ਪੰਜਾਬ

punjab

ETV Bharat / entertainment

Carry On Jatta 3: ਲਓ ਜੀ...'ਕੈਰੀ ਆਨ ਜੱਟਾ 3' ਨੇ ਰਚਿਆ ਇਤਿਹਾਸ, 100 ਕਰੋੜ ਦੀ ਕਮਾਈ ਕਰਨ ਵਾਲੀ ਬਣੀ ਪਹਿਲੀ ਪੰਜਾਬੀ ਫਿਲਮ - Carry On Jatta 3 has earned 100 crores

ਜਦੋਂ ਦੀ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਈ ਹੈ, ਫਿਲਮ ਲਗਾਤਾਰ ਰਿਕਾਰਡ ਤੋੜ ਰਹੀ ਹੈ, ਹੁਣ ਫਿਲਮ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।

Carry On Jatta 3
Carry On Jatta 3

By

Published : Jul 20, 2023, 1:33 PM IST

Updated : Jul 21, 2023, 5:35 PM IST

ਚੰਡੀਗੜ੍ਹ: ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਸਿਨੇਮਾਘਰਾਂ ਵਿੱਚ ਧਮਾਲ ਮਚਾ ਰਹੀ ਹੈ। ਫਿਲਮ ਨੇ ਕਮਾਈ ਦੇ ਮਾਮਲੇ 'ਚ ਪੰਜਾਬੀ ਸਿਨੇਮਾ ਦੀਆਂ ਸਾਰੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 'ਕੈਰੀ ਆਨ ਜੱਟਾ 3' ਨੇ ਹੁਣ ਤੱਕ ਦੁਨੀਆ ਭਰ ਤੋਂ 100 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ 'ਕੈਰੀ ਆਨ ਜੱਟਾ 3' ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ 'ਕੈਰੀ ਆਨ ਜੱਟਾ' ਦੇ ਪਹਿਲੇ ਅਤੇ ਦੂਜੇ ਭਾਗ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।

ਹੁਣ ਭਾਵੇਂ ਕਿ ਫਿਲਮ ਦੀ ਚਾਲ ਮੱਠੀ ਪੈ ਗਈ ਹੈ, ਪਰ ਫਿਲਮ ਅਜੇ ਵੀ ਦੁਨੀਆਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਮੌਜੂਦਾ ਅੰਕੜੇ ਵੀ ਇਹੀ ਕਹਿ ਰਹੇ ਹਨ ਕਿ 'ਕੈਰੀ ਆਨ ਜੱਟਾ 3' ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਬਣ ਚੁੱਕੀ ਹੈ, ਜਿਸ ਨੇ ਇੰਨੀ ਜ਼ਬਰਦਸਤ ਕਮਾਈ ਕੀਤੀ ਹੈ। ਪੰਜਾਬੀ ਦੀ ਹੋਰ ਕੋਈ ਵੀ ਫਿਲਮ ਇਸ ਫਿਲਮ ਦੇ ਨੇੜੇ ਵੀ ਨਹੀਂ ਹੈ।

ਇਸ ਫਿਲਮ 'ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਹੈ। ਇਹ ਇੱਕ ਰੁਮਾਂਟਿਕ ਕਾਮੇਡੀ ਫਿਲਮ ਹੈ। ਜਿਸ ਦੀ ਕਹਾਣੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੇ ਆਲੇ-ਦੁਆਲੇ ਬੁਣੀ ਗਈ ਹੈ। 'ਕੈਰੀ ਆਨ ਜੱਟਾ 3' ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਕਾਰਨ ਫਿਲਮ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਫਿਲਮ ਨੂੰ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ ਅਤੇ ਸਮੀਪ ਕੰਗ ਦੁਆਰਾ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ, ਜਿਸ ਨੇ ਇਸ ਤੋਂ ਪਹਿਲਾਂ 'ਕੈਰੀ ਆਨ ਜੱਟਾ 2' ਦਾ ਵੀ ਨਿਰਦੇਸ਼ਨ ਕੀਤਾ ਸੀ।

ਹੁਣ ਇਥੇ ਜੇਕਰ ਇਸੇ ਕਾਸਟ ਦੀ ਹੋਰ ਫਿਲਮ ਬਾਰੇ ਗੱਲ ਕਰੀਏ ਤਾਂ ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿਨੂੰ ਢਿਲੋਂ ਦੀ ਫਿਲਮ 'ਮੌਜਾਂ ਹੀ ਮੌਜਾਂ' ਇੰਨੀਂ ਦਿਨੀਂ ਸੁਰਖ਼ੀਆਂ ਬਟੋਰੀ ਰਹੀ ਹੈ, ਇਸ ਫਿਲਮ ਨੂੰ ਵੀ ਨਰੇਸ਼ ਦੁਆਰਾ ਲਿਖਿਆ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫਿਲਮ ਵਿੱਚ ਤਨੂੰ ਗਰੇਵਾਲ ਵੀ ਨਜ਼ਰ ਆਵੇਗੀ, ਜਿਸ ਨੇ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨਾਲ 'ਮੇਰਾ ਯਾਰ ਤਿੱਤਲੀਆਂ ਵਰਗਾ' ਫਿਲਮ ਕੀਤੀ ਹੈ।

Last Updated : Jul 21, 2023, 5:35 PM IST

ABOUT THE AUTHOR

...view details