ਪੰਜਾਬ

punjab

ETV Bharat / entertainment

ਮਨਸੂਰ ਅਲੀ ਖਾਨ ਨੇ ਸਾਊਥ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ 'ਤੇ ਕੀਤੀ ਸੀ ਅਸ਼ਲੀਲ ਟਿੱਪਣੀ, ਮੈਗਾਸਟਾਰ ਚਿਰੰਜੀਵੀ ਨੂੰ ਆਇਆ ਗੁੱਸਾ, ਜਾਣੋ ਕੀ ਬੋਲੇ ਅਦਾਕਾਰ - ਮਨਸੂਰ ਅਲੀ ਖਾਨ

ਮੈਗਾਸਟਾਰ ਚਿਰੰਜੀਵੀ ਨੇ ਮਨਸੂਰ ਅਲੀ ਖਾਨ ਦੁਆਰਾ ਦੱਖਣੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ 'ਤੇ ਕੀਤੀ ਅਸ਼ਲੀਲ ਟਿੱਪਣੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਮੁੱਦੇ ਦੀ ਨਿੰਦਾ ਕੀਤੀ ਹੈ।

Chiranjeevi
Chiranjeevi

By ETV Bharat Entertainment Team

Published : Nov 21, 2023, 3:00 PM IST

ਹੈਦਰਾਬਾਦ: ਤ੍ਰਿਸ਼ਾ ਕ੍ਰਿਸ਼ਨਨ ਸਾਊਥ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਹੈ। ਹਾਲ ਹੀ 'ਚ ਉਹ ਥਲਪਥੀ ਵਿਜੇ ਦੀ ਨਵੀਂ ਫਿਲਮ ਲਿਓ 'ਚ ਐਕਟਿੰਗ ਕਰਦੀ ਨਜ਼ਰ ਆਈ ਸੀ। ਫਿਲਮ ਦੇ ਕੋ-ਸਟਾਰ ਮਨਸੂਰ ਅਲੀ ਖਾਨ ਨੇ ਕੁਝ ਦਿਨ ਪਹਿਲਾਂ ਤ੍ਰਿਸ਼ਾ 'ਤੇ ਅਸ਼ਲੀਲ ਟਿੱਪਣੀ ਕੀਤੀ ਸੀ, ਜੋ ਹੁਣ ਕਾਫੀ ਗੰਭੀਰ ਰੂਪ ਅਖਤਿਆਰ ਕਰ ਰਹੀ ਹੈ। ਕਈ ਸਿਤਾਰਿਆਂ ਨੇ ਮਨਸੂਰ ਅਲੀ ਦੀ ਇਸ ਟਿੱਪਣੀ ਦੀ ਨਿੰਦਾ ਕੀਤੀ ਹੈ ਅਤੇ ਤ੍ਰਿਸ਼ਾ ਦਾ ਸਮਰਥਨ ਕੀਤਾ ਹੈ। ਹੁਣ ਚਿਰੰਜੀਵੀ ਨੇ ਮਨਸੂਰ ਅਲੀ ਖਾਨ ਦੀ ਅਸ਼ਲੀਲ ਟਿੱਪਣੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਉਲੇਖਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਨਸੂਰ ਅਲੀ ਖਾਨ ਨੇ ਇਕ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਤ੍ਰਿਸ਼ਾ ਨੂੰ ਲੈ ਕੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਇਸ ਟਿੱਪਣੀ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਕਾਨਫਰੰਸ ਵਿੱਚ ਮਨਸੂਰ ਅਲੀ ਖਾਨ ਨੇ ਕਿਹਾ ਕਿ ਉਸ ਨੇ ਅਦਾਕਾਰਾ ਨਾਲ 'ਬੈੱਡਰੂਮ ਸੀਨ' ਕਰਨ ਦਾ ਮੌਕਾ ਗੁਆ ਦਿੱਤਾ। ਤ੍ਰਿਸ਼ਾ ਨੇ ਐਕਸ 'ਤੇ ਇਸ ਦੀ ਨਿੰਦਾ ਕੀਤੀ।

ਹੁਣ ਮੈਗਾਸਟਾਰ ਚਿਰੰਜੀਵੀ ਨੇ ਆਪਣੇ ਐਕਸ (ਟਵਿੱਟਰ) 'ਤੇ ਮਨਸੂਰ ਅਲੀ ਖਾਨ ਦੇ ਇਸ ਭਾਸ਼ਣ ਦੀ ਨਿੰਦਾ ਕਰਦੇ ਹੋਏ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ਇਹ ਟਿੱਪਣੀਆਂ ਇੱਕ ਕਲਾਕਾਰ ਲਈ ਹੀ ਨਹੀਂ ਬਲਕਿ ਹਰ ਔਰਤ ਅਤੇ ਲੜਕੀ ਲਈ ਘਿਣਾਉਣੀਆਂ ਹਨ।

ਚਿਰੰਜੀਵੀ ਨੇ ਐਕਸ 'ਤੇ ਲਿਖਿਆ ਹੈ, 'ਮੇਰਾ ਧਿਆਨ ਅਦਾਕਾਰ ਮਨਸੂਰ ਅਲੀ ਖਾਨ ਦੁਆਰਾ ਤ੍ਰਿਸ਼ਾ ਬਾਰੇ ਕੀਤੀਆਂ ਕੁਝ ਨਿੰਦਣਯੋਗ ਟਿੱਪਣੀਆਂ ਵੱਲ ਖਿੱਚਿਆ ਗਿਆ ਸੀ। ਟਿੱਪਣੀਆਂ ਨਾ ਸਿਰਫ਼ ਇੱਕ ਕਲਾਕਾਰ ਲਈ ਸਗੋਂ ਕਿਸੇ ਵੀ ਔਰਤ ਜਾਂ ਲੜਕੀ ਲਈ ਘਿਣਾਉਣੀਆਂ ਹਨ। ਇਨ੍ਹਾਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਹੋਣੀ ਚਾਹੀਦੀ ਹੈ। ਮੈਂ ਤ੍ਰਿਸ਼ਾ ਅਤੇ ਹਰ ਉਸ ਔਰਤ ਨਾਲ ਖੜ੍ਹਾ ਹਾਂ, ਜਿਸ ਨੂੰ ਅਜਿਹੀਆਂ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।'

ਤ੍ਰਿਸ਼ਾ ਨੇ ਚਿਰੰਜੀਵੀ ਦੀ ਇਸ ਪੋਸਟ ਨੂੰ ਰੀਟਵੀਟ ਕੀਤਾ ਹੈ। ਦੂਜੇ ਪਾਸੇ ਮਨਸੂਰ ਅਲੀ ਦੀ ਇਸ ਟਿੱਪਣੀ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ।

ABOUT THE AUTHOR

...view details