋਂ ਬਾਅਦ ਵਿਆਹ ਕਰਨ ਵਾਲੇ ਬਾਲੀਵੁੱਡ ਅਤੇ ਟੀਵੀ ਜੋੜੇ ਕਾਫੀ ਸਮਾਂ ਪਹਿਲਾਂ ਮਾਤਾ-ਪਿਤਾ ਬਣ ਚੁੱਕੇ ਹਨ ਪਰ ਪ੍ਰਸ਼ੰਸਕ ਇਸ ਜੋੜੇ ਤੋਂ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ ਪਰ ਹੁਣ ਤੱਕ ਇਸ ਜੋੜੇ ਦੇ ਘਰ ਵਿੱਚ ਕੋਈ ਕਿਲਕਾਰੀ ਨਹੀਂ ਗੂੰਜੀ ਹੈ। ਹੁਣ ਦੀਪਿਕਾ ਪਾਦੂਕੋਣ ਨੇ ਮਾਂ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ। ਜੀ ਹਾਂ...ਦੀਪਿਕਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ 37 ਸਾਲ ਦੀ ਉਮਰ 'ਚ ਮਾਂ ਬਣਨ ਦੀ ਯੋਜਨਾ ਬਣਾ ਰਹੀ ਹੈ।

ਉਲੇਖਯੋਗ ਹੈ ਕਿ ਬਾਲੀਵੁੱਡ ਦੀ 'ਪਦਮਾਵਤੀ' ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਪਰਿਵਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਇੰਟਰਵਿਊ 'ਚ ਦੀਪਿਕਾ ਨੇ ਕਿਹਾ ਹੈ, 'ਰਣਵੀਰ ਅਤੇ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਡੇ ਬੱਚੇ ਹੋਣਗੇ, ਜਦੋਂ ਵੀ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਦੀ ਹਾਂ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਬਿਲਕੁਲ ਵੀ ਨਹੀਂ ਬਦਲੇ ਹੋ। ਗੱਲ ਇਹ ਹੈ ਕਿ ਇੰਡਸਟਰੀ 'ਚ ਚਿਹਰੇ ਅਤੇ ਪੈਸੇ ਨਾਲ ਚਮਕਣਾ ਆਸਾਨ ਹੈ, ਪਰ ਘਰ 'ਚ ਕੋਈ ਮੈਨੂੰ ਸਟਾਰ ਨਹੀਂ ਸਮਝਦਾ, ਕਿਉਂਕਿ ਪਰਿਵਾਰ 'ਚ ਪਹਿਲਾਂ ਮੈਂ ਧੀ-ਭੈਣ ਹਾਂ, ਮੈਂ ਵੀ ਨਹੀਂ ਚਾਹੁੰਦੀ ਕਿ ਇਹ ਸਭ ਖਤਮ ਹੋਵੇ ਅਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਰਣਵੀਰ ਸਾਡੇ ਬੱਚਿਆਂ ਨੂੰ ਬਹੁਤ ਸਾਰੀਆਂ ਕਦਰਾਂ-ਕੀਮਤਾਂ ਦੇਣਗੇ।'

ਦੀਪਿਕਾ ਪਾਦੂਕੋਣ ਦਾ ਵਰਕਫਰੰਟ: ਪਿਛਲੇ ਸਾਲ ਦੀਪਿਕਾ ਪਾਦੂਕੋਣ ਸ਼ਾਹਰੁਖ ਖਾਨ ਦੀਆਂ ਦੋ ਬਲਾਕਬਸਟਰ ਫਿਲਮਾਂ 'ਪਠਾਨ' ਅਤੇ 'ਜਵਾਨ' ਵਿੱਚ ਨਜ਼ਰ ਆਈ ਸੀ। ਹੁਣ ਦੀਪਿਕਾ ਪਾਦੂਕੋਣ ਅਤੇ ਰਿਤਿਕ ਰੌਸ਼ਨ ਸਟਾਰਰ ਫਿਲਮ 'ਫਾਈਟਰ' ਸਾਲ 2024 'ਚ ਰਿਲੀਜ਼ ਹੋਵੇਗੀ। ਫਿਲਮ ਫਾਈਟਰ 25 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਪਠਾਨ ਨਿਰਦੇਸ਼ਕ ਸਿਧਾਰਥ ਆਨੰਦ ਨੇ ਬਣਾਇਆ ਹੈ।

ABOUT THE AUTHOR

...view details