ਹੈਦਰਾਬਾਦ: ਚੰਦਰਯਾਨ 3 ਮਿਸ਼ਨ ਨੂੰ ਪੂਰਾ ਹੋਣ ਵਿੱਚ ਬਸ ਕੁੱਝ ਹੀ ਸਮਾਂ ਬਾਕੀ ਹੈ ਅਤੇ ਫਿਰ ਇਸਰੋ (ਇੰਡੀਅਨ ਸਪੇਸ ਰਿਸਰਚ ਸੈਂਟਰ) ਚੰਦਰਮਾ 'ਤੇ 'ਵਿਕਰਮ' ਨਾਮ ਦੇ ਦੁਨੀਆ ਦੇ ਪਹਿਲੇ ਸਾਫਟ ਲੈਂਡਰ ਨੂੰ ਉਤਾਰ ਕੇ ਇਤਿਹਾਸ ਰਚੇਗਾ। ਹੁਣ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ਦੇ ਇਸ ਮਿਸ਼ਨ ਮੂਨ 'ਤੇ ਲੱਗੀਆਂ ਹੋਈਆਂ ਹਨ। 23 ਅਗਸਤ ਦੁਨੀਆਂ ਦੇ ਕੈਲੰਡਰ ਵਿੱਚ ਇੱਕ ਇਤਿਹਾਸਕ ਤਾਰੀਖ ਬਣਨ ਜਾ ਰਹੀ ਹੈ, ਇਸ ਦੌਰਾਨ ਅਸੀਂ ਗੱਲ ਕਰਾਂਗੇ ਉਨ੍ਹਾਂ ਭਾਰਤੀ ਸਿਤਾਰਿਆਂ ਦੀ ਜਿਨ੍ਹਾਂ ਨੇ ਸਿਨੇਮਾ ਜਗਤ ਵਿੱਚ ਚੰਦਰਮਾ 'ਤੇ ਕਦਮ ਧਰਿਆ ਹੈ।
ਚਾਂਦ ਪੇ ਚੜ੍ਹਾਈ:ਭਾਰਤੀ ਸਿਨੇਮਾ ਵਿੱਚ ਪਹਿਲੀ ਵਾਰ ਅਦਾਕਾਰ ਦਾਰਾ ਸਿੰਘ ਨੇ ਫਿਲਮ 'ਚਾਂਦ ਪੇ ਚੜ੍ਹਾਈ' (1967) ਵਿੱਚ ਚੰਦ ਦੇਖਿਆ। ਇਹ ਫਿਲਮ ਚੰਦਰਮਾ 'ਤੇ ਕਦਮ ਰੱਖਣ ਵਾਲੇ ਪਹਿਲੇ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਦੇ ਮਿਸ਼ਨ ਦੇ ਪੂਰਾ ਹੋਣ ਤੋਂ ਦੋ ਸਾਲ ਪਹਿਲਾਂ ਬਣਾਈ ਗਈ ਸੀ। ਇਹ ਫਿਕਸ਼ਨ ਫਿਲਮ ਟੀਪੀ ਸੁੰਦਰਮ ਦੁਆਰਾ ਬਣਾਈ ਗਈ ਸੀ। ਹਿੰਦੀ ਸਿਨੇਮਾ ਦੀ ਚੰਦਰਮਾ ਉੱਤੇ ਚੜ੍ਹਾਈ ਪਹਿਲੀ ਵਿਗਿਆਨਕ ਗਲਪ ਫਿਲਮ ਵੀ ਸੀ।
ਸ਼ਾਹਰੁਖ ਖਾਨ ਦੀ 'ਜ਼ੀਰੋ': ਸਾਲ 2018 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਹਿੰਦੀ ਫਿਲਮ 'ਜ਼ੀਰੋ' 'ਚ ਕਿੰਗ ਖਾਨ ਚੰਨ 'ਤੇ ਚਲਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਨਾਸਾ 'ਚ ਹੋਈ ਸੀ।
- Gadar 2 Vs OMG 2 Collection Day 12: 'ਗਦਰ 2' ਦੀ 400 ਕਰੋੜ ਦੇ ਕਲੱਬ 'ਚ ਹੋਈ ਐਂਟਰੀ, 'OMG 2' ਪਹੁੰਚੀ ਇੱਥੇ
- Rab Di Mehhar Release Date: ਸਾਹਮਣੇ ਆਈ ਧੀਰਜ ਕੁਮਾਰ-ਅਜੇ ਸਰਕਾਰੀਆ ਦੀ ਫਿਲਮ 'ਰੱਬ ਦੀ ਮੇਹਰ' ਦੀ ਰਿਲੀਜ਼ ਡੇਟ, ਇਸ ਸਤੰਬਰ ਹੋਵੇਗੀ ਰਿਲੀਜ਼
- Saira Banu Birthday: ਇਥੇ ਜਾਣੋ...22 ਸਾਲ ਦੀ ਸਾਇਰਾ ਅਤੇ 44 ਸਾਲ ਦੇ ਦਿਲੀਪ ਕੁਮਾਰ ਦੀ ਲਵ ਸਟੋਰੀ