ਪੰਜਾਬ

punjab

ETV Bharat / entertainment

Bigg Boss OTT 2: ਘਰ 'ਚੋ ਇਹ ਦੋ ਮੁਕਾਬਲੇਬਾਜ਼ ਹੋਏ ਬੇਘਰ, ਜਾਣੋ ਕਿਸ ਦਿਨ ਹੋਵੇਗਾ ਇਸ ਸ਼ੋਅ ਦਾ ਫਿਨਾਲੇ - Bigg Boss OTT 2 ਦੀ ਫਿਨਾਲੇ ਡੇਟ

ਸਲਮਾਨ ਖਾਨ ਦੇ ਸ਼ੋਅ Bigg Boss OTT 2 ਤੋਂ ਵੀਕੈਂਡ ਦਾ ਵਾਰ 'ਤੇ ਦੋ ਮੁਕਾਬਲੇਬਾਜ਼ ਬੇਘਰ ਹੋ ਗਏ ਹਨ। ਇਸਦੇ ਨਾਲ ਹੀ Bigg Boss ਦਾ ਫਿਨਾਲੇ ਵੀ ਕਰੀਬ ਆਉਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ Bigg Boss OTT 2 ਦਾ ਫਿਨਾਲੇ 14 ਅਗਸਤ ਨੂੰ ਹੋਵੇਗਾ।

Bigg Boss OTT 2
Bigg Boss OTT 2

By

Published : Aug 7, 2023, 10:39 AM IST

ਹੈਦਰਾਬਾਦ: ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਸ਼ੋਅ ਬਿੱਗ ਬੌਸ ਓਟੀਟੀ 2 ਦਾ ਫਿਨਾਲੇ ਕਰੀਬ ਆ ਰਿਹਾ ਹੈ ਅਤੇ ਦੂਜੇ ਪਾਸੇ ਘਰ ਦੇ ਮੈਬਰ ਬੇਘਰ ਹੋ ਰਹੇ ਹਨ। ਬੀਤੇ ਵੀਕੈਂਡ ਦਾ ਵਾਰ 'ਤੇ ਇੱਕ ਨਹੀਂ ਸਗੋ ਦੋ ਮੈਂਬਰ ਬੇਘਰ ਹੋਏ ਹਨ। ਇਸ ਵਾਰ ਜੈਦ ਹਦੀਦ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਅਵਿਨਾਸ਼ ਸਚਦੇਵ ਘਰ 'ਚੋ ਬੇਘਰ ਹੋ ਗਏ ਹਨ।

ਇਹ ਮੈਂਬਰ ਸੀ ਘਰ 'ਚੋ ਬੇਘਰ ਹੋਣ ਲਈ ਨਾਮਜ਼ਦ: Bigg Boss OTT 2 ਵਿੱਚ ਜੈਦ ਹਦੀਦ ਅਤੇ ਅਵਿਨਾਸ਼ ਸਚਦੇਵ ਦੇ ਨਾਲ-ਨਾਲ ਜਿਆ ਸ਼ੰਕਰ ਅਤੇ ਮਨੀਸ਼ਾ ਰਾਣੀ ਵੀ ਨਾਮਜ਼ਦ ਸੀ। ਇਸ ਵਾਰ ਜਿਆ ਅਤੇ ਮਨੀਸ਼ਾ ਘਰ 'ਚੋ ਬੇਘਰ ਹੋਣ ਤੋਂ ਬਚ ਗਏ ਹਨ ਅਤੇ ਉਹ ਲੋਕਾਂ ਦੀਆਂ ਜ਼ਿਆਦਾ ਵੋਟਾਂ ਹੋਣ ਕਾਰਨ ਸੇਫ਼ ਹੋ ਗਏ ਹਨ, ਦੂਜੇ ਪਾਸੇ ਅਵਿਨਾਸ਼ ਅਤੇ ਜੈਦ ਨੂੰ ਲੋਕਾਂ ਨੇ ਘਟ ਵੋਟਾਂ ਪਾਈਆ। ਜਿਸ ਕਰਕੇ ਉਹ ਦੋਨੋ ਇਸ ਵੀਕੈਂਡ ਦਾ ਵਾਰ 'ਤੇ ਘਰ 'ਚੋ ਬੇਘਰ ਹੋ ਗਏ ਹਨ।

ਜੀਆ ਨੇ ਅਵਿਨਾਸ਼ ਤੋਂ ਮੰਗੀ ਮਾਫ਼ੀ: ਜੈਦ ਅਤੇ ਅਵਿਨਾਸ਼ ਦੇ ਘਰ 'ਚੋ ਬੇਘਰ ਹੋਣ ਕਰਕੇ ਘਰ ਦੇ ਲੋਕ ਉਦਾਸ ਹਨ ਅਤੇ ਰੌਦੇ ਹੋਏ ਵੀ ਨਜ਼ਰ ਆਏ। ਜਿਆ ਨੇ ਅਵਿਨਾਸ਼ ਨੂੰ ਕਿਹਾ ਮੈਨੂੰ ਮਾਫ਼ ਕਰਨਾ, ਮੈਂ ਤੈਨੂੰ ਇਸ ਵਾਰ ਨਾਮਜ਼ਦ ਕੀਤਾ ਸੀ। ਅਵਿਨਾਸ਼ ਨੇ ਜੀਆ ਨੂੰ ਗਲੇ ਲਗਾਇਆ ਅਤੇ ਕਿਹਾ ਕਿ ਉਹ ਘਰ 'ਚ ਸ਼ਾਂਤੀ ਬਣਾਈ ਰੱਖੇ। ਦੂਜੇ ਪਾਸੇ ਅਦਾਕਾਰ ਜੈਦ ਹਦੀਦ ਦੇ ਬੇਘਰ ਹੋਣ 'ਤੇ ਵੀ ਘਰ ਦੇ ਲੋਕ ਉਦਾਸ ਨਜ਼ਰ ਆਏ। ਘਰ ਵਾਲਿਆਂ ਨੂੰ ਦੇਖ ਜੈਦ ਰੌਦੇ ਹੋਏ ਨਜ਼ਰ ਆਏ। ਜੈਦ ਨੇ ਉਮੀਦ ਜਤਾਈ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਪੂਜਾ ਭੱਟ ਅਤੇ ਬੇਬਿਕਾ ਨੂੰ ਮਿਲਣਗੇ।

ਵੀਕੈਂਡ ਦਾ ਵਾਰ 'ਤੇ ਘਰ ਪਹੁੰਚੇ ਇਹ ਸਿਤਾਰੇ:ਜੈਦ ਅਤੇ ਅਵਿਨਾਸ਼ ਦੇ ਬੇਘਰ ਹੋਣ ਤੋਂ ਪਹਿਲਾ ਘਰ ਦਾ ਮਹੌਲ ਵਧੀਆਂ ਸੀ। ਘਰ ਵਿੱਚ ਰੈਪਰ ਰਫ਼ਤਾਰ ਅਤੇ ਸਾਬਕਾ ਬਿੱਗ ਬੌਸ ਮੈਬਰ ਮਾਹਿਰਾ ਸ਼ਰਮਾ ਪਹੁੰਚੀ। ਮਾਹਿਰਾ ਸ਼ਰਮਾ ਨੇ ਘਰ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਫਿਨਾਲੇ ਤੱਕ ਖੁਦ ਨੂੰ ਸੇਫ਼ ਰੱਖਣ ਦੀ ਕੋਸ਼ਿਸ਼ ਕਰਨ। ਦੂਜੇ ਪਾਸੇ ਮਸ਼ਹੂਰ ਰੈਪਰ ਨੇ ਸਲਮਾਨ ਖਾਨ ਨਾਲ ਸਟੇਜ 'ਤੇ ਆਪਣਾ ਜਲਵਾ ਦਿਖਾਇਆ। ਇਸ ਤੋਂ ਇਲਾਵਾ ਨੇਹਾ ਕੱਕੜ ਵੀ ਇਸ ਵੀਕੈਂਡ ਦਾ ਵਾਰ 'ਤੇ ਨਜ਼ਰ ਆਈ।

Bigg Boss OTT 2 ਦੀ ਫਿਨਾਲੇ ਡੇਟ:Bigg Boss OTT 2 ਦਾ ਫਿਨਾਲੇ ਕਰੀਬ ਆ ਰਿਹਾ ਹੈ। ਹੁਣ ਤੱਕ ਘਰ ਵਿੱਚ 8 ਮੈਬਰ ਮੌਜ਼ੂਦ ਸੀ, ਪਰ ਜੈਦ ਅਤੇ ਅਵਿਨਾਸ਼ ਦੇ ਬੇਘਰ ਹੋਣ ਤੋਂ ਬਾਅਦ ਹੁਣ 6 ਮੈਂਬਰ ਰਹਿ ਗਏ ਹਨ। ਇਸਦੇ ਨਾਲ ਹੀ Bigg Boss ਦਾ ਫਿਨਾਲੇ ਵੀ ਕਰੀਬ ਆਉਣ ਵਾਲਾ ਹੈ। ਕਿਹਾ ਜਾ ਰਿਹਾ ਹੈ ਕਿ Bigg Boss OTT 2 ਦਾ ਫਿਨਾਲੇ 14 ਅਗਸਤ ਨੂੰ ਹੋਵੇਗਾ।

ABOUT THE AUTHOR

...view details