ਅੰਮ੍ਰਿਤਸਰ:ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਕਈ ਵੱਡੇ ਚਿਹਰੇ, ਰਾਜਨੀਤਿਕ ਆਗੂ ਅਤੇ ਕਈ ਬਾਲੀਵੁੱਡ ਹਸਤੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਪਹੁੰਚੀਆਂ ਹਨ।
ਇਸ ਤਰ੍ਹਾਂ ਹੀ ਅੱਜ ( 2 ਜਨਵਰੀ) ਨੂੰ ਕਾਮੇਡੀ ਕਿੰਗ ਕਪਿਲ ਸ਼ਰਮਾ (Comedy King Kapil Sharma in punjab), ਉਹਨਾਂ ਦੀ ਬੇਟੀ ਅਨਾਇਰਾ ਸ਼ਰਮਾ, ਪਤਨੀ ਗਿੰਨੀ ਚਤਰਥ ਅਤੇ ਪੰਜਾਬੀ ਗਾਇਕ ਜਸਬੀਰ ਜੱਸੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ (kapil sharma in golden temple amritsar) ਵਿੱਚ ਆ ਕੇ ਹਮੇਸ਼ਾ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ, ਅੱਜ ਉਹ ਆਪਣੀ ਬੇਟੀ ਨੂੰ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਲੈ ਕੇ ਆਏ ਹਨ।
ਉਹਨਾਂ ਕਿਹਾ ਕਿ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਵਾਹਿਗੁਰੂ ਸਭ 'ਤੇ ਮੇਹਰ ਭਰਿਆ ਹੱਥ ਰੱਖੇ।
ਇਹ ਵੀ ਪੜ੍ਹੋ:ਜਗਦੀਪ ਸਿੱਧੂ ਦੇ ਜਨਮਦਿਨ 'ਤੇ ਤਾਨੀਆ ਨੇ ਸਾਂਝੀ ਕੀਤੀ ਪਿਆਰੀ ਪੋਸਟ, ਕਿਹਾ...