ਪੰਜਾਬ

punjab

ETV Bharat / entertainment

Salaar Release: ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਆਈ ਵੱਡੀ ਖਬਰ, ਸਰਕਾਰ ਨੇ ਫਿਲਮ 'ਸਾਲਾਰ' ਲਈ ਕੀਤਾ ਖਾਸ ਐਲਾਨ - Salaar shows in Telangana news

Salaar shows in Telangana: ਸਾਊਥ ਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਲਾਰ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਤੇਲੰਗਾਨਾ 'ਚ ਸਵੇਰੇ 4 ਵਜੇ ਤੋ ਇਸ ਸ਼ੋਅ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸਰਕਾਰ ਨੇ ਮੇਕਰਸ ਨੂੰ ਟਿਕਟ ਦੀ ਕੀਮਤ ਵਧਾਉਣ ਦੀ ਆਗਿਆ ਵੀ ਦੇ ਦਿੱਤੀ ਹੈ।

Salaar shows in Telangana
Salaar shows in Telangana

By ETV Bharat Entertainment Team

Published : Dec 20, 2023, 10:23 AM IST

ਹੈਦਰਾਬਾਦ: ਪ੍ਰਭਾਸ ਸਟਾਰਰ ਫਿਲਮ 'ਸਾਲਾਰ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ, ਜਿਸ 'ਚ ਤੇਲੰਗਾਨਾ ਸਰਕਾਰ ਨੇ ਪ੍ਰਭਾਸ ਦੀ ਫਿਲਮ ਨੂੰ ਸਵੇਰੇ 4 ਵਜੇ ਤੋਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕ ਮਿਡਨਾਈਟ ਸ਼ੋਅ ਦੀ ਬੁਕਿੰਗ ਕਰ ਰਹੇ ਹਨ। ਇਸਦੇ ਨਾਲ ਹੀ ਸਰਕਾਰ ਨੇ ਫਿਲਮ ਦੀ ਟਿਕਟ ਦੀ ਕੀਮਤ 'ਚ ਵਾਧਾ ਕਰਨ ਲਈ ਵੀ ਮੇਕਰਸ ਨੂੰ ਛੋਟ ਦੇ ਦਿੱਤੀ ਹੈ।

ਮੀਡੀਆ ਰਿਪੋਰਟਸ ਅਨੁਸਾਰ, ਤੇਲੰਗਾਨਾ ਸਰਕਾਰ ਨੇ 'ਸਾਲਾਰ' ਲਈ ਸਵੇਰੇ 1 ਵਜੇ ਅਤੇ 4 ਵਜੇ ਤੱਕ ਸ਼ੋਅ ਦਿਖਾਉਣ ਦੀ ਯੋਜਨਾ ਬਣਾਈ ਹੈ। ਤੇਲੰਗਾਨਾ ਸਰਕਾਰ ਨੇ 'ਸਾਲਾਰ' ਲਈ ਇੱਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਫਿਲਮ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਬਿਆਨ 'ਚ ਕਿਹਾ ਗਿਆ ਹੈ ਕਿ,"ਤੇਲੰਗਾਨਾ 'ਚ 'ਸਾਲਾਰ' ਫਿਲਮ ਲਈ 22.12.2023 ਨੂੰ ਸਵੇਰੇ 4 ਵਜੇ ਸ਼ੋਅ ਦਿਖਾਉਣ ਦੀ ਆਗਿਆ ਦਿੱਤੀ ਗਈ ਹੈ, ਜਦਕਿ ਸਰਕਾਰ ਨੇ ਕੁਝ ਚੁਣੇ ਹੋਏ ਸਿਨੇਮਾਘਰਾਂ 'ਚ 22 ਦਸੰਬਰ 2023 ਨੂੰ ਸਵੇਰੇ 1 ਵਜੇ ਤੋਂ 'ਸਾਲਾਰ' ਸ਼ੋਅ ਦਿਖਾਉਣ ਦੀ ਆਗਿਆ ਦਿੱਤੀ ਹੈ। ਇਸਦੇ ਨਾਲ ਹੀ, ਫਿਲਮ ਦੀਆਂ ਟਿਕਟਾਂ ਦੀ ਗੱਲ ਕਰੀਏ, ਤਾਂ ਸਿੰਗਲ ਸਕ੍ਰੀਨ ਲਈ 65 ਰੁਪਏ ਅਤੇ ਮਲਟੀਪਲੈਕਸ ਲਈ 100 ਰੁਪਏ ਦਾ ਵਾਧਾ ਕਰਨ ਦੀ ਛੋਟ ਵੀ ਦਿੱਤੀ ਗਈ ਹੈ।

ਇੰਡਸਟਰੀ ਟ੍ਰੈਕਰ Sacanilc ਦੇ ਅਨੁਸਾਰ, 'ਸਾਲਾਰ' ਨੇ ਪਹਿਲਾਂ ਹੀ ਟਿਕਟਾਂ ਦੀ ਵਿਕਰੀ ਵਿੱਚ ਉੱਚੀ ਛਾਲ ਮਾਰੀ ਹੈ। ਫਿਲਮ ਦੀ ਰਿਲੀਜ਼ ਤੋਂ ਸਿਰਫ 2 ਦਿਨ ਪਹਿਲਾਂ 5,00,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਅਨੁਮਾਨਿਤ ਰਿਪੋਰਟਾਂ ਦੇ ਅਨੁਸਾਰ, ਫਿਲਮ ਆਪਣੇ ਪਹਿਲੇ ਦਿਨ ਲਗਭਗ 10 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ।

ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਨੂੰ ਟੱਕਰ ਦੇਣ ਲਈ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰੀਲੀਜ਼ ਹੋਵੇਗੀ। ਇਸ ਫਿਲਮ ਨੂੰ ਕੰਨੜ, ਹਿੰਦੀ, ਤਾਮਿਲ ਅਤੇ ਮਲਿਆਲਮ ਸਮੇਤ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।

ABOUT THE AUTHOR

...view details