ਈਟੀਵੀ ਭਾਰਤ (ਡੈਸਕ):ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇਹ ਇੱਕ ਵੱਡੀ ਖ਼ਬਰ ਹੈ। ਇਸ ਸਾਲ ਤੁਸੀਂ ਸਿਰਫ਼ ਕਾਮੇਡੀ ਡਰਾਮੇ ਹੀ ਨਹੀਂ ਦੋਖੇਗੇ। ਇਸ ਸਾਲ ਇੱਕ ਡਰਾਉਣੀ ਕਾਮੇਡੀ ਵੀ ਆ ਰਹੀ ਹੈ।ਫਿਲਮ ਦਾ ਨਾਂ ਹੀ ਬਹੁਤ ਡਰਾਉਣਾ ਹੈ।
ਭਾਰਤ ਵਿੱਚ ਹੋਵੇਗੀ ਰਿਲੀਜ਼:ਇਸ ਫਿਲਮ ਵਿੱਚ ਰੋਸ਼ਨ ਪ੍ਰਿੰਸ, ਈਸ਼ਾ ਰਿਖੀ, ਅਤੇ ਹੋਰ ਵੱਖ-ਵੱਖ ਪੰਜਾਬੀ ਸਿਤਾਰਿਆਂ ਦੀ ਆਪਣਾ ਅਦਾਕਾਰੀ ਦਾ ਕਮਾਲ ਦਿਖਾਉਦੇ ਨਜ਼ਰ ਆਉਣਗੇ। ਇਹ ਫਿਲਮ 28 ਅਪ੍ਰੈਲ 2023 ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ।
ਕਾਮੇਡੀ ਅਤੇ ਹੌਰਰ ਦਾ ਖਾਸ ਸੁਮੇਲ:ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਐਲਾਨ ਲੌਕਡਾਊਨ ਤੋਂ ਪਹਿਲਾ ਕੀਤਾ ਗਿਆ ਸੀ ਪਰ ਆਖਿਰਕਾਰ ਹੁਣ ਇਹ ਫਿਲਮ ਸਿਨੇਮਾਘਰਾਂ ਵਿੱਚ ਨਜ਼ਰ ਆਵੇਗੀ। ਇਸ ਦੀ ਰਿਲੀਜ਼ ਡੇਟ ਤੋਂ ਬਾਅਦ ਲੋਕ ਇਸ ਨੂੰ ਦੇਖਣ ਲਈ ਕਾਫੀ ਉਤਸੁਕ ਹਨ ਕਿਉਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਮੇਡੀ ਅਤੇ ਹੌਰਰ ਦਾ ਸਾਇਦ ਹੀ ਪਹਿਲਾਂ ਕਦੇ ਦੇਖਣ ਨੂੰ ਮਿਲਿਆ ਹੋਵੇ।