ਪੰਜਾਬ

punjab

ETV Bharat / entertainment

ਅਮੀਸ਼ਾ ਪਟੇਲ ਦੀ ਅੱਜ ਰਾਂਚੀ ਕੋਰਟ 'ਚ ਹੋਵੇਗੀ ਪੇਸ਼ੀ, ਅਦਾਲਤ ਨੇ ਸਰੀਰਕ ਤੌਰ 'ਤੇ ਪੇਸ਼ ਹੋਣ ਦਾ ਦਿੱਤਾ ਸੀ ਹੁਕਮ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਅੱਜ ਰਾਂਚੀ ਦੀ ਅਦਾਲਤ ਵਿੱਚ ਪੇਸ਼ ਹੋਵੇਗੀ। ਉਸ ਨੂੰ ਚੈੱਕ ਬਾਊਂਸ ਅਤੇ ਧੋਖਾਧੜੀ ਮਾਮਲੇ 'ਚ ਸਰੀਰਕ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। 17 ਜੂਨ ਨੂੰ ਉਸ ਨੇ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ 10-10 ਹਜ਼ਾਰ ਰੁਪਏ ਦੇ ਦੋ ਬਾਂਡ ਭਰ ਕੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।

By

Published : Jun 21, 2023, 10:18 AM IST

ਅਮੀਸ਼ਾ ਪਟੇਲ
ਅਮੀਸ਼ਾ ਪਟੇਲ

ਰਾਂਚੀ: ਅਦਾਕਾਰਾ ਅਮੀਸ਼ਾ ਪਟੇਲ ਚੈੱਕ ਬਾਊਂਸ ਅਤੇ ਧੋਖਾਧੜੀ ਦੇ ਮਾਮਲੇ 'ਚ ਅੱਜ ਫਿਰ ਰਾਂਚੀ ਦੀ ਅਦਾਲਤ 'ਚ ਪੇਸ਼ ਹੋਵੇਗੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਪਿਛਲੀ ਸੁਣਵਾਈ ਦੌਰਾਨ ਉਸ ਨੂੰ 21 ਜੂਨ ਨੂੰ ਰਾਂਚੀ ਦੀ ਹੇਠਲੀ ਅਦਾਲਤ 'ਚ ਸਰੀਰਕ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਗਦਰ ਫੇਮ ਅਦਾਕਾਰਾ ਅਮੀਸ਼ਾ ਪਟੇਲ ਨੇ ਚੈੱਕ ਬਾਊਂਸ ਮਾਮਲੇ 'ਚ 17 ਜੂਨ ਨੂੰ ਰਾਂਚੀ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਉਸਨੇ ਸੀਨੀਅਰ ਡਿਵੀਜ਼ਨ ਜੱਜ ਡੀਐਨ ਸ਼ੁਕਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। 10-10 ਹਜ਼ਾਰ ਦੇ ਦੋ ਬਾਂਡ ਭਰਨ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।

ਰਾਂਚੀ ਫਿਲਮਮੇਕਰ ਨੇ ਕੀਤਾ ਕੇਸ ਦਰਜ: ਦੱਸ ਦੇਈਏ ਕਿ ਰਾਂਚੀ ਦੇ ਫਿਲਮਮੇਕਰ ਅਜੈ ਕੁਮਾਰ ਸਿੰਘ ਨੇ ਅਦਾਕਾਰਾ ਅਮੀਸ਼ਾ ਪਟੇਲ ਦੇ ਖਿਲਾਫ ਚੈੱਕ ਬਾਊਂਸ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮੀਸ਼ਾ ਪਟੇਲ 'ਤੇ ਧਮਕੀ ਦੇਣ ਦਾ ਵੀ ਇਲਜ਼ਾਮ ਲਗਾਇਆ ਹੈ। ਇਸ ਮਾਮਲੇ 'ਚ ਅਦਾਲਤ ਨੇ ਉਸ ਨੂੰ ਕਈ ਵਾਰ ਨੋਟਿਸ ਭੇਜਿਆ ਸੀ। ਪਰ ਅਮੀਸ਼ਾ ਪਟੇਲ ਅਦਾਲਤ 'ਚ ਪੇਸ਼ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ। ਵਾਰੰਟ ਜਾਰੀ ਹੋਣ ਤੋਂ ਬਾਅਦ ਉਹ 17 ਜੂਨ ਨੂੰ ਅਦਾਲਤ ਪਹੁੰਚੀ ਅਤੇ ਆਤਮ ਸਮਰਪਣ ਕਰ ਦਿੱਤਾ।

ਮਾਮਲਾ 2018 ਦਾ:ਮਾਮਲਾ ਸਾਲ 2018 ਦਾ ਹੈ। ਅਮੀਸ਼ਾ ਪਟੇਲ 'ਤੇ 2.5 ਕਰੋੜ ਰੁਪਏ ਦਾ ਚੈੱਕ ਬਾਊਂਸ ਹੋਣ ਦਾ ਇਲਜ਼ਾਮ ਹੈ। ਨਿਰਮਾਤਾ ਅਜੈ ਕੁਮਾਰ ਦਾ ਇਲਜ਼ਾਮ ਹੈ ਕਿ ਪੈਸੇ ਲੈ ਕੇ ਵੀ ਉਨ੍ਹਾਂ ਨੇ ਫਿਲਮ 'ਚ ਕੰਮ ਨਹੀਂ ਕੀਤਾ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਪਹਿਲਾਂ ਤਾਂ ਅਮੀਸ਼ਾ ਪਟੇਲ ਨੇ ਟਾਲ ਮਟੋਲ ਕੀਤਾ। ਬਾਅਦ 'ਚ ਦਬਾਅ ਪਾਉਣ 'ਤੇ ਉਸ ਨੇ ਚੈੱਕ ਦਿੱਤਾ, ਜੋ ਬਾਊਂਸ ਹੋ ਗਿਆ।

ABOUT THE AUTHOR

...view details