ਚੰਡੀਗੜ੍ਹ: ਹਿੰਦੀ ਸਿਨੇਮਾ ਵਿਚ ਬਤੌਰ ਐਕਟਰ ਆਪਣੀ ਮਾਣ ਭਰੀ ਪਹਿਚਾਣ ਸਥਾਪਿਤ ਕਰ ਚੁੱਕੇ ਅਮਿਤ ਸਾਧ (Bollywood actor Amit Sadh) ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਦੇ ਬਾਈਕ ਅਤੇ ਐਡਵੈਂਚਰ ਦੌਰੇ 'ਤੇ ਪੁੱਜੇ ਹੋਏ ਹਨ, ਜਿਸ ਦੌਰਾਨ ਉਨਾਂ ਉਥੋਂ ਦੀਆਂ ਪੁਰਾਤਨ ਝਲਕੀਆਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸਥਾਨਕ ਪਕਵਾਨਾਂ ਅਤੇ ਅਸਥਾਨਾਂ ਦੀ ਵੀ ਖੋਜ ਕਰਦਿਆਂ ਇੰਨ੍ਹਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਾਂਝਾ ਕੀਤਾ ਹੈ।
ਉਕਤ ਬਾਈਕ ਅਤੇ ਐਡਵੈਂਚਰ ਟੂਰ ਸੰਬੰਧੀ ਆਪਣੇ ਖੁਸ਼ੀ ਅਤੇ ਉਤਸ਼ਾਹ ਭਰੇ ਵਲਵਲ੍ਹੇ ਸਾਂਝੇ ਕਰਦਿਆਂ ਇਸ ਡੈਸ਼ਿੰਗ ਅਤੇ ਬੇਹਤਰੀਨ ਐਕਟਰ (Bollywood actor Amit Sadh) ਨੇ ਦੱਸਿਆ ਕਿ ਨੌਜਵਾਨਾਂ ਨੂੰ ਰਾਈਡਿੰਗ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਉਨਾਂ ਵੱਲੋਂ ਇਹ ਇਕ ਮਹੀਨੇ ਦੀ ਬਾਈਕਿੰਗ ਅਤੇ ਐਡਵੈਂਚਰ ਯਾਤਰਾ ਦਾ ਹਿਮਾਚਲ ਟੂਰ ਉਲੀਕਿਆ ਗਿਆ ਹੈ, ਜਿਸ ਦੌਰਾਨ ਉਹ ਦੇਵ ਨਗਰੀ ਮੰਨੇ ਜਾਂਦੇ ਇਸ ਪ੍ਰਦੇਸ਼ ਦੇ ਅਮੀਰ ਸੱਭਿਆਚਾਰ ਅਤੇ ਵਿਭਿੰਨ ਲੈਂਡਸਕੇਪਾਂ ਦੀ ਪੜਚੋਲ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕੁਦਰਤ ਦੀ ਗੋਦ ਵਿੱਚ ਲੀਨ ਕਰਨਾ ਅਜਿਹਾ ਅਨੁਭਵ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਹਿਮਾਚਲ ਪ੍ਰਦੇਸ਼ ਵਿਚ ਕਈ ਹਾਲੀਆ ਫਿਲਮਾਂ ਦੀ ਸ਼ੂਟਿੰਗ ਵੀ ਕਰ ਚੁੱਕੇ ਇਸ ਐਕਟਰ ਨੇ ਇਸੇ ਦੌਰੇ ਅਧੀਨ ਉਥੋਂ ਦੇ ਪਿੰਡ ਕਾਜ਼ਾ ਵਿੱਚ ਆਪਣਾ ਕੁਝ ਸਮਾਂ ਬਿਤਾਇਆ, ਜਿਸ ਦੌਰਾਨ ਪਹਾੜਾਂ ਦੀ ਗੋਦ ਦਾ ਨਿੱਘ ਮਾਣਦਿਆਂ ਉਨ੍ਹਾਂ ਸੁਆਦਲੇ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਸਥਾਨਕ ਲੋਕਾਂ ਨਾਲ ਉਨ੍ਹਾਂ ਦੇ ਘਰਾਂ ਅਤੇ ਖੇਤਾਂ ਦਾ ਦਿਲਚਸਪੀ ਨਾਲ ਜਾਇਜ਼ਾ ਲੈਂਦਿਆਂ ਹਿਮਾਚਲੀ ਲੋਕਾਂ ਵੱਲੋਂ ਕੀਤੀ ਜਾਂਦੀ ਵੱਖ-ਵੱਖ ਫ਼ਸਲਾਂ ਦੀ ਬਿਜਾਈ ਆਦਿ ਨੂੰ ਉਤਸੁਕਤਾ ਨਾਲ ਜਾਣਿਆ।
ਅਦਾਕਾਰ ਅਮਿਤ (Bollywood actor Amit Sadh) ਨੇ ਇਸੇ ਯਾਤਰਾ ਦੇ ਸ਼ਾਨਦਾਰ ਤਜ਼ਰਬੇ ਸੰਬੰਧੀ ਅੱਗੇ ਹੋਰ ਦੱਸਿਆ ਕਿ ਹਾਲਾਂਕਿ ਮੈਨੂੰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਜਾਣ, ਉਥੋਂ ਦੇ ਕਲਚਰ ਨੂੰ ਜਾਣਨ, ਲੋਕਾਂ ਨੂੰ ਮਿਲਣ, ਸੁਆਦੀ ਸਥਾਨਕ ਪਕਵਾਨਾਂ ਦਾ ਆਨੰਦ ਲੈਣ, ਉਨ੍ਹਾਂ ਦੀਆਂ ਵਿਭਿੰਨ ਸੰਸਕ੍ਰਿਤੀਆਂ ਵਿੱਚ ਡੁੱਬਣ ਅਤੇ ਕੁਦਰਤੀ ਸੁੰਦਰਤਾ ’ਤੇ ਹੈਰਾਨ ਹੋਣ ਦਾ ਕਾਫ਼ੀ ਸ਼ੌਂਕ ਹੈ ਅਤੇ ਅਜਿਹਾ ਲਗਾਤਾਰ ਕਰ ਵੀ ਰਿਹਾ ਹਾਂ, ਪਰ ਜੋ ਸਕੂਨ ਅਤੇ ਖੂਬਸੂਰਤੀ ਦਾ ਅਹਿਸਾਸ ਹਿਮਾਚਲ ਪ੍ਰਦੇਸ਼ ਦਾ ਕੋਨਾ ਕੋਨਾ ਕਰਵਾ ਰਿਹਾ ਹੈ, ਉਹ ਸੱਚੀ ਬੇਮਿਸਾਲ ਹੈ, ਜਿੱਥੋਂ ਵਾਪਸ ਜਾਣ ਨੂੰ ਜੀਅ ਨਹੀਂ ਕਰਦਾ।
ਉਨ੍ਹਾਂ ਦੱਸਿਆ ਕਿ ਇਸੇ ਦੌਰੇ ਅਧੀਨ ਮੇਰੀ ਅਗਲੀ ਯਾਤਰਾ ਵਿੱਚ ਲੇਹ, ਹੈਨਲੇ, ਸੋਨਮਰਗ ਅਤੇ ਜੰਮੂ-ਕਸ਼ਮੀਰ ਜਾਣਾ ਵੀ ਸ਼ਾਮਲ ਹਨ। ਓਧਰ ਜੇਕਰ ਵਰਕਫਰੰਟ (amit sadh movies and tv shows) ਦੀ ਗੱਲ ਕੀਤੀ ਜਾਵੇ ਤਾਂ ਪੜ੍ਹਾਅ ਦਰ ਪੜ੍ਹਾਅ ਬਾਲੀਵੁੱਡ ਦੇ ਉੱਚਕੋਟੀ ਐਕਟਰਜ਼ ਵਿਚ ਆਪਣਾ ਸ਼ੁਮਾਰ ਕਰਵਾ ਰਹੇ ਇਹ ਹੋਣਹਾਰ ਐਕਟਰ ਇੰਨ੍ਹੀਂ ਦਿਨ੍ਹੀਂ ਕਈ ਅਹਿਮ ਅਤੇ ਦਿਲਚਸਪ ਪ੍ਰੋਜੈਕਟਸ ਦਾ ਹਿੱਸਾ ਹਨ, ਜਿੰਨ੍ਹਾਂ ਰਿਲੀਜ਼ ਹੋਣ ਜਾ ਰਹੀ ਸ਼ਿਲਪਾ ਸ਼ੈੱਟੀ ਸਟਾਰਰ ਹਿੰਦੀ ਫਿਲਮ ’ਸੁਖੀ’ ਤੋਂ ਇਲਾਵਾ ’ਦੁਰੰਗਾ ਸੀਜ਼ਨ 2’ ਅਤੇ ਵੱਡੇ ਓਟੀਟੀ ਪਲੇਟਫਾਰਮਜ਼ ਦੀਆਂ ਕੁਝ ਵੈੱਬ-ਸੀਰੀਜ਼ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿਚ ਉਹ ਕਾਫ਼ੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।