ਨਵੀਂ ਦਿੱਲੀ: ਸਾਲ 2022 ਆਪਣੇ ਆਖ਼ਰੀ ਦਿਨ ਤੋਂ ਪਹਿਲਾਂ ਹੀ ਦੇਸ਼ ਅਤੇ ਦੁਨੀਆਂ ਦੀਆਂ ਦੋ ਹਸਤੀਆਂ ਨੂੰ ਆਪਣੀ ਚਪੇਟ ਵਿੱਚ ਲੈ ਚੁੱਕਾ ਹੈ। ਦਰਅਸਲ 30 ਦਸੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ (100 ਸਾਲ) ਅਤੇ ਦਿੱਗਜ ਸਟਾਰ ਫੁੱਟਬਾਲਰ ਐਡਸਨ ਅਰਾਂਟੇਸ ਡੋ ਨਾਸੀਮੈਂਟੋ ਯਾਨੀ 'ਪੇਲੇ' (Football legend Pele passes away) ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਤੀਜੀ ਦੁਖਦ ਖ਼ਬਰ ਇਹ ਹੈ ਕਿ ਟੀਮ ਇੰਡੀਆ ਦੇ ਵਿਕਟਕੀਪਰ ਅਤੇ ਡੈਸ਼ਿੰਗ ਬੱਲੇਬਾਜ਼ ਰਿਸ਼ਭ ਪੰਤ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਰਿਸ਼ਭ ਦੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਤੇ ਰਾਜਨੀਤਿਕ ਹਸਤੀਆਂ ਨੇ ਪੀਐਮ ਮੋਦੀ ਦੀ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇੱਥੇ ਸਟਾਰ ਫੁੱਟਬਾਲਰ ਪੇਲੇ ਦੁਨੀਆ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ, ਜੋ ਹੁਣ ਸਾਡੇ ਵਿਚਕਾਰ ਨਹੀਂ ਹਨ। ਇਸ 'ਤੇ ਬਾਲੀਵੁੱਡ ਅਤੇ ਹਾਲੀਵੁੱਡ 'ਚ ਸੋਗ ਦੀ ਲਹਿਰ ਹੈ ਅਤੇ ਉਹ ਫੁੱਟਬਾਲ (Football legend Pele passes away) ਦੇ ਇਸ ਜਾਦੂਗਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।
ਬਾਲੀਵੁੱਡ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ:ਕਰੀਨਾ ਕਪੂਰ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਜਾਦੂਗਰ ਪੇਲੇ ਦੀ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਬਾਦਸ਼ਾਹ'।
ਵਿੱਕੀ ਕੌਸ਼ਲ ਨੇ ਬ੍ਰਾਜ਼ੀਲ ਦੇ ਸਟਾਰ ਖਿਡਾਰੀ ਦੀ ਇੱਕ ਤਸਵੀਰ ਵੀ ਪੋਸਟ ਕੀਤੀ, ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ- 'RIP'।
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇੰਸਟਾ ਸਟੋਰੀ 'ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ 'ਲੀਜੈਂਡ ਪੇਲੇ, ਆਰਆਈਪੀ।'
ਮੁਨਮੁਨ ਦੱਤਾ (ਤਾਰਕ ਮਹਿਤਾ ਕਾ ਉਲਟਾ ਚਸ਼ਮਾ) ਫੇਮ ਅਦਾਕਾਰਾ ਨੇ ਵੀ ਪੇਲੇ ਨੂੰ ਸ਼ਰਧਾਂਜਲੀ ਦਿੱਤੀ ਹੈ। ਮੁਨਮੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ 'ਮੇਰੇ ਪਿਤਾ ਦੇ ਪਸੰਦੀਦਾ ਸਪੋਰਟਸ ਪਰਸਨ ਪੇਲੇ ਰੈਸਟ ਇਨ ਪੀਸ।'
ਅਰਜੁਨ ਕਪੂਰ ਨੇ ਵੀ ਪੇਲੇ ਦੀ ਤਸਵੀਰ ਇੰਸਟਾ ਸਟੋਰੀ 'ਤੇ ਸ਼ੇਅਰ ਕਰਕੇ ਸ਼ੋਕ ਪ੍ਰਗਟ ਕੀਤਾ ਹੈ।