ਹੈਦਰਾਬਾਦ:28 ਸਤੰਬਰ ਨੂੰ 'ਫੁਕਰੇ 3', 'ਚੰਦਰਮੁਖੀ 2' ਅਤੇ 'ਦਿ ਵੈਕਸੀਨ ਵਾਰ' ਇੱਕਠੇ ਪਰਦੇ 'ਤੇ ਆਈਆਂ ਸਨ। ਤਿੰਨ ਰਿਲੀਜ਼ਾਂ ਵਿੱਚੋਂ 'ਫੁਕਰੇ 3' ਚੰਗੀ ਕਮਾਈ ਕਰਕੇ ਦੌੜ ਵਿੱਚ ਸਭ ਤੋਂ ਅੱਗੇ ਹੈ, ਜਦੋਂ ਕਿ ਕੰਗਨਾ ਰਣੌਤ ਦੀ 'ਚੰਦਰਮੁਖੀ 2' ਵੀ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 'ਵੈਕਸੀਨ ਵਾਰ' ਰਿਲੀਜ਼ ਤੋਂ ਪਹਿਲਾਂ ਜ਼ੋਰਦਾਰ ਚਰਚਾ ਦੇ ਬਾਵਜੂਦ ਦਰਸ਼ਕਾਂ ਨੂੰ ਲੁਭਾਉਣ ਵਿੱਚ ਅਸਫਲ ਰਹੀ ਹੈ।
'ਫੁਕਰੇ 3' ਦਾ 6ਵੇਂ ਦਿਨ ਦਾ ਕਲੈਕਸ਼ਨ:ਉਦਯੋਗ ਦੇ ਟਰੈਕਰ ਸੈਕਨਿਲਕ ਦੇ ਸ਼ੁਰੂਆਤੀ ਅੰਦਾਜ਼ੇ ਦੱਸਦੇ ਹਨ ਕਿ 6ਵੇਂ ਦਿਨ 'ਫੁਕਰੇ 3' ਦੇ ਭਾਰਤ ਵਿੱਚ 5 ਕਰੋੜ ਰੁਪਏ ਦੀ ਕਮਾਈ ਕਰਨ ਦੀ ਸੰਭਾਵਨਾ ਹੈ। ਵੀਕਐਂਡ ਉਤੇ ਚੰਗੀ ਕਮਾਈ ਕਰਨ ਤੋਂ ਬਾਅਦ ਕਾਮੇਡੀ ਨੇ ਸੋਮਵਾਰ ਨੂੰ ਘੱਟ ਕਮਾਈ ਕੀਤੀ ਹੈ। ਸਿਨੇਮਾਘਰਾਂ ਵਿੱਚ 6 ਦਿਨਾਂ ਦੀ ਦੌੜ ਦੇ ਅੰਤ ਵਿੱਚ ਘਰੇਲੂ ਬਾਜ਼ਾਰ ਵਿੱਚ 'ਫੁਕਰੇ 3' ਦਾ ਕਲੈਕਸ਼ਨ (Fukrey 3 box office collection day 6) 59.34 ਕਰੋੜ ਰੁਪਏ ਹੋ ਗਿਆ ਹੈ।
'ਚੰਦਰਮੁਖੀ 2' ਬਾਕਸ ਆਫਿਸ ਕਲੈਕਸ਼ਨ:ਕੰਗਨਾ ਰਣੌਤ ਅਤੇ ਰਾਘਵ ਲਾਰੈਂਸ ਸਟਾਰਰ ਡਰਾਉਣੀ ਕਾਮੇਡੀ 'ਚੰਦਰਮੁਖੀ 2' ਦੇ ਘਰੇਲੂ ਬਾਕਸ ਆਫਿਸ 'ਤੇ 43% ਦੀ ਗਿਰਾਵਟ ਦੇਖਣ ਦੀ ਸੰਭਾਵਨਾ ਹੈ। ਸੋਮਵਾਰ ਨੂੰ 4.43 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ ਭਾਰਤ ਵਿੱਚ ਮੰਗਲਵਾਰ ਨੂੰ 2.5 ਕਰੋੜ ਰੁਪਏ ਦਾ ਕਲੈਕਸ਼ਨ ਕਰ ਸਕਦੀ ਹੈ। ਹੁਣ ਤੱਕ ਪੀ.ਵਾਸੂ ਦੁਆਰਾ ਨਿਰਦੇਸ਼ਤ ਫਿਲਮ ਨੇ ਘਰੇਲੂ ਬਾਜ਼ਾਰ ਵਿੱਚ 31.38 ਕਰੋੜ ਰੁਪਏ ਦੀ ਕਮਾਈ (Chandramukhi box office collection day 6) ਕੀਤੀ ਹੈ।
'ਦਿ ਵੈਕਸੀਨ ਵਾਰ' ਦਾ 6ਵੇਂ ਦਿਨ ਦਾ ਕਲੈਕਸ਼ਨ: 'ਦਿ ਵੈਕਸੀਨ ਵਾਰ' (The Vaccine War box office collection day 6) ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਫਿਲਮ ਨੇ 6ਵੇਂ ਦਿਨ 0.85 ਕਰੋੜ ਰੁਪਏ ਕਮਾ ਸਕਦੀ ਹੈ, ਜਿਸ ਕਾਰਨ ਇਸ ਦਾ ਕੁੱਲ ਬਾਕਸ ਆਫਿਸ ਕਲੈਕਸ਼ਨ 8.16 ਕਰੋੜ ਹੋ ਜਾਵੇਗਾ। ਵਿਵੇਕ ਅਗਨੀਹੋਤਰੀ ਦੀ ਇਹ ਫਿਲਮ ਕੋਵਿਡ 19 ਦੇ ਪਿਛੋਕੜ 'ਤੇ ਆਧਾਰਿਤ ਹੈ। ਇਹ ਫਿਲਮ ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਨਿਰਦੇਸ਼ਤ ਹੈ ਅਤੇ ਅਭਿਸ਼ੇਕ ਅਗਰਵਾਲ ਆਰਟਸ ਅਤੇ ਆਈ ਐਮ ਬੁੱਧ ਦੁਆਰਾ ਨਿਰਮਿਤ ਹੈ। ਵੈਕਸੀਨ ਵਾਰ ਵਿੱਚ ਨਾਨਾ ਪਾਟੇਕਰ, ਪੱਲਵੀ ਜੋਸ਼ੀ, ਰਾਇਮਾ ਸੇਨ, ਸਪਤਮੀ ਗੌੜਾ ਅਤੇ ਅਨੁਪਮ ਖੇਰ ਮੁੱਖ ਭੂਮਿਕਾਵਾਂ ਵਿੱਚ ਹਨ।