ਚੰਡੀਗੜ੍ਹ: ਹਿੰਦੀ ਫਿਲਮ ਇੰਡਸਟਰੀ ਦੇ ਵਰਸਟਾਈਲ ਅਤੇ ਡੈਸ਼ਿੰਗ ਐਕਟਰ ਵਜੋਂ ਜਾਂਣੇ ਜਾਂਦੇ ਅਦਾਕਾਰ ਪ੍ਰਵੀਨ ਡਬਾਸ ਰਿਲੀਜ਼ ਹੋਈ ਆਪਣੀ ਓਟੀਟੀ ਸੀਰੀਜ਼ 'ਮੇਡ ਇਨ ਹੈਵਨ 2' ਨੂੰ ਲੈ ਕੇ ਫਿਰ ਕਾਫ਼ੀ ਚਰਚਾ ਵਿਚ ਹਨ, ਜੋ ਐਮਾਜ਼ਨ ਪ੍ਰਾਈਮ 'ਤੇ ਕਾਮਯਾਬੀ ਹਾਸਿਲ ਕਰ ਰਹੀ ਇਸ ਫਿਲਮ ਵਿਚ ਲੀਡ ਭੂਮਿਕਾ ਵਿਚ ਹਨ।
ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਗੱਲ ਕਰਦਿਆਂ ਅਦਾਕਾਰ ਪ੍ਰਵੀਨ ਡਬਾਸ ਦੱਸਦੇ ਹਨ ਕਿ ਦੋ ਪਤਨੀਆਂ ਦੇ ਵਿਚਕਾਰ ਪਿਸ ਰਹੇ ਇਕ ਪਤੀ ਨਾਲ ਵਾਪਰਨ ਵਾਲੀਆਂ ਦਿਲਚਸਪ ਪਰਸਥਿਤੀਆਂ 'ਤੇ ਆਧਾਰਿਤ ਹੈ ਇਹ ਫਿਲਮ, ਜਿਸ ਨੂੰ ਬਾਲੀਵੁੱਡ ਦੀ ਬਹੁਤ ਹੀ ਨਾਮਵਰ ਅਤੇ ਬਾਕਮਾਲ ਨਿਰਦੇਸ਼ਕਾਂ ਜੋਆ ਅਖ਼ਤਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਆਪਣੇ ਕੋ ਸਟਾਰਜ਼ ਦੀਆ ਮਿਰਜ਼ਾ, ਸ਼ੋਭਿਤਾ, ਅਰਜੁਨ ਮਾਥੁਰ ਆਦਿ ਨਾਲ ਕੰਮ ਕਰਨਾ ਵੀ ਸ਼ਾਨਦਾਰ ਅਨੁਭਵ ਰਿਹਾ ਹੈ, ਜਿੰਨ੍ਹਾਂ ਨੇ ਵੀ ਇਸ ਸੀਰੀਜ਼ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਭਰ ਵਿਚ ਮਕਬੂਲੀਅਤ ਦੇ ਨਵੇਂ ਆਯਾਮ ਤੈਅ ਕਰ ਰਹੀ ਆਪਣੀ ਆਪਣੀ ਪ੍ਰੋ-ਪੰਜ਼ਾ ਸਪੋਰਟਸ ਲੀਗ ਦੇ ਚਲਦਿਆਂ ਵੀ ਅੱਜਕੱਲ੍ਹ ਸੁਰਖ਼ੀਆਂ ਵਿਚ ਬਣੇ ਹੋਏ ਹਨ, ਇਹ ਬੇਹਤਰੀਨ ਅਦਾਕਾਰ ਜਿਸ ਸੰਬੰਧੀ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਉਨਾਂ ਕਿਹਾ ਕਿ ਸੁਨੀਲ ਸੈੱਟੀ, ਰਾਜੀਵ ਸ਼ੁਕਲਾ ਅਤੇ ਹੋਰ ਕਈ ਅਹਿਮ ਫਿਲਮੀ ਅਤੇ ਰਾਜਨੀਤਿਕ ਸ਼ਖ਼ਸ਼ੀਅਤਾਂ ਵੱਲੋਂ ਬੀਤੇ ਦਿਨ ਇਸ ਲੀਡ ਦੇ ਫ਼ਿਨਾਲੇ ਵਿਚ ਸ਼ਮੂਲੀਅਤ ਕਰਕੇ ਮੇਰੇ ਸਮੇਤ ਸਾਰੀ ਟੀਮ ਦਾ ਜਿਸ ਤਰ੍ਹਾਂ ਨਾਲ ਹੌਂਸਲਾ ਵਧਾਇਆ ਗਿਆ, ਉਹ ਵਾਕਈ ਕਾਬਿਲੇ ਤਾਰੀਫ਼ ਹੈ, ਜਿਸ ਨਾਲ ਨੌਜਵਾਨ ਵਰਗ ਲਈ ਕੁਝ ਵੱਖਰਾ ਕਰਨ ਦੀ ਆਸ ਰੱਖਦੇ ਸਾਡੇ ਜਿਹੇ ਲੀਗ ਪ੍ਰਬੰਧਕਾਂ, ਨਿਰਦੇਸ਼ਕਾਂ ਦਾ ਵੀ ਹੌਂਸਲਾ ਬੁਲੰਦ ਹੋਇਆ ਹੈ।
ਮੂਲ ਰੂਪ ਵਿਚ ਹਰਿਆਣਾ ਆਧਾਰਿਤ ਇਸ ਉਮਦਾ ਅਦਾਕਾਰ ਦੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਵੱਲੋਂ ਕੀਤੇ ਅਹਿਮ ਪ੍ਰੋਜੈਕਟਾਂ ਵਿਚ ਸੰਨੀ ਦਿਓਲ ਨਿਰਦੇਸ਼ਿਤ 'ਯੇ ਦਿਲਲਗੀ' ਵੀ ਅਹਿਮ ਰਹੀ ਹੈ, ਜਿਸ ਵਿਚ ਉਨਾਂ ਸੰਨੀ ਅਤੇ ਬੋਬੀ ਦਿਓਲ ਨੈਗੇਟਿਵ ਭੂਮਿਕਾ ਵਿਚ ਵੱਖਰੀ ਛਾਪ ਦਰਸ਼ਕਾਂ ਦੇ ਮਨ੍ਹਾਂ 'ਤੇ ਛੱਡੀ। ਇਸ ਦੇ ਨਾਲ ਹੀ ‘ਤਪਸ਼’, ‘ਮਾਨਸੂਨ ਵੈਡਿੰਗ’, ‘ਦਾ ਪਰਫ਼ੈਕਟ ਹਸਬੈਡ’, ‘ਮੁਸਕਾਨ’, ’ਯੇ ਹੈ ਜਿੰਦਗੀ’, ‘ਕੁਛ ਮੀਠਾ ਹੋ ਜਾਏ’, ‘ਮੈਨੇ ਗਾਂਧੀ ਕੋ ਨਹੀਂ ਮਾਰਾ’, ‘ਖੋਸਲਾ ਕਾ ਘੋਸਲਾ’, ‘ਰਾਗਿਨੀ ਐਮਐਮਐਸ 2’, ‘ਇੰਦੂ ਸਰਕਾਰ’ ਆਦਿ ਜਿਹੀਆਂ ਬਹੁ-ਚਰਚਿਤ ਫਿਲਮਾਂ ਵੀ ਹਿੰਦੀ ਸਿਨੇਮਾਂ ਖੇਤਰ ਵਿਚ ਉਨਾਂ ਨੂੰ ਪ੍ਰਭਾਵੀ ਅਦਾਕਾਰ ਦੇ ਤੌਰ 'ਤੇ ਅਲਹਦਾ ਪਹਿਚਾਣ ਦੇਣ ਅਤੇ ਉਨਾਂ ਦਾ ਦਰਸ਼ਕ ਦਾਇਰਾ ਵਿਸ਼ਾਲ ਕਰਨ ਵਿਚ ਸਫ਼ਲ ਰਹੀਆਂ ਹਨ।
ਹਿੰਦੀ ਤੋਂ ਇਲਾਵਾ ਤੇਲਗੂ, ਹਾਲੀਵੁੱਡ ਫਿਲਮਜ਼ ਕਰਨ ਦਾ ਵੀ ਮਾਣ ਆਪਣੀ ਝੋਲੀ ਪਾ ਚੁੱਕੇ ਅਦਾਕਾਰ ਪ੍ਰਵੀਨ ਡਬਾਸ ਪੰਜਾਬੀ ਸਿਨੇਮਾ ਖੇਤਰ ਵਿਚ ਕੁਝ ਵਿਲੱਖਣ ਕਰਨ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜਿਸ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਉਨਾਂ ਦੱਸਿਆ ਕਿ ਹਰਿਆਣਾ ਦੇ ਪੰਜਾਬੀਅਤ ਕਦਰਾਂ, ਕੀਮਤਾਂ ਨਾਲ ਵਰੋਸਾਏ ਪਰਿਵਾਰ ਨਾਲ ਸਬੰਧਤ ਹਾਂ, ਜਿੰਨ੍ਹਾਂ ਦੀ ਆਪਣੇ ਅਸਲ ਵਿਰਸੇ ਪ੍ਰਤੀ ਹਮੇਸ਼ਾ ਰਹੀ ਮੋਹ ਭਰੀ ਸੋਚ ਨੂੰ ਪੰਜਾਬੀ ਸਿਨੇਮਾ ਦਾ ਹਿੱਸਾ ਬਣ ਹੋਰ ਗੂੜੀ ਕਰਨ ਦਾ ਖ਼ਵਾਹਿਸ਼ਮੰਦ ਹਾਂ, ਜੋ ਜਿੱਦਾ ਹੀ ਕੋਈ ਚੰਗੀ ਅਤੇ ਪ੍ਰਭਾਵਸ਼ਾਲੀ ਕਹਾਣੀ ਆਧਾਰਿਤ ਫਿਲਮ ਸਾਹਮਣੇ ਆਈ ਤਾਂ ਜ਼ਰੂਰ ਉਸ ਦਾ ਹਿੱਸਾ ਬਣਨਾ ਵਿਸ਼ੇਸ਼ ਤਰਜ਼ੀਹ ਰਹੇਗੀ।