ਉਦੈਪੁਰ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ (Parineeti Chopra Raghav Chadha wedding) ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਉਦੈਪੁਰ ਪਹੁੰਚ ਗਏ ਹਨ। ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਚਾਰ ਰਾਜਾਂ ਦੇ ਮੁੱਖ ਮੰਤਰੀ ਵੀ ਇਸ ਸ਼ਾਹੀ ਵਿਆਹ ਵਿੱਚ ਸ਼ਾਮਲ ਹੋਣਗੇ। ਇਸ ਸ਼ਾਹੀ ਵਿਆਹ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਉਦੈਪੁਰ ਦੇ ਲੀਲਾ ਪੈਲੇਸ ਨੂੰ ਅੰਦਰੋਂ ਦੁਲਹਨ ਵਾਂਗ ਸਜਾਇਆ ਗਿਆ ਹੈ।
ਪਰਿਣੀਤੀ ਅਤੇ ਰਾਘਵ ਪਹੁੰਚੇ ਉਦੈਪੁਰ ਏਅਰਪੋਰਟ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra Raghav Chadha reached udaipur) ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਅੱਜ ਉਦੈਪੁਰ ਪਹੁੰਚ ਗਏ ਹਨ। ਜਿੱਥੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਥੋਂ ਦੋਵੇਂ ਉਦੈਪੁਰ ਦੇ ਮਹਾਰਾਣਾ ਪ੍ਰਤਾਪ ਡਬੋਕ ਹਵਾਈ ਅੱਡੇ ਤੋਂ ਪਿਚੋਲਾ ਝੀਲ ਪਹੁੰਚਣਗੇ। ਜਿੱਥੇ ਦੋਵੇਂ ਬੋਟਿੰਗ ਰਾਹੀਂ ਆਪਣੇ-ਆਪਣੇ ਹੋਟਲਾਂ ਲਈ ਰਵਾਨਾ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਦੀ ਭੈਣ ਪ੍ਰਿਅੰਕਾ ਚੋਪੜਾ ਵੀ ਸ਼ਾਹੀ ਵਿਆਹ 'ਚ ਸ਼ਾਮਲ ਹੋਣ ਲਈ 23 ਸਤੰਬਰ ਨੂੰ ਭਾਰਤ ਪਹੁੰਚੇਗੀ।
ਇਨ੍ਹਾਂ ਚਾਰ ਰਾਜਾਂ ਦੇ ਮੁੱਖ ਮੰਤਰੀ ਹੋਣਗੇ ਮਹਿਮਾਨ:ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਸ ਸ਼ਾਹੀ ਵਿਆਹ 'ਚ ਸ਼ਾਮਲ ਹੋਣ ਲਈ ਚਾਰ ਰਾਜਾਂ ਦੇ ਮੁੱਖ ਮੰਤਰੀ ਆਉਣਗੇ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਸ਼ਿਰਕਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਪਹੁੰਚਣਗੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 24 ਸਤੰਬਰ ਨੂੰ ਉਦੈਪੁਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਾਹੀ ਵਿਆਹ 'ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਇਸ ਵਿਆਹ ਸਮਾਗਮ ਵਿਚ ਦੇਸ਼ ਭਰ ਤੋਂ 200 ਮਹਿਮਾਨ ਸ਼ਿਰਕਤ ਕਰਨਗੇ। ਜਿਸ ਵਿੱਚ ਕਈ ਮੰਨੇ-ਪ੍ਰਮੰਨੇ ਸਿਆਸਤਦਾਨ, ਉਦਯੋਗਪਤੀ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਣਗੀਆਂ। ਇਸ ਦੇ ਲਈ 50 ਤੋਂ ਵੱਧ ਲਗਜ਼ਰੀ ਵਾਹਨਾਂ ਸਮੇਤ 120 ਤੋਂ ਵੱਧ ਲਗਜ਼ਰੀ ਟੈਕਸੀਆਂ ਬੁੱਕ ਕੀਤੀਆਂ ਗਈਆਂ ਹਨ।