ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਠੀਕ ਦੋ ਮਹੀਨੇ ਹੋ ਗਏ ਹਨ, ਪਰ ਅੱਜ ਵੀ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿੰਦਾ ਹੈ। ਉਸ ਦਾ ਸਨਮਾਨ ਕਰਨ ਲਈ ਬਹੁਤ ਕੁਝ ਕੀਤਾ ਗਿਆ ਹੈ, ਉਸ ਦੀਆਂ ਯਾਦਾਂ ਵਿੱਚ ਅਜੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰਸਿੱਧ ਰੈਪਰ ਡਰੇਕ ਨੇ ਆਪਣੇ ਨਵੀਨਤਮ ਪ੍ਰੋਜੈਕਟ ਵਿੱਚ ਸਿੱਧੂ ਮੂਸੇ ਵਾਲਾ ਟੀ-ਸ਼ਰਟ ਪਹਿਨੀ ਹੈ। ਟੀ-ਸ਼ਰਟ 'ਤੇ ਸਿੱਧੂ ਦੀ ਤਸਵੀਰ ਛਪੀ ਹੋਈ ਹੈ ਜਿਸ 'ਤੇ '1993-2022' ਲਿਖਿਆ ਹੋਇਆ ਹੈ। ਡਰੇਕ ਦੇ ਇਸ ਸੰਕੇਤ ਨੂੰ ਉਸਦੇ ਅਤੇ ਮੂਸੇ ਵਾਲਾ ਦੇ ਸਾਰੇ ਪ੍ਰਸ਼ੰਸਕਾਂ ਦੁਆਰਾ ਬਹੁਤ ਸਲਾਹਿਆ ਗਿਆ ਸੀ। ਇਸ ਅੰਤਰਰਾਸ਼ਟਰੀ ਕਲਾਕਾਰ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਜਿਸ ਤਰ੍ਹਾਂ ਚੁਣਿਆ ਹੈ, ਉਹ ਦਿਲ ਨੂੰ ਹਲੂਨਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਨੂੰ ਅਨੇਕਾਂ ਵਾਰ ਸ਼ਰਧਾਂਜਲੀ ਦਿੱਤੀ ਜਾ ਚੁੱਕੀ ਹੈ ਅਤੇ ਦਿੱਤੀ ਵੀ ਜਾ ਰਹੀ ਹੈ।
ਦੱਸ ਦੇਈਏ ਕਿ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਬੇਟੇ ਨੂੰ ਟੈਟੂ ਬਣਵਾ ਕੇ ਸ਼ਰਧਾਂਜਲੀ ਦੇਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬਲਕੌਰ ਸਿੰਘ ਲੇਟਿਆ ਹੋਇਆ ਹੈ ਅਤੇ ਕਲਾਕਾਰ ਉਸ ਦੇ ਹੱਥ 'ਤੇ ਟੈਟੂ ਬਣਵਾ ਰਿਹਾ ਹੈ।