ਹੈਦਰਾਬਾਦ: ਕੇਂਦਰੀ ਮੰਤਰੀ ਅਤੇ ਸਾਬਕਾ ਅਦਾਕਾਰਾ ਸਮ੍ਰਿਤੀ ਇਰਾਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇਸ ਵਾਰ ਅਦਾਕਾਰਾ ਆਪਣੇ ਕੰਮ ਕਰਕੇ ਨਹੀਂ ਸਗੋਂ ਆਪਣੀ ਬੇਟੀ ਜੋਸ਼ ਇਰਾਨੀ ਲਈ ਸੁਰਖੀਆਂ ਵਿੱਚ ਆਈ ਹੈ। ਦਰਅਸਲ ਸਮ੍ਰਿਤੀ ਦੀ ਬੇਟੀ ਗੋਆ ਵਿੱਚ ਸਿਲੀ ਸੋਲ ਨਾਮ ਦਾ ਇੱਕ ਕੈਫੇ ਬਾਰ (ਰੈਸਟੋਰੈਂਟ) ਚਲਾਉਂਦੀ ਹੈ। ਆਬਕਾਰੀ ਕਮਿਸ਼ਨਰ ਨੇ ਕੈਫੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਬਾਰ ਚਲਾਉਣ ਲਈ ਨੋਟਿਸ ਚਿਪਕਾਇਆ ਹੈ। ਕੈਫੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜਿਸ ਵਿਅਕਤੀ ਦੇ ਨਾਮ 'ਤੇ ਇਹ ਬਾਰ ਚਲਾਇਆ ਜਾ ਰਿਹਾ ਹੈ, ਉਸ ਦੀ ਪਿਛਲੇ ਸਾਲ (2021) ਵਿੱਚ ਮੌਤ ਹੋ ਗਈ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਹੀ ਬਾਰ ਦੇ ਲਾਇਸੈਂਸ ਦਾ ਨਵੀਨੀਕਰਨ ਹੋਇਆ ਸੀ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਰਜ਼ੀ ਵਿੱਚ ਲਾਇਸੈਂਸ ਧਾਰਕ ਦੇ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਦੇ ਦਸਤਖਤ ਪਾਏ ਗਏ ਹਨ। ਅਜਿਹੇ 'ਚ ਧੀ ਸਮ੍ਰਿਤੀ 'ਤੇ ਲਾਇਸੈਂਸ ਲਈ ਧੋਖਾਧੜੀ ਅਤੇ ਦਸਤਾਵੇਜ਼ਾਂ 'ਚ ਹੇਰਾਫੇਰੀ ਦੇ ਦੋਸ਼ ਲੱਗੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਪੂਰੇ ਮਾਮਲੇ ਦੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ ਲਾਇਸੈਂਸ ਨਵਿਆਉਣ ਦੀ ਅਰਜ਼ੀ 22 ਜੂਨ 2022 ਨੂੰ ਐਂਥਨੀ ਡੀਗਾਮ ਨਾਮ ਨਾਲ ਦਿੱਤੀ ਗਈ ਸੀ, ਜਦੋਂ ਕਿ ਰਿਕਾਰਡ ਦੇ ਅਨੁਸਾਰ ਇਸ ਵਿਅਕਤੀ ਦੀ ਮੌਤ ਮਈ 2021 ਵਿੱਚ ਹੋਈ ਹੈ।