ਮੁੰਬਈ (ਬਿਊਰੋ): 'ਪਠਾਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੋ ਬੈਕ-ਟੂ-ਬੈਕ ਫਿਲਮਾਂ 'ਜਵਾਨ' ਅਤੇ 'ਡੰਕੀ' ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਕਿੰਗ ਖਾਨ 'ਡੰਕੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਲੰਡਨ, ਸਾਊਦੀ ਅਰਬ 'ਚ ਸ਼ੂਟਿੰਗ ਕਰਨ ਤੋਂ ਬਾਅਦ ਸੁਪਰਸਟਾਰ ਫਿਲਮ ਦੇ ਸ਼ਡਿਊਲ ਲਈ ਕਸ਼ਮੀਰ ਚਲੇ ਗਏ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸੁਪਰਸਟਾਰ ਨੂੰ ਕਸ਼ਮੀਰ ਦੇ ਸੋਨਮਰਗ ਦੇ ਇੱਕ ਹੋਟਲ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ।
ਕਸ਼ਮੀਰ ਤੋਂ ਸ਼ਾਹਰੁਖ ਖਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ। ਵਾਇਰਲ ਵੀਡੀਓ 'ਚ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਕੋ-ਸਟਾਰ ਤਾਪਸੀ ਪੰਨੂ 'ਡੰਕੀ' ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਕਿਸੇ ਸ਼ਾਪਿੰਗ ਸੀਨ ਦੀ ਸ਼ੂਟਿੰਗ ਕਰ ਰਹੇ ਹਨ। ਸ਼ਾਹਰੁਖ ਨੂੰ ਲਾਲ ਰੰਗ ਦੀ ਜੈਕੇਟ 'ਚ ਦੇਖਿਆ ਜਾ ਸਕਦਾ ਹੈ। ਜਦੋਂ ਕਿ ਤਾਪਸੀ ਨੇ ਸਰਦੀਆਂ ਦੀ ਜੈਕੇਟ ਪਾਈ ਹੋਈ ਹੈ। ਦੋਵਾਂ ਨੂੰ ਕੱਪੜੇ ਖਰੀਦਣ ਵੱਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਕ ਟਵਿੱਟਰ ਯੂਜ਼ਰ ਨੇ ਸ਼ਾਹਰੁਖ ਅਤੇ ਤਾਪਸੀ ਦੀ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ 'ਕਸ਼ਮੀਰ ਤੋਂ ਡੰਕੀ ਫਿਲਮ ਦੇ ਗੀਤ ਦੀ ਸ਼ੂਟਿੰਗ ਦੀਆਂ ਫੋਟੋਆਂ ਅਤੇ ਵੀਡੀਓਜ਼। ਲੀਕ ਹੋਇਆ ਗੀਤ ਕਮਾਲ ਦਾ ਸੀ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਤਾਪਸੀ ਪੰਨੂ ਦਾ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਡੰਕੀ ਦੇ ਗੀਤ ਦੀ ਸ਼ੂਟਿੰਗ ਲਈ ਸੋਨਮਰਗ। ਤਾਪਸੀ ਪੰਨੂ ਕਸ਼ਮੀਰ ਵਿੱਚ।'