ਪੰਜਾਬ

punjab

ETV Bharat / entertainment

Jaswant Singh Rathore: ਪੰਜਾਬੀ ਫਿਲਮ ‘ਫ਼ਰਲੋ’ ਦਾ ਹਿੱਸਾ ਬਣੇ ਬਾਲੀਵੁੱਡ ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਪਹਿਲੀ ਵਾਰ ਕਰਨਗੇ ਗੰਭੀਰ ਕਿਰਦਾਰ - ਕਾਮੇਡੀਅਨ ਜਸਵੰਤ ਸਿੰਘ ਰਾਠੌਰ

Punjabi Film Furlow: ਬਾਲੀਵੁੱਡ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਗੁਰਪ੍ਰੀਤ ਘੁੱਗੀ ਦੀ ਆਉਣ ਵਾਲੀ ਪੰਜਾਬੀ ਫਿਲਮ 'ਫ਼ਰਲੋ' ਦਾ ਪ੍ਰਭਾਵੀ ਹਿੱਸਾ ਬਣ ਗਏ ਹਨ।

Jaswant Singh Rathore
Jaswant Singh Rathore

By ETV Bharat Punjabi Team

Published : Oct 5, 2023, 12:27 PM IST

ਚੰਡੀਗੜ੍ਹ: ਛੋਟੇ ਪਰਦੇ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਸਟੈਂਡਅੱਪ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਅੱਜ ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇੇ ਹਨ, ਜਿੰਨ੍ਹਾਂ ਨੂੰ ਆਨ ਫ਼ਲੌਰ ਪੰਜਾਬੀ ਫਿਲਮ ‘ਫ਼ਰਲੋ’ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਨ ਲਈ ਚੁਣਿਆ ਗਿਆ ਹੈ, ਜਿਸ ਦਾ ਨਿਰਦੇਸ਼ਨ ਵਿਕਰਮ ਗਰੋਵਰ ਕਰ ਰਹੇ ਹਨ।

ਪਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਗੁਰਪ੍ਰੀਤ ਘੁੱਗੀ (Jaswant Singh Rathore film Furlow) ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਦੁਆਰਾ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਅੱਜਕੱਲ੍ਹ ਚੰਡੀਗੜ੍ਹ ਅਤੇ ਨੇੜ੍ਹਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ। ਮੁੰਬਈ ਨਗਰੀ ਵਿੱਚ ਬਤੌਰ ਕਾਮੇਡੀ ਐਕਟਰ ਕਈ ਪ੍ਰਾਪਤੀਆਂ ਆਪਣੀ ਝੋਲੀ ਪਾ ਚੁੱਕੇ ਹੋਣਹਾਰ ਪੰਜਾਬੀ ਨੌਜਵਾਨ ਜਸਵੰਤ ਸਿੰਘ ਰਾਠੌਰ ਛੋਟੇ ਪਰਦੇ ਦੇ ਕਈ ਵੱਡੇ ਅਤੇ ਮਕਬੂਲ ਟੀਵੀ ਰਿਐਲਟੀ ਸੋਅਜ਼ ਦਾ ਪ੍ਰਭਾਵੀ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ‘ਦਿ ਕਪਿਲ ਸ਼ਰਮਾ ਸ਼ੋਅ’, ‘ਕਾਮੇਡੀ ਸਰਕਸ ਕੇ ਤਾਨਸੇਨ’ ਆਦਿ ਸ਼ੁਮਾਰ ਰਹੇ ਹਨ। ਇਸ ਤੋਂ ਇਲਾਵਾ ‘ਆਸ਼ਿਕੀ ਨੋਟ ਅਲਾਊਂਡ’, ‘ਵਿਆਹ 70 ਕਿਲੋਮੀਟਰ’, ‘ਮੁਖ਼ਤਿਆਰ ਚੱਢਾ’, ‘15 ਲੱਖ ਕਦੋਂ ਆਊਗਾ’, ‘ਕੁਲਚੇ ਛੋਲੇ’, ‘ਜੱਟ ਜੁਗਾੜ੍ਹੀ ਹੁੰਦੇ ਨੇ' ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਵਿੱਚ ਉਨਾਂ ਦੁਆਰਾ ਨਿਭਾਈਆਂ ਭੂਮਿਕਾਵਾਂ ਨੂੰ ਵੀ ਕਾਫ਼ੀ ਸਲਾਹੁਤਾ ਹਾਸਿਲ ਹੋਈ ਹੈ।

ਕਾਮੇਡੀਅਨ ਜਸਵੰਤ ਸਿੰਘ ਰਾਠੌਰ

ਅਦਾਕਾਰੀ ਦੇ ਨਾਲ-ਨਾਲ ਗਾਇਕੀ ਵਿੱਚ ਵੀ ਮੁਹਾਰਤ ਰੱਖਦੇ ਇਹ ਬਹੁਮੁਖੀ ਪ੍ਰਤਿਭਾ ਦੇ ਧਨੀ ਕਾਮੇਡੀਅਨ ਹਾਲ ਹੀ ਵਿੱਚ ਆਪਣੇ ਗਾਏ ਕਈ ਗਾਣਿਆਂ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਕਰ ਚੁੱਕੇ ਹਨ। ਟੈਲੀਵਿਜ਼ਨ ਅਤੇ ਸਿਨੇਮਾ ਦੇ ਖਿੱਤੇ ਵਿੱਚ ਪੜ੍ਹਾਅ ਦਰ ਪੜ੍ਹਾਅ ਹੋਰ ਸ਼ਾਨਦਾਰ ਸਫ਼ਰ ਤੈਅ ਕਰਨ ਦੀ ਰਾਹੇ ਅੱਗੇ ਵੱਧ ਰਹੇ ਇਸ ਪ੍ਰਤਿਭਾਸ਼ਾਲੀ ਐਕਟਰ ਨਾਲ ਉਨਾਂ ਦੀ ਉਕਤ ਨਵੀਂ ਫਿਲਮ ਅਤੇ ਇਸ ਨਾਲ ਜੁੜੇ ਹੋਰਨਾਂ ਅਹਿਮ ਪਹਿਲੂਆਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਬਹੁਤ ਹੀ ਅਲਹਦਾ ਅਤੇ ਅਰਥ ਭਰਪੂਰ ਕੰਟੈਂਟ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਪਹਿਲੀ ਵਾਰ ਗੰਭੀਰ ਕਿਰਦਾਰ ਅਦਾ ਕਰ ਰਿਹਾ ਹਾਂ, ਜੋ ਆਪਣੇ ਵੱਖਰੇ ਸ਼ੇਡਜ਼ ਕਾਰਨ ਕਾਫ਼ੀ ਚੁਣੌਤੀਪੂਰਨ ਵੀ ਹੈ।

ਕਾਮੇਡੀਅਨ ਜਸਵੰਤ ਸਿੰਘ ਰਾਠੌਰ

ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਤੋਂ ਲੈ ਕੇ ਪਹਿਲਾਂ ਬਾਲੀਵੁੱਡ ਅਤੇ ਉਸ ਤੋਂ ਬਾਅਦ ਸੱਤ ਸੁਮੰਦਰ ਪਾਰ ਤੱਕ ਆਪਣੀ ਬੇਹਤਰੀਨ ਕਲਾ ਦਾ ਮੁਜ਼ਾਹਰਾ ਕਰਨ ਵਿੱਚ ਸਫ਼ਲ ਰਹੇ ਇਸ ਬਾਕਮਾਲ ਐਕਟਰ ਨੇ ਦੱਸਿਆ ਕਿ ‘‘ਬਹੁਤ ਹੀ ਮਾਣ ਦੀ ਗੱਲ ਹੈ ਕਿ ਗੁਰਪ੍ਰੀਤ ਘੁੱਗੀ ਜਿਹੇ ਏਨੇ ਉਮਦਾ ਅਤੇ ਸੀਨੀਅਰ ਐਕਟਰ ਵੱਲੋਂ ਆਪਣੇ ਪ੍ਰੋਡੋਕਸ਼ਨ ਅਧੀਨ ਬਣਾਈ ਜਾ ਰਹੀ ਇਸ ਪਹਿਲੀ ਫਿਲਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਦਾ ਅਵਸਰ ਦਿੱਤਾ ਗਿਆ ਹੈ, ਜਿੰਨ੍ਹਾਂ ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰਾ ਉਤਰਨ ਅਤੇ ਆਪਣੇ ਵੱਲੋਂ ਸੱਤ ਪ੍ਰਤੀਸ਼ਤ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।"

ਬਾਲੀਵੁੱਡ (Jaswant Singh Rathore Upcoming Film) ਦੇ ਕਈ ਵੱਡੇ ਐਕਟਰਜ਼ ਦੀ ਮ੍ਰਿਮਿਕਰੀ ਕਰਨ ਵਿਚ ਖਾਸੀ ਮੁਹਾਰਾਤ ਰੱਖਦੇ ਕਾਮੇਡੀਅਨ ਜਸਵੰਤ ਰਾਠੌਰ ਨਾਲ ਉਨਾਂ ਦੀਆਂ ਆਗਾਮੀ ਫਿਲਮਾਂ ਅਤੇ ਹੋਰਨਾਂ ਪ੍ਰੋਜੈਟਕਸ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸ਼ੁਰੂ ਹੋਣ ਜਾ ਰਹੀਆਂ ਕੁਝ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਪ੍ਰਭਾਵੀ ਕਿਰਦਾਰ ਅਦਾ ਕਰਨ ਜਾ ਰਿਹਾ ਹਾਂ। ਇਸ ਦੇ ਨਾਲ ਹੀ ਛੋਟੇ ਪਰਦੇ ਲਈ ਵੀ ਕੁਝ ਵਧੀਆਂ ਪ੍ਰੋਪੋਜ਼ਲ ਸਾਹਮਣੇ ਆਏ ਹਨ, ਜਿੰਨ੍ਹਾਂ ਦੁਆਰਾ ਛੋਟੀ ਸਕਰੀਨ 'ਤੇ ਵੀ ਆਪਣੇ ਚਾਹੁੰਣ ਵਾਲਿਆਂ ਨੂੰ ਆਪਣੀ ਮੌਜੂਦਗੀ ਦਾ ਇਜ਼ਹਾਰ ਕਰਵਾਉਂਦਾ ਰਹਾਂਗਾ।

ABOUT THE AUTHOR

...view details