ਪੰਜਾਬ

punjab

ETV Bharat / entertainment

'ਜਨੂੰਨੀਅਤ’ ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਰਿੰਕੂ ਘੋਸ਼, ਪਾਵਰਫੁੱਲ ਪੰਜਾਬੀ ਮਹਿਲਾ ਦੇ ਕਿਰਦਾਰ ’ਚ ਆਵੇਗੀ ਨਜ਼ਰ - ਰਿੰਕੂ ਘੋਸ਼ ਦਾ ਸੀਰੀਅਲ

ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਸੀਰੀਅਲ 'ਜਨੂੰਨੀਅਤ’ ਦਾ ਰਿੰਕੂ ਘੋਸ਼ ਵੀ ਹਿੱਸਾ ਬਣ ਚੁੱਕੀ ਹੈ, ਇਸ ਸੀਰੀਅਲ ਵਿੱਚ ਅਦਾਕਾਰਾ ਪਾਵਲਫੁੱਲ ਪੰਜਾਬੀ ਔਰਤ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

Bollywood actress Rinku Ghosh
Bollywood actress Rinku Ghosh

By

Published : Jul 15, 2023, 1:03 PM IST

ਚੰਡੀਗੜ੍ਹ: ਕਲਰਜ਼ 'ਤੇ ਆਨਏਅਰ ਅਤੇ ਇੰਨ੍ਹੀਂ ਦਿਨ੍ਹੀਂ ਆਪਾਰ ਮਕਬੂਲੀਅਤ ਹਾਸਿਲ ਕਰ ਰਹੇ ਸੀਰੀਅਲ 'ਜਨੂੰਨੀਅਤ' ਨਾਲ ਬਾਲੀਵੁੱਡ ਦੇ ਚਰਚਿਤ ਐਕਟਰਜ਼ ਦੇ ਜੁੜ੍ਹਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀ ਹੀ ਕੜ੍ਹੀ ਵਜੋਂ ਇਸ ਦਾ ਹਿੱਸਾ ਬਣੀ ਹੈ ਸ਼ਾਨਦਾਰ ਅਤੇ ਬੇਬਾਕ ਅਦਾਕਾਰਾ ਰਿੰਕੂ ਘੋਸ਼, ਜਿੰਨ੍ਹਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਮੋਹਾਲੀ ਅਧੀਨ ਆਉਂਦੇ ਖਰੜ੍ਹ ਵਿਖੇ ਫਿਲਮਾਏ ਜਾ ਰਹੇ ਇਸ ਸੀਰੀਅਲ ਵਿਚ ਬਿੱਗ ਬੌਸ 16 ਫੇਮ ਅੰਕਿਤ ਗੁਪਤਾ, ਗੌਤਮ ਵਿਜ਼ ਆਦਿ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਵਿਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਸੰਬੰਧਤ ਆਦਿ ਜਿਹੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।

ਹਿੰਦੀ ਦੇ ਨਾਲ-ਨਾਲ ਬਹੁਤ ਸਾਰੀਆਂ ਬਹੁ-ਭਾਸ਼ਾਈ ਫਿਲਮਾਂ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੀ ਨਾਮਵਰ ਅਦਾਕਾਰਾ ਰਿੰਕੂ ਘੋਸ਼ ਭੋਜਪੁਰੀ ਸਿਨੇਮਾ ਦੀ ਸੁਪਰ-ਸਟਾਰ ਐਕਟ੍ਰੈਸ ਦੇ ਤੌਰ 'ਤੇ ਵੀ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀ ਹੈ, ਜਿੰਨ੍ਹਾਂ ਵੱਲੋਂ ਰਵੀ ਕਿਸ਼ਨ, ਮਨੋਜ ਤਿਵਾੜ੍ਹੀ ਆਦਿ ਜਿਹੇ ਵੱਡੇ ਸਟਾਰ ਨਾਲ ‘ਸੁਹਾਗਣ ਬਨਾ ਦੋ ਸੱਜਣਾ ਹਮਾਰ’, ਬਿਦਾਈ, ‘ਕੋਠਾ’, ‘ਆਖ਼ਰੀ ਰਾਸਤਾ’, ‘ਬਲੀਦਾਨ’, ‘ਹਮ ਬਾਹੂਬਲੀ’ ਆਦਿ ਜਿਹੀਆਂ ਕਈ ਸੁਪਰ-ਡੁਪਰਜ਼ ਹਿੱਟ ਫਿਲਮਾਂ ਲੀਡ ਐਕਟ੍ਰੈਸ ਦੇ ਤੌਰ 'ਤੇ ਫਿਲਮਾਂ ਕੀਤੀਆਂ ਜਾ ਚੁੱਕੀਆਂ ਹਨ।

ਰਿੰਕੂ ਘੋਸ਼

ਬੰਗਾਲ ਦੇ ਇਕ ਫ਼ੌਜੀ ਪਰਿਵਾਰ ਨਾਲ ਸੰਬੰਧਤ ਰਹੀ ਇਸ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ ਨੇ ਆਪਣੇ ਫਿਲਮੀ ਸਫ਼ਰ ਵੱਲ ਨਜਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ, ਉਪਰੰਤ ਕਈ ਐਡ ਫਿਲਮਜ਼ ਕਰਨ ਦੇ ਨਾਲ ਨਾਲ ਮਿਊਜਿਕ ਵੀਡੀਓਜ਼ ਵੀ ਕੀਤੇ।

ਉਨਾਂ ਦੱਸਿਆ ਕਿ ਸਿਲਵਰ ਸਕਰੀਨ 'ਤੇ ਉਨਾਂ ਦੀ ਆਮਦ ਬੰਗਾਲੀ ਫਿਲਮ ‘ਜੈ ਮਾਂ ਦੁਰਗਾ’ ਨਾਲ ਹੋਈ, ਜਿਸ ਵਿਚ ਉਨਾਂ ਦੇ ਕੋ-ਸਟਾਰਜ਼ ਸਨ ਅਰੁਣ ਗੋਇਲ, ਦੇਬਾ ਸ੍ਰੀ ਰਾਏ ਅਤੇ ਅਭਿਸ਼ੇਕ ਚੈਟਰਜੀ। ਉਨ੍ਹਾਂ ਦੱਸਿਆ ਇਸ ਫਿਲਮ ਵਿਚ ਨਿਭਾਏ ਲੀਡ ਕਿਰਦਾਰ ਨੂੰ ਕਾਫ਼ੀ ਸਲਾਹੁਤਾ ਅਤੇ ਫਿਲਮ ਨੂੰ ਆਪਾਰ ਸਫ਼ਲਤਾ ਮਿਲੀ, ਜਿਸ ਤੋਂ ਬਾਅਦ ਉਨਾਂ ਨੂੰ ਫਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਣਾ ਪਿਆ ਹੈ ਅਤੇ ਉਨਾਂ ਤੇਲਗੂ ਫਿਲਮ, ਤਾਮਿਲ, ਹਿੰਦੀ, ਭੋਜਪੁਰੀ ਆਦਿ ਦੀਆਂ ਕਈ ਫਿਲਮਾਂ ਨਾਮੀ ਨਿਰਦੇਸ਼ਕਾਂ ਅਤੇ ਸੁਪਰ-ਸਟਾਰਜ਼ ਨਾਲ ਕਰਨ ਦਾ ਮਾਣ ਹਾਸਿਲ ਕੀਤਾ।

ਉਕਤ ਮਾਣਮੱਤੇ ਸਫ਼ਰ ਅਧੀਨ ਹੀ ਅੱਜਕੱਲ੍ਹ ਪੰਜਾਬ ਦੇ ਖੇਤ-ਖਲਿਆਨਾਂ ਅਤੇ ਨਵੇਂ ਪ੍ਰੋਜੈਕਟ ਜਨੂੰਨੀਅਤ ਦੀ ਸ਼ੂਟਿੰਗ ਆਨੰਦ ਮਾਣ ਰਹੀ ਅਦਾਕਾਰਾ ਰਿੰਕੂ ਘੋਸ਼ ਅਨੁਸਾਰ ਸ਼ੂਟਿੰਗ ਦੇ ਸਿਲਸਿਲੇ ਅਧੀਨ ਪਹਿਲੀ ਵਾਰ ਪੰਜਾਬ, ਚੰਡੀਗੜ੍ਹ ਆਉਣ ਦੇ ਬਾਵਜੂਦ ਉਨਾਂ ਨੂੰ ਬੇਗਾਣੇਪਣ ਦਾ ਬਿਲਕੁਲ ਅਹਿਸਾਸ ਨਹੀਂ ਹੋ ਰਿਹਾ ਅਤੇ ਉਹ ਪੰਜਾਬੀਅਤ ਵੰਨਗੀਆਂ ਅਤੇ ਮਹਿਮਾਨ-ਨਿਵਾਜ਼ੀ ਦੀ ਕਾਇਲ ਹੋ ਗਈ ਹੈ।

ਰਿੰਕੂ ਘੋਸ਼

ਮਕਬੂਲੀਅਤ ਦੇ ਨਵੇਂ ਨਵੇਂ ਆਯਾਮ ਸਰ ਕਰ ਰਹੇ ਇਸ ਸੀਰੀਅਲ ਵਿਚ ਨਿਭਾਏ ਆਪਣੇ ਕਿਰਦਾਰ ਸੰਬੰਧੀ ਉਨਾਂ ਦੱਸਿਆ ਕਿ ਪਿਆਰ, ਇਮੋਸ਼ਨਜ਼ ਅਤੇ ਇਕ ਦੂਜੇ ਨੂੰ ਮਾਤ ਦੇਣ ਦੀਆਂ ਚਾਲਬਾਜ਼ੀਆਂ ਆਧਾਰਿਤ ਇਸ ਸੀਰੀਅਲ ਵਿਚ ਉਨਾਂ ਦਾ ਕਿਰਦਾਰ ਇਕ ਪਾਵਰਫੁੱਲ ਪੰਜਾਬੀ ਮਹਿਲਾ ਦਾ ਹੈ, ਜੋ ਆਪਣੇ ਬੇਟੇ ਨੂੰ ਗਾਇਕ ਦੇ ਤੌਰ 'ਤੇ ਉਚਬੁਲੰਦੀ ਅਤੇ ਕਾਮਯਾਬੀ ਦੇਣ ਲਈ ਹਰ ਹੀਲਾ ਅਪਨਾਉਣ ਤੋਂ ਪਿੱਛੇ ਨਹੀਂ ਰਹਿੰਦੀ ਅਤੇ ਹਰ ਹੱਦ ਤੋਂ ਗੁਜ਼ਰ ਜਾਂਦੀ ਹੈ।

ਉਨਾਂ ਦੱਸਿਆ ਕਿ ਉਹ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਤਹਿ ਦਿਲੋਂ ਸ਼ੁਕਰੀਆਂ ਅਦਾ ਕਰਦੀ ਹੈ, ਜੋ ਇਸ ਸੀਰੀਅਲ ਵਿਚ ਉਨਾਂ ਨੂੰ ਏਨਾਂ ਪਿਆਰ, ਸਨੇਹ ਦੇ ਰਹੇ ਹਨ, ਜਿੰਨ੍ਹਾਂ ਤੋਂ ਮਿਲੇ ਉਹ ਏਨੇ ਉਤਸ਼ਾਹ ਬਾਅਦ ਅੱਗੇ ਵੀ ਪੰਜਾਬੀ ਸਿਨੇਮਾ ਅਤੇ ਇੰਨਾਂ ਦੇ ਬੈਕਡਰਾਪ ਨਾਲ ਸਬੰਧਤ ਹੋਰ ਪ੍ਰੋਜੈਕਟਸ਼ ਵੀ ਕਰਨਾ ਪਸੰਦ ਕਰੇਗੀ।

ABOUT THE AUTHOR

...view details