ਪੰਜਾਬ

punjab

ETV Bharat / entertainment

Darshan Aulakh New Project: ਅਦਾਕਾਰੀ ਖੇਤਰ 'ਚ ਮੁੜ ਸਰਗਰਮ ਹੋਏ ਦਰਸ਼ਨ ਔਲਖ, ਇਸ ਫਿਲਮ ਦਾ ਬਣੇ ਪ੍ਰਭਾਵੀ ਹਿੱਸਾ - ਦਰਸ਼ਨ ਔਲਖ ਦੀਆਂ ਤਸਵੀਰਾਂ

Darshan Aulakh Upcoming Film: ਪੰਜਾਬੀ ਅਤੇ ਹਿੰਦੀ ਸਿਨੇਮਾ ਨੂੰ ਕਾਫੀ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਰਸ਼ਨ ਔਲਖ ਇੱਕ ਵਾਰ ਫਿਰ ਅਦਾਕਾਰੀ ਦੇ ਖੇਤਰ ਵਿੱਚ ਸਰਗਰਮ ਹੋਏ ਹਨ, ਉਹਨਾਂ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ।

Darshan Aulakh
Darshan Aulakh

By ETV Bharat Entertainment Team

Published : Dec 14, 2023, 10:20 AM IST

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲਾਈਨ ਨਿਰਮਾਤਾ ਕਈ ਨਵੇਂ ਅਯਾਮ ਸਿਰਜਣ ਵਿੱਚ ਸਫਲ ਰਹੇ ਹਨ ਦਰਸ਼ਨ ਔਲਖ ਜੋ ਹੁਣ ਔਨ ਫਲੌਰ ਅਤੇ ਅਨ-ਟਾਈਟਲ ਫਿਲਮ ਦੁਆਰਾ ਅਦਾਕਾਰੀ ਖਿੱਤੇ ਵਿੱਚ ਮੁੜ ਸਰਗਰਮ ਹੋਣ ਜਾ ਰਹੇ ਹਨ, ਜਿਸ ਵਿੱਚ ਉਹ ਕਾਫ਼ੀ ਪ੍ਰਭਾਵੀ ਭੂਮਿਕਾ ਵਿੱਚ ਨਜ਼ਰ ਆਉਣਗੇ।

"ਇਜੀਵੇ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਨ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਜੱਸੀ ਮਾਨ, ਜਦਕਿ ਨਿਰਮਾਣ ਅਰਮਾਨ ਸਿੱਧੂ ਅਤੇ ਸੀਪੀ ਗਿੱਲ ਕਰ ਰਹੇ ਹਨ। ਚੰਡੀਗੜ੍ਹ-ਮੋਹਾਲੀ ਆਸ-ਪਾਸ ਦੇ ਇਲਾਕਿਆਂ ਵਿੱਚ ਸਟਾਰਟ ਟੂ ਫਿਨਿਸ਼ ਸ਼ਡਿਊਲ ਅਧੀਨ ਸ਼ੂਟ ਹੋ ਰਹੀ ਇਸ ਫਿਲਮ ਦਾ ਲੇਖਣ ਸਪਿੰਦਰ ਸਿੰਘ ਸ਼ੇਰਗਿੱਲ ਕਰ ਰਹੇ ਹਨ ਅਤੇ ਸਿਨੇਮਾਟੋਗ੍ਰਾਫ਼ਰੀ ਪੱਖ ਨਿਸ਼ਾਨ ਸਿੰਘ ਅਤੇ ਕਾਸਟ ਡਿਜਾਇਨਿੰਗ ਦੇ ਕਾਰਜ ਰਮਨ ਅਗਰੋਈਆ ਸੰਭਾਲ ਰਹੇ ਹਨ।

ਦਰਸ਼ਨ ਔਲਖ

ਪਾਲੀਵੁੱਡ ਵਿੱਚ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣਦੀ ਜਾ ਰਹੀ ਇਸ ਫਿਲਮ ਵਿੱਚ ਅਦਾਕਾਰ ਦਰਸ਼ਨ ਔਲਖ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਵਿਖਾਈ ਦੇਣਗੇ, ਜਿੰਨਾਂ ਦੱਸਿਆ ਕਿ ਬਹੁਤ ਹੀ ਚੁਣੌਤੀਪੂਰਨ ਹੈ ਇਸ ਫਿਲਮ ਵਿਚਲਾ ਉਨਾਂ ਦਾ ਕਿਰਦਾਰ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ, ਜਿਸ ਦਾ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਇਹ ਰੋਲ ਉਨ੍ਹਾਂ ਵੱਲੋਂ ਹੁਣ ਤੱਕ ਨਿਭਾਏ ਕਿਰਦਾਰਾਂ ਨਾਲੋਂ ਬਹੁਤ ਹੀ ਅਲਹਦਾ ਹੈ, ਜਿਸ ਵਿੱਚ ਦਰਸ਼ਕਾਂ ਅਤੇ ਉਨਾਂ ਦੇ ਚਾਹੁੰਣ ਵਾਲਿਆਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ਼ ਵੇਖਣ ਨੂੰ ਮਿਲਣਗੇ।

ਉਨਾਂ ਅੱਗੇ ਦੱਸਿਆ ਕਿ ਉਨਾਂ ਦੇ ਕਰੀਅਰ ਦੀ ਇਸ ਇੱਕ ਹੋਰ ਮਹੱਤਵਪੂਰਨ ਫਿਲਮ ਦੀ ਸਟਾਰ-ਕਾਸਟ ਵਿੱਚ ਧੀਰਜ ਕੁਮਾਰ, ਕਮਲ ਖੰਗੂੜਾ, ਦਕਸ਼ਅਜੀਤ ਸਿੰਘ, ਆਸ਼ੀਸ਼ ਦੁੱਗਲ, ਸੁਖਵਿੰਦਰ ਚਾਹਲ, ਪੂਨਮ ਸੂਦ, ਅਰਸ਼ ਹੁੰਦਲ ਵੀ ਸ਼ਾਮਿਲ ਹਨ, ਜਿੰਨਾਂ ਨਾਲ ਉਨਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਅਜ਼ੀਮ ਸ਼ਖਸ਼ੀਅਤ ਵਜੋਂ ਆਪਣੀ ਭੱਲ ਕਾਇਮ ਕਰ ਚੁੱਕੇ ਅਦਾਕਾਰ ਦਰਸ਼ਨ ਔਲਖ ਵੱਲੋਂ ਬਤੌਰ ਲਾਈਨ ਨਿਰਮਾਤਾ ਕੀਤੀਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਹਨਾਂ ਵਿੱਚ 'ਵੀਰਜ਼ਾਰਾ', 'ਰੱਬ ਨੇ ਬਣਾ ਤੀ ਜੋੜੀ', 'ਮੇਰੇ ਬ੍ਰਦਰ ਕੀ ਦੁਲਹਨ','ਹਾਈਵੇ', 'ਬਜਰੰਗੀ ਭਾਈਜਾਨ', 'ਸਲਾਮ ਨਮਸਤੇ', 'ਲੰਦਨ ਡਰੀਮਜ਼, ਹਾਲੀਵੁੱਡ ਦੀ '5 ਵੈਡਿੰਗ' ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਉਨਾਂ ਦੀ ਨਾਯਾਬ ਅਦਾਕਾਰੀ ਨਾਲ ਸਜੀਆਂ ਫਿਲਮਾਂ ਵਿੱਚ 'ਖੂਨ ਦਾ ਦਾਜ', 'ਦਿਲ ਆਪਣਾ ਪੰਜਾਬੀ', 'ਰੌਕੀ ਮੈਂਟਲ', 'ਅੱਜ ਦੇ ਰਾਂਝੇ', 'ਬਾਗੀ ਸੂਰਮੇ', 'ਧੀ ਜੱਟ ਦੀ', 'ਮਿਰਜ਼ਾ ਜੱਟ' ਆਦਿ ਸ਼ੁਮਾਰ ਹਨ।

ABOUT THE AUTHOR

...view details