ਪੰਜਾਬ

punjab

ETV Bharat / entertainment

ਛੋਟੇ ਪਰਦੇ 'ਤੇ ਨਵੇਂ ਆਗਾਜ਼ ਵੱਲ ਵਧੀ ਬਾਲੀਵੁੱਡ ਅਦਾਕਾਰਾ ਸ਼ੀਬਾ, ਸਟਾਰ ਪਲੱਸ 'ਤੇ ਜਲਦ ਆਨ-ਏਅਰ ਹੋ ਰਹੇ ਸੀਰੀਅਲ 'ਚ ਆਵੇਗੀ ਨਜ਼ਰ - Sheeba latest film

ਬਾਲੀਵੁੱਡ ਅਦਾਕਾਰਾ ਸ਼ੀਬਾ ਛੋਟੇ ਪਰਦੇ ਉਤੇ ਆਗਾਜ਼ ਕਰਨ ਜਾ ਰਹੀ ਹੈ, ਅਦਾਕਾਰਾ ਦਾ ਸਟਾਰ ਪਲੱਸ ਉਤੇ ਨਵਾਂ ਸੀਰੀਅਲ ਆ ਰਿਹਾ ਹੈ, ਜਿਸ ਵਿੱਚ ਸ਼ੀਬਾ ਦਾ ਕਿਰਦਾਰ ਕਾਫੀ ਪ੍ਰਭਾਵੀ ਹੈ।

Sheeba
Sheeba

By

Published : Aug 18, 2023, 12:36 PM IST

ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ, ਨਿਰਮਾਤਾ ਅਤੇ ਫਿਲਮਕਾਰ ਸੁਨੀਲ ਦੱਤ ਵੱਲੋਂ ਨਿਰਦੇਸ਼ਿਤ ਕੀਤੀ ‘ਯੇ ਆਗ ਕਬ ਬੁਝੇਗੀ’ ਦੁਆਰਾ ਸਿਲਵਰ ਸਕਰੀਨ 'ਤੇ ਆਗਮਨ ਕਰਨ ਵਾਲੀ ਅਦਾਕਾਰਾ ਸ਼ੀਬਾ ਬਾਲੀਵੁੱਡ ਦੀਆਂ ਕਈ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੀ ਹੈ, ਜੋ ਹੁਣ ਫਿਲਮਾਂ ਦੀ ਸਫ਼ਲ ਪਾਰੀ ਬਾਅਦ ਛੋਟੇ ਪਰਦੇ ਦਾ ਰੁਖ਼ ਕਰਨ ਜਾ ਰਹੀ ਹੈ, ਜੋ ਸਟਾਰ ਪਲੱਸ 'ਤੇ ਜਲਦ ਆਨ ਏਅਰ ਹੋਣ ਜਾ ਰਹੇ ਸੀਰੀਅਲ ‘ਬਾਤੇਂ ਕੁਝ ਅਣਕਹੀ ਸੀ’ ਵਿਚ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਵੇਗੀ।

ਉਕਤ ਸ਼ੋਅ ਅਤੇ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰਾ ਸ਼ੀਬਾ ਨੇ ਦੱਸਿਆ ਕਿ ਰਾਜਨ ਸ਼ਾਹੀ ਦੁਆਰਾ ਨਿਰਮਿਤ ਕੀਤੇ ਜਾਣ ਵਾਲੇ ਇਸ ਸ਼ੋਅ ਦੀ ਕਹਾਣੀ ਮਿਊਜਿਕਲ ਬੈਕ-ਡਰਾਪ 'ਤੇ ਆਧਾਰਿਤ ਹੈ, ਜੋ ਵੱਖ-ਵੱਖ ਬੈਕਗਰਾਊਂਡ ਤੋਂ ਆਏ ਇਕ ਜੋੜੇ ਅਤੇ ਇੰਨ੍ਹਾਂ ਦੁਆਲੇ ਘੱਟਣ ਵਾਲੀਆਂ ਦਿਲਚਸਪ ਪਰ-ਸਥਿਤੀਆਂ 'ਤੇ ਆਧਾਰਿਤ ਹੈ।


ਅਦਾਕਾਰਾ ਸ਼ੀਬਾ ਅਤੇ ਉਸ ਦੀ ਪੂਰੀ ਟੀਮ

ਉਨ੍ਹਾਂ ਦੱਸਿਆ ਕਿ 21 ਅਗਸਤ ਨੂੰ ਪ੍ਰਾਈਮ ਟਾਈਮ 'ਤੇ ਪ੍ਰਸਾਰਿਤ ਹੋਣ ਜਾ ਰਹੇ ਇਸ ਸ਼ੋਅ ਵਿਚ ਉਨਾਂ ਦਾ ਕਿਰਦਾਰ ਕਾਫ਼ੀ ਪ੍ਰਭਾਵਸ਼ਾਲੀ ਹੈ, ਜਿਸ ਨੂੰ ਨਿਭਾਉਣ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਉਨਾਂ ਦੱਸਿਆ ਕਿ ਇਸ ਸੀਰੀਅਲ ਵਿਚ ਟੈਲੀਵਿਜ਼ਨ ਦੀ ਦੁਨੀਆਂ ਦੇ ਮੋਹਿਤ ਮਲਿਕ, ਸਿਆਲੀ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਐਕਟਰਜ਼ ਅਤੇ ਕੁਝ ਨਵੇਂ ਚਿਹਰੇ ਵੀ ਉਨਾਂ ਨਾਲ ਪ੍ਰਭਾਵੀ ਭੂਮਿਕਾਵਾਂ ਵਿਚ ਹਨ, ਜਿੰਨ੍ਹਾਂ ਨਾਲ ਕੰਮ ਕਰਨਾ ਉਸ ਲਈ ਇਕ ਨਵੀ ਤਰ੍ਹਾਂ ਦਾ ਅਤੇ ਜੋਸ਼ ਭਰਿਆ ਤਜ਼ਰਬਾ ਹੋਵੇਗਾ।



ਅਦਾਕਾਰਾ ਸ਼ੀਬਾ

ਹਾਲ ਹੀ ਵਿਚ ਰਿਲੀਜ਼ ਹੋਈ ‘ਧਰਮਾ ਪ੍ਰੋਡੋਕਸ਼ਨ’ ਦੀ ਧਰਮਿੰਦਰ, ਜਯਾ ਬੱਚਨ, ਰਣਵੀਰ ਸਿੰਘ, ਆਲਿਆ ਭੱਟ ਸਟਾਰਰ ਬਹੁਚਰਚਿਤ ਹਿੰਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਕਾਫ਼ੀ ਸਲਾਹੁਤਾ ਅਤੇ ਚਰਚਾ ਹਾਸਿਲ ਕਰ ਰਹੀ ਅਦਾਕਾਰਾ ਸ਼ੀਬਾ ਨੇ ਦੱਸਿਆ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ‘ਫ਼ਤਿਹ’ ਵਿਚ ਵੀ ਉਹ ਕਾਫ਼ੀ ਅਲਹਦਾ ਅਤੇ ਪੰਜਾਬੀ ਟੱਚ ਭਰਪੂਰ ਕਿਰਦਾਰ ਵਿਚ ਦਿਖਾਈ ਦੇਵੇਗੀ, ਜਿਸ ਦਾ ਨਿਰਮਾਣ ਸੋਨੂੰ ਸੂਦ ਵੱਲੋਂ ਆਪਣੇ ਘਰੇਲੂ ਬੈਨਰ ‘ਸ਼ਕਤੀ ਸ਼ੂਦ ਫ਼ਿਲਮਜ਼’ ਅਤੇ ‘ਜੀ ਸਟੂਡਿਓਜ਼’ ਨਾਲ ਸੁਯੰਕਤ ਰੂਪ ਵਿਚ ਕੀਤਾ ਜਾ ਰਿਹਾ ਹੈ।



ਅਦਾਕਾਰਾ ਸ਼ੀਬਾ

ਮੂਲ ਰੂਪ ਵਿਚ ਦੁਬਈ ਨਾਲ ਸਬੰਧਤ ਅਤੇ ਉਥੋਂ ਦੇ ਫੈਸ਼ਨ ਅਤੇ ਮਾਡਲਿੰਗ ਖੇਤਰ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੀ ਅਦਾਕਾਰਾ ਸ਼ੀਬਾ ਹਿੰਦੀ ਸਿਨੇਮਾ ਦੇ ਮਿਥੁਨ ਚੱਕਰਵਰਤੀ, ਸਲਮਾਨ ਖ਼ਾਨ, ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ, ਰਾਹੁਲ ਰਾਏ ਆਦਿ ਜਿਹੇ ਕਈ ਵੱਡੇ ਸਟਾਰਜ਼ ਨਾਲ ਲੀਡ ਭੂਮਿਕਾਵਾਂ ਨਿਭਾਉਣ ਦਾ ਮਾਣ ਹਾਸਿਲ ਕਰ ਚੁੱਕੀ ਹੈ, ਜਿਸ ਵੱਲੋਂ ਅਦਾਕਾਰਾ ਦੇ ਤੌਰ 'ਤੇ ਕੀਤੇ ਅਹਿਮ ਬਾਲੀਵੁੱਡ ਪ੍ਰੋਜੈਕਟਾਂ ਵਿਚ ‘ਨਾਚਨੇ ਵਾਲੇ ਗਾਣੇ ਵਾਲੇ’, ‘ਪਿਆਰ ਕਾ ਸਾਇਆ’, ‘ਸੂਰਿਆਵੰਸ਼ੀ’, ‘ਹਮ ਹੈ ਕਮਾਲ ਕੇ’, ‘ਸੁਰੱਕਸ਼ਾ’, ‘ਰਾਵਨ ਰਾਜ਼’, ‘ਲਹੂ ਕੇ ਦੋ ਰੰਗ’, ‘ਸਨਮ ਤੇਰੀ ਕਸਮ’, ‘ਜਿਓ ਸ਼ਾਨ ਸੇ’ ਆਦਿ ਫਿਲਮਾਂ ਸ਼ਾਮਿਲ ਰਹੀਆਂ ਹਨ।



ਅਦਾਕਾਰਾ ਸ਼ੀਬਾ

ਆਪਣੇ ਫਿਲਮ ਕਰੀਅਰ ਸ਼ਿਖਰ ਦੌਰਾਨ ਫਿਲਮਕਾਰ ਅਕਾਸ਼ਦੀਪ ਨਾਲ ਵਿਆਹ ਕਰਵਾ ਕੇ ਸਿਨੇਮਾ ਖੇਤਰ ਤੋਂ ਦੂਰ ਹੋਈ ਇਹ ਅਦਾਕਾਰਾ ਇਕ ਵਾਰ ਫਿਰ ਆਪਣੀ ਕਰਮਭੂਮੀ ’ਚ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ, ਜਿੰਨ੍ਹਾਂ ਅਨੁਸਾਰ ਆਉਣ ਵਾਲੇ ਦਿਨ੍ਹਾਂ ਵਿਚ ਟੀ.ਵੀ ਅਤੇ ਫਿਲਮਾਂ ਦੋਨੋਂ ਹੀ ਉਸ ਦੀ ਤਰਜ਼ੀਹ ਵਿਚ ਸ਼ਾਮਿਲ ਰਹਿਣਗੇ।

ABOUT THE AUTHOR

...view details