ਪੰਜਾਬ

punjab

ETV Bharat / entertainment

ਬਿੱਗ ਬੌਸ 17 'ਚ ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ ਦੀ ਰਿਪੋਰਟ ਆਈ ਸਾਹਮਣੇ, ਜਾਣੋ ਨਤੀਜਾ - ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ

Ankita Lokhande Pregnancy Test Report : ਬਿੱਗ ਬੌਸ 17 ਵਿੱਚ ਮੌਜੂਦ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ ਦੀ ਰਿਪੋਰਟ ਸਾਹਮਣੇ ਆਈ ਹੈ। ਜਾਣੋ ਨਤੀਜਾ ਕੀ ਹੈ।

ਅੰਕਿਤਾ ਲੋਖੰਡੇ
ਅੰਕਿਤਾ ਲੋਖੰਡੇ

By ETV Bharat Entertainment Team

Published : Nov 25, 2023, 11:02 AM IST

Updated : Nov 25, 2023, 10:41 PM IST

ਮੁੰਬਈ (ਬਿਊਰੋ):ਟੀਵੀ ਸਟਾਰ ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਆਪਣੇ ਪਤੀ ਵਿੱਕੀ ਜੈਨ ਨਾਲ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 17 'ਚ ਹੈ। ਹਾਲ ਹੀ 'ਚ ਬਿੱਗ ਬੌਸ ਦੇ ਘਰ ਤੋਂ ਅੰਕਿਤਾ ਲੋਖੰਡੇ ਦਾ ਪ੍ਰੈਗਨੈਂਸੀ ਟੈਸਟ ਕਰਵਾਉਣ ਦੀ ਖਬਰ ਨੇ ਹਲਚਲ ਮਚਾ ਦਿੱਤੀ ਸੀ।

ਦਰਅਸਲ, ਇਹ ਅੰਕਿਤਾ ਸੀ, ਜਿਸ ਨੇ ਬਿੱਗ ਬੌਸ ਵਿੱਚ ਆਪਣੇ ਪਤੀ ਵਿੱਕੀ ਜੈਨ ਨੂੰ ਦੱਸਿਆ ਸੀ ਕਿ ਉਸਦਾ ਪ੍ਰੈਗਨੈਂਸੀ ਟੈਸਟ ਕਰਵਾਇਆ ਗਿਆ ਹੈ। ਇਸ ਖਬਰ ਤੋਂ ਬਾਅਦ ਬਿੱਗ ਬੌਸ ਦੇ ਘਰ 'ਚ ਵੀ ਹਲਚਲ ਮੱਚ ਗਈ। ਹੁਣ ਅੰਕਿਤਾ ਲੋਖੰਡੇ ਦੇ ਪ੍ਰੈਗਨੈਂਸੀ ਟੈਸਟ ਦੀ ਰਿਪੋਰਟ ਸਾਹਮਣੇ ਆਈ ਹੈ।

ਰਿਪੋਰਟ 'ਚ ਕੀ ਆਇਆ?: ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਹੀ ਬਿੱਗ ਬੌਸ ਦੇ ਘਰ 'ਚ ਹੀ ਅੰਕਿਤਾ ਦਾ ਪ੍ਰੈਗਨੈਂਸੀ ਟੈਸਟ ਕਰਵਾਇਆ ਗਿਆ ਸੀ। ਇਸ ਪ੍ਰੈਗਨੈਂਸੀ ਟੈਸਟ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਅਦਾਕਾਰਾ ਜਲਦ ਹੀ ਸ਼ੋਅ ਨੂੰ ਅਲਵਿਦਾ ਕਹਿ ਦੇਵੇਗੀ ਪਰ ਹੁਣ ਅਦਾਕਾਰਾ ਦੇ ਪ੍ਰੈਗਨੈਂਸੀ ਟੈਸਟ 'ਚ ਇੱਕ ਵੱਖਰੀ ਖਬਰ ਆਈ ਹੈ। ਦਰਅਸਲ, ਅੰਕਿਤਾ ਲੋਖੰਡੇ ਦੀ ਪ੍ਰੈਗਨੈਂਸੀ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਭਾਵ ਅਦਾਕਾਰਾ ਫਿਲਹਾਲ ਮਾਂ ਨਹੀਂ ਬਣਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਿੱਗ ਬੌਸ ਦੇ ਘਰ 'ਚ ਹੀ ਅੰਕਿਤਾ ਦੀ ਸਿਹਤ ਅਤੇ ਪ੍ਰੈਗਨੈਂਸੀ ਨਾਲ ਜੁੜੇ ਸਾਰੇ ਟੈਸਟ ਕੀਤੇ ਗਏ ਸਨ।

ਬਿੱਗ ਬੌਸ 17 ਵਿੱਚ ਕਿਵੇਂ ਚੱਲ ਰਹੀ ਹੈ ਅੰਕਿਤਾ: ਬਿੱਗ ਬੌਸ 17 ਨੂੰ 15 ਅਕਤੂਬਰ ਨੂੰ ਸ਼ੁਰੂ ਹੋਏ ਛੇ ਹਫ਼ਤੇ ਹੋ ਗਏ ਹਨ। ਸ਼ੁਰੂਆਤ 'ਚ ਅੰਕਿਤਾ ਦੀ ਖੇਡ ਸਮਝ ਨਹੀਂ ਆ ਰਹੀ ਸੀ ਅਤੇ ਹੁਣ ਉਹ ਘਰ 'ਚ ਨਜ਼ਰ ਆਉਣ ਲੱਗੀ ਹੈ। ਸ਼ੁਰੂਆਤ 'ਚ ਅੰਕਿਤਾ ਨੂੰ ਬਿੱਗ ਬੌਸ 17 ਦੇ ਘਰ 'ਚ ਆਪਣੇ ਪਤੀ ਵਿੱਕੀ ਜੈਨ ਨਾਲ ਦੇਖਿਆ ਗਿਆ ਸੀ। ਵਿੱਕੀ ਜੈਨ ਨੂੰ ਬਿੱਗ ਬੌਸ 17 ਦੇ ਮਾਸਟਰ ਮਾਈਂਡ ਦਾ ਟੈਗ ਮਿਲ ਗਿਆ ਹੈ।

Last Updated : Nov 25, 2023, 10:41 PM IST

ABOUT THE AUTHOR

...view details