ਮੁੰਬਈ (ਬਿਊਰੋ): 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਅਤੇ ਅਦਾਕਾਰਾਂ ਖਿਲਾਫ ਜਲੰਧਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਪਟੀਸ਼ਨ ਸ਼ਿਵ ਸੈਨਾ ਹਿੰਦ ਯੁਵਾ ਕਮੇਟੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਅਤੇ ਪੰਜਾਬ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਦਰਜ ਕਰਵਾਈ ਹੈ।
ਫਿਲਮ 'ਕੈਰੀ ਆਨ ਜੱਟਾ 3' ਦੀ ਟੀਮ ਖਿਲਾਫ ਫਿਲਮ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਵ ਸੈਨਾ ਹਿੰਦ ਦੇ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੇ ਕਿਹਾ 'ਅਸੀਂ ਸ਼ਿਵ ਸੈਨਾ ਹਿੰਦ ਦੀ ਤਰਫ਼ੋਂ ਸ਼ਿਕਾਇਤ ਦਰਜ ਕਰਵਾਈ ਹੈ। ਹਿੰਦੂਆਂ ਨੂੰ ਮੁੱਖ ਰੱਖ ਕੇ ਬਣੀ ਫਿਲਮ 'ਕੈਰੀ ਆਨ ਜੱਟਾ 3' 'ਚ ਇਕ ਸੀਨ ਜਿਸ 'ਚ ਇਕ ਬ੍ਰਾਹਮਣ ਹਵਨ ਦੀ ਰਸਮ ਕਰਦਾ ਨਜ਼ਰ ਆ ਰਿਹਾ ਹੈ, ਉਸਦਾ ਅਪਮਾਨ ਕੀਤਾ ਗਿਆ ਹੈ। ਬਿੰਨੂ ਢਿੱਲੋਂ, ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨੇ ਹਵਨ 'ਤੇ ਪਾਣੀ ਸੁੱਟ ਕੇ ਲੱਖਾਂ ਹਿੰਦੂਆਂ ਨੂੰ ਨਾਰਾਜ਼ ਕੀਤਾ ਹੈ ਅਤੇ ਉਹਨਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ, ਹਿੰਦੂ ਧਰਮ ਵਿੱਚ ਜੇਕਰ ਕੋਈ ਰਸਮ ਕਰਨੀ ਹੋਵੇ ਤਾਂ ਪਹਿਲਾਂ ਹਵਨ ਕੀਤਾ ਜਾਂਦਾ ਹੈ'।
- ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ 'ਚ ਕੰਮ ਕਰ ਚੁੱਕੀ ਅਦਾਕਾਰਾ ਜੋਤ ਅਰੋੜਾ ਹੁਣ ਕਈ ਅਹਿਮ ਪ੍ਰੋਜੈਕਟਾਂ 'ਚ ਆਵੇਗੀ ਨਜ਼ਰ
- ਮੁੰਬਈ ਵਿਖੇ ਅੱਜ ਸ਼ਾਮ ਖੇਡੇ ਜਾ ਰਹੇ ਨਾਟਕ ‘ਤੇਰੇ ਮੇਰੇ ਸਪਨੇ’ ਦਾ ਹਿੱਸਾ ਬਣਨਗੇ ਵਿੰਦੂ ਦਾਰਾ ਸਿੰਘ, ਇਹ ਸਿਤਾਰੇ ਵੀ ਨਿਭਾਉਣੇਗੇ ਅਹਿਮ ਭੂਮਿਕਾ
- Punjabi Film Tufang: ਕੱਲ ਰਿਲੀਜ਼ ਹੋਵੇਗਾ ਅਪਕਮਿੰਗ ਪੰਜਾਬੀ ਫ਼ਿਲਮ ‘ਤੁਫੰਗ’ ਦਾ ਨਵਾ ਗੀਤ, ਫ਼ਿਲਮ ਹੋਵੇਗੀ ਇਸ ਦਿਨ ਰਿਲੀਜ਼