ਹੈਦਰਾਬਾਦ: ਬਾਲੀਵੁੱਡ ਦੀ 'ਪਦਮਾਵਤੀ' ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਭਰ 'ਚ ਆਪਣੀ ਖੂਬਸੂਰਤੀ ਅਤੇ ਫਿਲਮਾਂ ਲਈ ਮਸ਼ਹੂਰ ਦੀਪਿਕਾ ਪਾਦੂਕੋਣ ਨੇ ਦੁਨੀਆ ਦੀਆਂ 10 ਖੂਬਸੂਰਤ ਮਹਿਲਾਵਾਂ ਦੀ ਸੂਚੀ 'ਚ ਜਗ੍ਹਾ ਬਣਾ ਲਈ ਹੈ। ਇਸ ਸੂਚੀ 'ਚ ਬਾਲੀਵੁੱਡ ਦੀ ਇਕਲੌਤੀ ਅਦਾਕਾਰਾ ਦੀਪਿਕਾ ਪਾਦੂਕੋਣ ਹੈ।
ਖਬਰਾਂ ਮੁਤਾਬਕ ਬ੍ਰਿਟਿਸ਼ ਅਦਾਕਾਰਾ ਜੂਡੀ ਕਾਮਰ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਦਾ ਖਿਤਾਬ ਮਿਲ ਗਿਆ ਹੈ। ਇਸ ਸੂਚੀ 'ਚ ਦੀਪਿਕਾ ਪਾਦੂਕੋਣ 9ਵੇਂ ਸਥਾਨ 'ਤੇ ਹੈ। ਇਸ ਤੋਂ ਇਲਾਵਾ ਅਮਰੀਕੀ ਅਦਾਕਰਾ, ਗਾਇਕਾ ਅਤੇ ਗੀਤਕਾਰ ਬੇਯੋਂਸ ਅਤੇ ਮੀਡੀਆ ਪਰਸਨੈਲਿਟੀ ਕਿਮ ਕਾਰਦਾਸ਼ੀਅਨ ਵੀ ਟਾਪ 10 'ਚ ਸ਼ਾਮਲ ਹਨ। ਇਹ ਸੂਚੀ ਵਿਗਿਆਨੀ ਨੇ ਤਿਆਰ ਕੀਤੀ ਹੈ। ਉਸਨੇ ਵਿਸ਼ਵ ਦੀਆਂ ਸਭ ਤੋਂ ਸੁੰਦਰ ਮਹਿਲਾਵਾਂ ਦੀ ਸੂਚੀ ਤਿਆਰ ਕਰਨ ਲਈ ''Golden Ratio of Beauty'' ਨਾਮਕ ਇੱਕ ਪ੍ਰਾਚੀਨ ਯੂਨਾਨੀ ਤਕਨੀਕ ਦੀ ਵਰਤੋਂ ਕਰਦੇ ਹੋਏ ਨਵੀਨਤਮ ਕੰਪਿਊਟਰਾਈਜ਼ਡ ਮੈਪਿੰਗ ਰਣਨੀਤੀ ਦੀ ਵਰਤੋਂ ਕੀਤੀ ਹੈ।
ਦੀਪਿਕਾ ਪਾਦੂਕੋਣ ਦੀ ਸੁੰਦਰਤਾ ਦਾ ਅਨੁਪਾਤ ਕੀ ਹੈ?: ਰਿਪੋਰਟ ਮੁਤਾਬਕ 'ਗੋਲਡਨ ਰੇਸ਼ੋ ਆਫ ਬਿਊਟੀ' ਤਿਆਰ ਕੀਤਾ ਗਿਆ ਹੈ, ਜਿਸ ਨੂੰ ਪੀ ਐੱਚ ਰੇਸ਼ੋ ਵੀ ਕਿਹਾ ਜਾਂਦਾ ਹੈ। ਇਹ ਇੱਕ ਗਣਿਤਿਕ ਵਿਧੀ ਹੈ, ਜਿਸ ਵਿੱਚ ਚਿਹਰੇ ਦੀ ਬਣਤਰ ਅਤੇ ਸੁੰਦਰਤਾ ਨੂੰ ਮਾਪਣ ਲਈ ਇੱਕ ਫਾਰਮੂਲਾ ਲਾਗੂ ਕੀਤਾ ਜਾਂਦਾ ਹੈ।