ਪੰਜਾਬ

punjab

ETV Bharat / entertainment

Urvashi Dholakia Car Accident: ਬਿੱਗ ਬੌਸ-6 ਦੀ ਜੇਤੂ ਉਰਵਸ਼ੀ ਢੋਲਕੀਆ ਦੀ ਕਾਰ ਹੋਈ ਹਾਦਸਾਗ੍ਰਸਤ - ਨਾਗਿਨ

ਟੀਵੀ ਸ਼ੋਅ 'ਕਸੌਟੀ ਜ਼ਿੰਦਗੀ ਕੀ' ਦੀ ਕੋਮੋਲਿਕਾ ਅਤੇ 'ਬਿੱਗ ਬੌਸ' ਸੀਜ਼ਨ 6 ਦੀ ਜੇਤੂ ਉਰਵਸ਼ੀ ਢੋਲਕੀਆ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਟੀਵੀ ਅਦਾਕਾਰਾ ਉਰਵਸ਼ੀ ਢੋਲਕੀਆ ਵਾਲ-ਵਾਲ ਬਚ ਗਈ।

Etv BharatUrvashi Dholakia Car Accident
Etv BharatUrvashi Dholakia Car Accident

By

Published : Feb 5, 2023, 3:25 PM IST

ਮੁੰਬਈ—ਟੀਵੀ ਅਦਾਕਾਰਾ ਅਤੇ 'ਬਿੱਗ ਬੌਸ' ਸੀਜ਼ਨ 6 ਦੀ ਜੇਤੂ ਉਰਵਸ਼ੀ ਢੋਲਕੀਆ ਸ਼ਨੀਵਾਰ ਨੂੰ ਮੁੰਬਈ 'ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਟੀਵੀ ਅਦਾਕਾਰਾ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਉਰਵਸ਼ੀ ਢੋਲਕੀਆ ਪ੍ਰਸਿੱਧ ਟੈਲੀਵਿਜ਼ਨ ਸ਼ੋਅ 'ਕਸੌਟੀ ਜ਼ਿੰਦਗੀ ਕੀ' ਵਿੱਚ ਕੋਮੋਲਿਕਾ ਦੀ ਭੂਮਿਕਾ ਨਿਭਾਉਣ ਲਈ ਸਭ ਤੋਂ ਮਸ਼ਹੂਰ ਹੈ।

ਟੀਵੀ ਅਦਾਕਾਰਾ ਉਰਵਸ਼ੀ ਢੋਲਕੀਆ ਦੀ ਕਾਰ ਉਦੋਂ ਦੁਰਘਟਨਾ ਦਾ ਸ਼ਿਕਾਰ ਹੁੰਦੀ ਹੈ ਜਦੋਂ ਉਹ ਸ਼ੂਟਿੰਗ ਲਈ ਮੀਰਾ ਰੋਡ ਫਿਲਮ ਸਟੂਡੀਓ ਜਾ ਰਹੀ ਸੀ। ਕਾਸ਼ੀਮੀਰਾ ਦੇ ਰਸਤੇ 'ਤੇ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲੀ ਬੱਸ ਨੇ ਉਰਵਸ਼ੀ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਲਾਂਕਿ ਉਰਵਸ਼ੀ ਅਤੇ ਉਸ ਦਾ ਸਟਾਫ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। 'ਬਿੱਗ ਬੌਸ' ਸੀਜ਼ਨ 6 ਦੀ ਵਿਜੇਤਾ ਉਰਵਸ਼ੀ ਢੋਲਕੀਆ ਨੇ ਸਕੂਲ ਬੱਸ ਹੋਣ ਕਾਰਨ ਡਰਾਈਵਰ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕਰਵਾਇਆ ਹੈ। ਉਸ ਨੇ ਇਸ ਨੂੰ ਮਹਿਜ਼ ਇੱਕ ਹਾਦਸਾ ਦੱਸਿਆ। ਹਾਲਾਂਕਿ ਕਾਸ਼ੀਮੀਰਾ ਪੁਲਿਸ ਨੇ ਅਦਾਕਾਰਾ ਦੇ ਡਰਾਈਵਰ ਦਾ ਬਿਆਨ ਦਰਜ ਕਰ ਲਿਆ ਹੈ।

ਉਰਵਸ਼ੀ ਨੇ ਐਕਟਿੰਗ ਦੀ ਦੁਨੀਆ 'ਚ ਕਦੋਂ ਐਂਟਰੀ ਕੀਤੀ?

ਉਰਵਸ਼ੀ ਨੇ 6 ਸਾਲ ਦੀ ਉਮਰ ਵਿੱਚ ਇੱਕ ਟੀਵੀ ਕਮਰਸ਼ੀਅਲ ਵਿੱਚ ਕੰਮ ਕੀਤਾ ਸੀ। ਉਸ ਨੇ ਇਸ਼ਤਿਹਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਬਚਪਨ ਵਿੱਚ ਉਹ ਦੂਰਦਰਸ਼ਨ ਟੀਵੀ ਸ਼ੋਅ 'ਸ੍ਰੀਕਾਂਤ' ਵਿੱਚ ਰਾਜਲਕਸ਼ਮੀ ਦੇ ਰੂਪ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਟੀਵੀ ਸ਼ੋਅ 'ਦੇਖ ਭਾਈ ਦੇਖ' (1993) ਅਤੇ 'ਵਕਤ ਕੀ ਰਫਤਾਰ' 'ਚ ਨਜ਼ਰ ਆਈ।ਕੋਮੋਲਿਕਾ ਦਾ ਮੇਕਅੱਪ ਅਤੇ ਡਰੈਸਿੰਗ ਸੈਂਸ ਖੂਬ ਚਰਚਾ 'ਚ ਰਹੀ।

ਦਮਦਾਰ ਅਦਾਕਾਰੀ ਦੀ ਬਦੌਲਤ ਉਰਵਸ਼ੀ ਨੂੰ ਟੀਵੀ ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਕੋਮੋਲਿਕਾ ਦਾ ਰੋਲ ਮਿਿਲਆ। ਇਸ ਸ਼ੋਅ 'ਚ ਉਸ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਉਸ ਦਾ ਲੁੱਕ ਕਾਫ਼ੀ ਆਕਰਸ਼ਕ ਸੀ। ਇਸ ਤੋਂ ਬਾਅਦ ਉਰਵਸ਼ੀ 'ਨਾਗਿਨ' (2015), 'ਨਾਗਿਨ-6' (2022) ਅਤੇ 'ਚੰਦਰਕਾਂਤਾ' (2017-18) ਵਰਗੇ ਕਈ ਸ਼ੋਅਜ਼ 'ਚ ਨਜ਼ਰ ਆਈ।ਇਸ ਤੋਂ ਇਲਾਵਾ ਉਰਵਸ਼ੀ ਰਿਐਲਿਟੀ ਸ਼ੋਅ 'ਬਿੱਗ ਬੌਸ' 6 ਦੀ ਜੇਤੂ ਵੀ ਰਹੀ।

ABOUT THE AUTHOR

...view details