ਪੰਜਾਬ

punjab

ETV Bharat / entertainment

'ਕੈਰੀ ਆਨ ਜੱਟਾ 3' ਤੋਂ ਬਾਅਦ ਗਿੱਪੀ, ਬਿੰਨੂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਨੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਕੀਤੀ ਪੂਰੀ - ਮੌਜਾਂ ਹੀ ਮੌਜਾਂ ਦੀ ਕਾਸਟ

ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਫਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਫਿਲਮ 8 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਤੁਹਾਨੂੰ ਹਸਾਉਣ ਲਈ ਆ ਰਹੀ ਹੈ।

Maujaan Hi Maujaan
Maujaan Hi Maujaan

By

Published : Jan 17, 2023, 11:04 AM IST

ਚੰਡੀਗੜ੍ਹ: ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਇਨ੍ਹੀਂ ਦਿਨੀਂ ਕਈ ਫਿਲਮ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਉਹਨਾਂ ਨੇ 'ਕੈਰੀ ਆਨ ਜੱਟਾ 3' ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਹੁਣ (17 ਜਨਵਰੀ) ਉਹਨਾਂ ਨੇ ਫਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਵੀ ਖਤਮ ਕਰ ਲਈ ਹੈ।

ਜੀ ਹਾਂ...'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਈ ਸੀ ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫਿਲਮ ਸਤੰਬਰ 2023 ਦੇ ਪਹਿਲੇ ਹਫ਼ਤੇ ਯਾਨੀ ਕਿ 8 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਆ ਜਾਵੇਗੀ। ਫਿਲਮ ਦਾ ਨਿਰਦੇਸ਼ਨ ਅਦਾਕਾਰ ਸਪੀਮ ਕੰਗ ਕਰ ਰਹੇ ਹਨ, ਪ੍ਰੋਡਿਊਸਰ ਅਮਰਦੀਪ ਗਰੇਵਾਲ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਮੇਂ ਤੋਂ ਅਦਾਕਾਰ ਫਿਲਮ ਦੀ ਅਪਡੇਟ ਸਾਂਝੀ ਕਰ ਰਹੇ ਹਨ ਅਤੇ ਲਗਾਤਾਰ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਹਨ।

ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਕਾਮੇਡੀਅਨ ਬਿੰਨੂ ਢਿੱਲੋਂ ਨੇ ਇੰਸਟਾਗ੍ਰਾਮ ਉਤੇ ਦਿੱਤੀ ਅਤੇ ਨਾਲ ਹੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿਲੋਂ, ਸਪੀਮ ਕੰਗ ਅਤੇ ਕਰਮਜੀਤ ਅਨਮੋਲ ਕੇਕ ਕੱਟ ਦੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਬਿਨੂੰ ਨੇ ਇਸ ਤੋਂ ਪਹਿਲਾਂ ਫਿਲਮ 'ਕੈਰੀ ਆਨ ਜੱਟਾ 3' ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਅਦਾਕਾਰ ਸ਼ੂਟਿੰਗ ਦੇ ਅੰਤਿਮ ਦਿਨ ਬਾਰੇ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਸਨ।

ਫਿਲਮ ਦਾ ਪੋਸਟਰ: ਇਸ ਤੋਂ ਪਹਿਲਾਂ ਅਦਾਕਾਰ ਗਿੱਪੀ ਗਰੇਵਾਲ ਨੇ ਪੋਸਟ ਸਾਂਝੀ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਨਾਲ ਹੀ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਸੀ, ਪੋਸਟਰ ਵਿੱਚ ਰਾਸ਼ਟਰ ਪਿਤਾ ਗਾਂਧੀ ਜੀ ਦੇ ਤਿੰਨ ਬਾਂਦਰ ਦਿਖਾਈ ਦੇ ਰਹੇ ਸਨ, ਇਹਨਾਂ ਬਾਂਦਰਾਂ ਉਪਰ ਦਿੱਗਜ ਕਮੇਡੀ ਕਲਾਕਾਰਾਂ ਦੇ ਨਾਮ ਲਿਖੇ ਹੋਏ ਸਨ। ਪਹਿਲੇ ਬਾਂਦਰ ਉਪਰ ਵਿਨੂੰ ਢਿਲੋਂ, ਦੂਜੇ ਉਪਰ ਗਿੱਪੀ ਗਰੇਵਾਲ ਅਤੇ ਤੀਜੇ ਉਪਰ ਕਰਮਜੀਤ ਅਨਮੋਲ ਦਾ ਨਾਂ ਲਿਖਿਆ ਹੋਇਆ ਹੈ। ਪੋਸਟਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਦੀ ਵੰਨਗੀ ਕਾਮੇਡੀ ਹੈ।

ਦਿਲਚਸਪ ਗੱਲ ਇਹ ਹੈ ਕਿ ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਅਤੇ ਬਿਨੂੰ ਢਿਲੋਂ ਦੀ ਤਿੱਕੜੀ ਪਹਿਲਾਂ ਵੀ 'ਕੈਰੀ ਆਨ ਜੱਟਾ', 'ਮਰ ਗਏ ਉਏ ਲੋਕੋ', 'ਸਿੰਘ ਬਨਾਮ ਕੌਰ', 'ਬੈਸਟ ਆਫ਼ ਲੱਕ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਜੌਹਰ ਦਿਖਾ ਚੁੱਕੇ ਹਨ। ਹੁਣ ਇਹ ਤਿੱਕੜੀ ਫਿਲਮ 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਵਿੱਚ ਕਮਾਲ ਦਿਖਾਉਣ ਲਈ ਤਿਆਰ ਹੈ।

'ਕੈਰੀ ਆਨ ਜੱਟਾ 3' ਦਾ ਪਹਿਲਾ ਅਤੇ ਦੂਜਾ ਭਾਗ ਬਾਕਸ ਆਫਿਸ ਦੇ ਰਿਕਾਰਡ ਤੋੜਨ ਲਈ ਮਸ਼ਹੂਰ ਹੈ। ਇਸ ਲਈ ਇੱਕ ਵਾਰ ਫਿਰ ਉਹੀ ਜੋਸ਼ ਵਾਲੀ ਟੀਮ 'ਕੈਰੀ ਆਨ ਜੱਟਾ 3' ਜਿਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਹੋਰ ਬਹੁਤ ਸਾਰੇ ਤੁਹਾਡੇ ਢਿੱਡਾਂ ਵਿੱਚ ਪੀੜਾਂ ਪਾਉਣ ਆ ਰਹੇ ਹਨ।

ਇਹ ਵੀ ਪੜ੍ਹੋ:ਸਮੀਪ ਕੰਗ ਨਾਲ 5ਵੀਂ ਫਿਲਮ 'ਗੋਲਗੱਪੇ' ਕਰਨਗੇ ਬਿਨੂੰ ਢਿਲੋਂ, ਇਸ ਫ਼ਰਵਰੀ ਹੋਵੇਗੀ ਰਿਲੀਜ਼

ABOUT THE AUTHOR

...view details