ਹੈਦਰਾਬਾਦ: ਜਦੋਂ ਤੋਂ ਅਸੀਂ ਰਣਬੀਰ ਕਪੂਰ ਦੀ ਐਨੀਮਲ ਦੇ ਟੀਜ਼ਰ ਵਿੱਚ ਬੌਬੀ ਦਿਓਲ ਨੂੰ ਹੱਥ ਵਿੱਚ ਚਾਕੂ ਲੈ ਕੇ ਦਰਵਾਜ਼ਾ ਖੋਲ੍ਹਦੇ ਹੋਏ ਦੇਖਿਆ ਹੈ, ਉਦੋਂ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਉਤਸ਼ਾਹਿਤ ਹਨ। ਪ੍ਰਸ਼ੰਸਕ ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਐਕਸ਼ਨ-ਥ੍ਰਿਲਰ ਫਿਲਮ ਐਨੀਮਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੁਣ ਫਿਲਮ ਐਨੀਮਲ ਦੇ ਰਿਲੀਜ਼ ਹੋਣ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਦੇ ਨਾਲ ਹੀ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਲਈ ਤਿਆਰ ਹੈ, ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੱਡੀ ਖਬਰ ਆਈ ਹੈ ਕਿ ਬੌਬੀ ਦਿਓਲ ਇਸ ਫਿਲਮ 'ਚ ਇੱਕ ਮੂਕ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ। ਜੀ ਹਾਂ, ਬੌਬੀ ਦਿਓਲ ਇਸ ਫਿਲਮ 'ਚ ਇੱਕ ਵੀ ਸ਼ਬਦ ਬੋਲਦੇ ਨਜ਼ਰ ਨਹੀਂ ਆਉਣਗੇ ਪਰ ਫਿਰ ਵੀ ਉਨ੍ਹਾਂ ਦਾ ਡਰ ਪੂਰੀ ਫਿਲਮ 'ਚ ਨਜ਼ਰ ਆਵੇਗਾ।