ਚੰਡੀਗੜ੍ਹ: ਜਦੋਂ ਦੀ ਦਿੱਗਜ ਅਦਾਕਾਰ ਦੇਵ ਖਰੌੜ ਦੀ ਫਿਲਮ 'ਬਲੈਕੀਆ' ਰਿਲੀਜ਼ ਹੋਈ ਹੈ, ਪ੍ਰਸ਼ੰਸਕ ਉਸ ਟਾਈਮ ਤੋਂ ਉਸਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਜੀ ਹਾਂ... ਅਕਤੂਬਰ 2022 ਵਿੱਚ ਬਲੈਕੀਆ ਦੇ ਨਿਰਮਾਤਾਵਾਂ ਨੇ ਬਲੈਕੀਆ 2 ਦੀ ਰਿਲੀਜ਼ ਮਿਤੀ ਦਾ ਖੁਲਾਸਾ ਕੀਤਾ ਸੀ। ਫਿਲਮ 5 ਮਈ 2023 ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਸੀ, ਪਰ ਹੁਣ ਅਜਿਹਾ ਲੱਗਦਾ ਹੈ ਕਿ ਬਲੈਕੀਆ 2 ਦੇਰੀ ਦਾ ਸਾਹਮਣਾ ਕਰ ਰਹੀ ਹੈ। ਨਿਰਮਾਤਾਵਾਂ ਨੇ ਹੁਣ ਇੱਕ ਨਵੀਂ ਰਿਲੀਜ਼ ਮਿਤੀ ਦਾ ਪਰਦਾਫਾਸ਼ ਕੀਤਾ ਹੈ ਜੋ ਕਿ 25 ਅਗਸਤ, 2023 ਹੈ। ਹਾਂ, ਦੇਵ ਖਰੌਦ ਦੇ ਪ੍ਰਸ਼ੰਸਕਾਂ ਨੂੰ ਦੂਜੀ ਕਿਸ਼ਤ ਦੇਖਣ ਲਈ ਥੋੜਾ ਸਮਾਂ ਉਡੀਕ ਕਰਨੀ ਪਵੇਗੀ। ਫਿਲਮ ਬਲੈਕੀਆ 2 ਨੂੰ ਇੰਦਰਪਾਲ ਸਿੰਘ ਦੁਆਰਾ ਲਿਖਿਆ ਗਿਆ ਹੈ ਜਿਸ ਦਾ ਨਿਰਦੇਸ਼ਨ ਉੱਘੇ ਫਿਲਮ ਨਿਰਦੇਸ਼ਕ ਨਵਨੀਤ ਸਿੰਘ ਨੇ ਕੀਤਾ ਹੈ।
ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੀ ਰਿਲੀਜ਼ ਡੇਟ ਬਾਰੇ ਇੱਕ ਘੋਸ਼ਣਾ ਪੋਸਟ ਸਾਂਝੀ ਕੀਤੀ। ਉਸ ਦੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਏਸ ਵਾਰ ਦੀ ਬਲੈਕ ਵੱਡੀ ਹੋਏਗੀ।...ਬਲੈਕੀਆ 2...25 ਅਗਸਤ 2023 ਨੂੰ ਸਿਨੇਮਾਂ ਘਰਾਂ ਚ।' ਜੇਕਰ ਪੋਸਟਰ ਬਾਰੇ ਗੱਲ ਕਰੀਏ ਤਾਂ ਪੋਸਟਰ ਉਹੀ ਰਿਹਾ ਹੈ ਸਿਰਫ ਰਿਲੀਜ਼ ਡੇਟ ਬਦਲੀ ਗਈ ਹੈ। ਪਹਿਲਾਂ ਫੀਮੇਲ ਲੀਡ ਨੂੰ ਵੀ ਪਰਦੇ ਹੇਠ ਰੱਖਿਆ ਗਿਆ ਸੀ, ਪਰ ਹੁਣ ਇਹ ਉਜਾਗਰ ਕੀਤਾ ਗਿਆ ਹੈ ਕਿ ਦੇਵ ਦੇ ਨਾਲ ਜਪਜੀ ਖਹਿਰਾ ਨਜ਼ਰ ਆਉਣਗੇ ਅਤੇ ਉਨ੍ਹਾਂ ਨੂੰ ਲੱਕੀ ਧਾਲੀਵਾਲ ਦਾ ਸਮਰਥਨ ਮਿਲੇਗਾ।