ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਜਗਤ ਵਿੱਚ ਕਈ ਅਜਿਹੇ ਅਦਾਕਾਰ ਹਨ, ਜਿਨ੍ਹਾਂ ਬਿਨ੍ਹਾਂ ਫਿਲਮ ਅਧੂਰੀ ਹੁੰਦੀ ਹੈ ਜਾਂ ਕਹਿ ਸਕਦੇ ਹਾਂ ਕਿ ਪੂਰੀ ਫਿਲਮ ਦੀ ਜਾਨ ਉਹ ਅਦਾਕਾਰ ਹੁੰਦਾ ਹੈ, ਇਸ ਸੂਚੀ ਵਿੱਚ ਅਦਾਕਾਰ ਹਾਰਬੀ ਸੰਘਾ ਦਾ ਨਾਂ ਲੈਣਾ ਕੋਈ ਗਲਤ ਨਹੀਂ ਹੋਵੇਗਾ। ਅਦਾਕਾਰ ਦੀਆਂ ਫਿਲਮਾਂ ਦੇ ਕਿਰਦਾਰ ਸ਼ਾਇਦ ਹੀ ਕਦੇ ਕੋਈ ਭੁੱਲ਼ ਪਾਏ। ਕਹਿ ਸਕਦੇ ਹਾਂ ਕਿ ਹਾਰਬੀ ਸੰਘਾ ਅੱਜ ਕੱਲ੍ਹ ਪੰਜਾਬੀ ਫਿਲਮਾਂ ਦੀ ਸ਼ਾਨ ਹਨ। ਅਦਾਕਾਰ ਜਿੰਨ੍ਹਾਂ ਆਪਣੀ ਅਦਾਕਾਰੀ ਕਾਰਨ ਚਰਚਾ ਵਿੱਚ ਰਹਿੰਦੇ ਹਨ, ਉਸੇ ਤਰ੍ਹਾਂ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨਾਲ ਵੀ ਸੁਰਖ਼ੀਆਂ ਵਿੱਚ ਰਹਿੰਦੇ ਹਨ, ਅਦਾਕਾਰ ਆਪਣੀ ਜ਼ਿੰਦਗੀ ਦੀ ਖਬਰ ਬਾਰੇ ਸ਼ੋਸਲ ਮੀਡੀਆ ਉਤੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੁਣ ਕਾਮੇਡੀਅਨ ਅਤੇ ਅਦਾਕਾਰ ਹਾਰਬੀ ਸੰਘਾ ਨੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ।
ਦਰਅਸਲ, ਅਦਾਕਾਰ ਅੱਜ (28 ਫਰਵਰੀ) ਆਪਣੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ, ਜਿਸ ਬਾਰੇ ਅਦਾਕਾਰ ਨੇ ਜਾਣਕਾਰੀ ਇੰਸਟਾਗ੍ਰਾਮ ਉਤੇ ਦਿੱਤੀ। ਅਦਾਕਾਰ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਅੱਜ ਸਾਡੀ ਹੈਪੀ ਵਾਲੀ Marrige Anniversary, ਆਹ ਸਾਰੇ ਦਿਓ ਵਧਾਈਆਂ, ਪਰਮਾਤਮਾ ਦੀ ਕਿਰਪਾ ਨਾਲ ਪਤਾ ਈ ਨਈਂ ਲੱਗਾ ਬਈ ਏਨੇ ਸਾਲ ਲੰਘ ਵੀ ਗਏ My bugga ਸਿਮਰਨ ਸੰਘਾ @sangha1026'। ਇਸ ਪੋਸਟ ਦੇ ਨਾਲ ਅਦਾਕਾਰ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਤਸਵੀਰ ਵਿੱਚ ਅਦਾਕਾਰ ਅਤੇ ਉਹਨਾਂ ਦੀ ਪਤਨੀ ਨੇ ਇੱਕ ਦੂਜੇ ਨੂੰ ਗਲਵੱਕੜੀ ਪਾ ਰੱਖੀ ਹੈ। ਹੁਣ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਪੂਰੇ ਲਾਲ ਇਮੋਜੀ ਅਤੇ ਵਧਾਈ ਸੰਦੇਸ਼ਾਂ ਨਾਲ ਭਰ ਦਿੱਤਾ ਹੈ।