ਹੈਦਰਾਬਾਦ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਸਫਲ ਜੋੜਿਆਂ (Deepika Padukone and Ranveer Singh) ਵਿੱਚੋਂ ਇੱਕ ਹਨ। 'ਪਦਮਾਵਤ' ਅਦਾਕਾਰਾ ਨੇ ਇੰਟਰਵਿਊ ਵਿੱਚ ਆਪਣੀ ਫੀਸ ਬਾਰੇ ਸਾਂਝਾ ਕੀਤਾ ਅਤੇ ਖੁਲਾਸਾ ਕੀਤਾ ਕਿ ਉਹ ਅਤੇ ਰਣਵੀਰ ਇੱਕ ਫਿਲਮ ਵਿੱਚ ਇਕੱਠੇ ਕੰਮ ਕਰਨ ਵੇਲੇ ਜਿਆਦਾ ਫੀਸ ਲੈਂਦੇ ਹਨ।
ਇੰਟਰਵਿਊ ਦੇ ਦੌਰਾਨ ਦੀਪਿਕਾ ਨੂੰ ਪੁੱਛਿਆ ਗਿਆ ਸੀ ਕਿ ਉਹ ਰਣਵੀਰ ਸਿੰਘ (Deepika Padukone and Ranveer Singh) ਦੇ ਨਾਲ ਕੰਮ ਕਰਦੇ ਸਮੇਂ ਵਿਗਿਆਪਨ ਜਾਂ ਫਿਲਮਾਂ ਲਈ ਵੱਖਰੀ ਫੀਸ ਕਿਉਂ ਲੈਣਾ ਪਸੰਦ ਕਰਦੀ ਹੈ।
ਇਸ 'ਤੇ ਦੀਪਿਕਾ ਨੇ ਕਿਹਾ "ਹਾਂ, ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਅਸੀਂ ਵੱਧ ਫੀਸ ਲੈਂਦੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵੱਖਰੀ ਸਥਿਤੀ ਵਿੱਚ ਹੁੰਦੇ ਹਾਂ। ਆਮ ਤੌਰ 'ਤੇ ਪਾਵਰ ਜੋੜਿਆਂ ਵਿਚਕਾਰ ਅਸੰਤੁਲਨ ਦੇਖਿਆ ਜਾਂਦਾ ਹੈ, ਪਰ ਸਾਡੇ ਵਿੱਚ ਅਜਿਹਾ ਨਹੀਂ ਹੈ। ਅਸੀਂ ਦੋਵਾਂ ਨੇ ਇਹ ਸਭ ਸ਼ੁਰੂ ਤੋਂ ਸ਼ੁਰੂ ਕੀਤਾ ਹੈ ਅਤੇ ਇਹੀ ਸਾਨੂੰ ਖਾਸ ਬਣਾਉਂਦਾ ਹੈ। ਅਸੀਂ ਦੋਵਾਂ ਨੇ ਆਪਣੇ ਦਮ 'ਤੇ ਆਪਣੇ ਲਈ ਇਕ ਵੱਡਾ ਸਥਾਨ ਬਣਾਇਆ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ।
ਇੱਕ ਰਿਪੋਰਟ ਦੇ ਅਨੁਸਾਰ ਦੀਪਿਕਾ ਅਤੇ ਰਣਵੀਰ (Deepika Padukone and Ranveer Singh) ਦੋਵੇਂ ਲਗਾਤਾਰ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਦੇ ਸਿਖਰ 10 ਵਿੱਚ ਸਥਾਨ ਪ੍ਰਾਪਤ ਕਰ ਚੁੱਕੇ ਹਨ। ਦੀਪਿਕਾ ਪ੍ਰਤੀ ਫਿਲਮ 12-15 ਕਰੋੜ ਰੁਪਏ ਲੈਂਦੀ ਹੈ, ਦਿਲਚਸਪ ਗੱਲ ਇਹ ਹੈ ਕਿ ਬਹੁਤ ਘੱਟ ਮਹਿਲਾ ਕਲਾਕਾਰ ਹਨ, ਜੋ 10 ਕਰੋੜ ਰੁਪਏ ਤੋਂ ਵੱਧ ਫੀਸ ਲੈਂਦੀਆਂ ਹਨ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰਿਅੰਕਾ ਚੋਪੜਾ ਨੂੰ ਛੱਡ ਕੇ ਦੀਪਿਕਾ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਅਦਾਕਾਰਾ ਹੈ।