ਮੁੰਬਈ (ਬਿਊਰੋ):ਕਾਮੇਡੀਅਨ ਕੁਈਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਅੱਜ (3 ਅਪ੍ਰੈਲ) ਨੂੰ ਆਪਣੇ ਬੇਬੀ ਲਕਸ਼ੈ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਜੋੜੇ ਆਪਣੇ ਬੱਚੇ ਨੂੰ ਪਿਆਰ ਨਾਲ 'ਗੋਲਾ' ਵੀ ਆਖਦੇ ਹਨ। ਇਸ ਖਾਸ ਪਲ ਲਈ ਉਨ੍ਹਾਂ ਨੇ ਲਕਸ਼ੈ ਦਾ ਇਕ ਖਾਸ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪਿਆਰੇ ਸੰਦੇਸ਼ ਨਾਲ ਸ਼ੇਅਰ ਕੀਤਾ ਹੈ।
ਇੰਸਟਾਗ੍ਰਾਮ 'ਤੇ ਆਪਣੇ ਪਿਆਰੇ ਲਕਸ਼ੈ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ 'ਲਕਸ਼ੈ (ਗੋਲਾ) ਨੂੰ ਪਹਿਲਾ ਜਨਮਦਿਨ ਮੁਬਾਰਕ। ਬਹੁਤ ਸਾਰਾ ਪਿਆਰ ਬਾਬੂ, ਵੱਡੇ ਹੋ ਕੇ ਸਾਡੇ ਵਰਗੇ ਬਣੋ। ਭਗਵਾਨ ਤੁਹਾਡਾ ਭਲਾ ਕਰੇ।' ਭਾਰਤੀ ਦੀ ਇਸ ਪੋਸਟ 'ਤੇ ਮਸ਼ਹੂਰ ਗਾਇਕਾ ਨੇਹਾ ਕੱਕੜ, ਸਾਚੇਤ ਟੰਡਨ ਨੇ ਕਮੈਂਟ ਬਾਕਸ 'ਚ ਹਾਰਟ ਇਮੋਜੀ ਛੱਡੀ ਹੈ। ਜਦਕਿ ਸਿਧਾਰਥ ਨਿਗਮ, ਕੀਕੂ ਸ਼ਾਰਦਾ, ਆਰਤੀ ਸਿੰਘ ਨੇ ਲਕਸ਼ੈ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਉਰਵਸ਼ੀ ਢੋਲਕੀਆ, ਗੌਹਰ ਖਾਨ ਸਮੇਤ ਸਾਰੇ ਸੈਲੇਬਸ ਨੇ ਗੋਲਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਟੀਵੀ ਐਕਟਰ ਅਰਜੁਨ ਬਿਜਲਾਨੀ ਨੇ ਭਾਰਤੀ ਦੀ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ, 'ਬਹੁਤ ਪਿਆਰਾ।' ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਲਿਖਿਆ 'ਹੈਪੀ ਜਨਮਦਿਨ ਹੈਂਡਸਮ। ਭਗਵਾਨ ਭਲਾ ਕਰੇ।' ਗੌਹਰ ਖਾਨ ਨੇ ਲਿਖਿਆ, 'ਸਭ ਤੋਂ ਪਿਆਰੇ ਬੱਚੇ ਨੂੰ ਜਨਮਦਿਨ ਮੁਬਾਰਕ। ਵਾਹਿਗੁਰੂ ਮੇਹਰ ਕਰੇ ਗੋਲਾ। ਉਰਵਸ਼ੀ ਢੋਲਕੀਆ ਨੇ ਵੀ ਲਿਖਿਆ, 'ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਮੇਹਰ ਕਰੇ ਗੋਲਾ'।