ਨਵੀਂ ਦਿੱਲੀ: ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਨੋਇਡਾ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦਰਅਸਲ, ਐਲਵਿਸ਼ 'ਤੇ ਨੋਇਡਾ 'ਚ ਰੇਵ ਪਾਰਟੀ ਦਾ ਆਯੋਜਨ ਕਰਨ ਦਾ ਇਲਜ਼ਾਮ ਹੈ। ਇੱਥੋਂ ਤੱਕ ਕਿ ਇਸ ਰੇਵ ਪਾਰਟੀ ਵਿੱਚ ਪਾਬੰਦੀਸ਼ੁਦਾ (case registered against youtuber Elvish Yadav) ਸੱਪ ਦੇ ਜ਼ਹਿਰ ਦੀ ਵਰਤੋਂ ਕੀਤੀ ਜਾ ਰਹੀ ਸੀ।
ਦੱਸ ਦਈਏ ਕਿ ਨੋਇਡਾ ਪੁਲਿਸ ਨੇ ਸੈਕਟਰ 49 ਵਿੱਚ ਛਾਪਾ ਮਾਰ ਕੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪੰਜ ਕੋਬਰਾ ਸੱਪ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸੱਪ ਦਾ ਜ਼ਹਿਰ ਵੀ ਮਿਲਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਦੌਰਾਨ ਬਿੱਗ ਬੌਸ ਵਿਨਰ ਐਲਵਿਸ਼ ਯਾਦਵ ਦਾ ਨਾਂ ਵੀ ਸਾਹਮਣੇ (case registered against youtuber Elvish Yadav) ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਐਲਵਿਸ਼ ਯਾਦਵ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਅਣਪਛਾਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
- Urfi Javed Arrested By Mumbai Police: ਉਰਫੀ ਜਾਵੇਦ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਾਰਨ
- Hum Toh Deewane: ਉਰਵਸ਼ੀ ਰੌਤੇਲਾ ਨਾਲ ਰੁਮਾਂਸ ਕਰਨਗੇ ਐਲਵਿਸ਼, ਗੀਤ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
- Elvish Yadav Threat To Kill: ਬਿੱਗ ਬੌਸ OTT 2 ਦੇ ਵਿਜੇਤਾ ਐਲਵਿਸ਼ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਫੋਨ ਕਰਕੇ ਮੰਗੀ 1 ਕਰੋੜ ਦੀ ਫਿਰੌਤੀ