ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ (Amitabh Bachchan Birthday) ਨੂੰ ਬਿਨਾਂ ਵਜ੍ਹਾ ਸਦੀ ਦਾ ਮੇਗਾਸਟਾਰ ਨਹੀਂ ਕਿਹਾ ਜਾਂਦਾ, ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ। ਅੱਜ ਵੀ ਲੋਕ ਅਮਿਤਾਭ ਦੇ ਕਰੀਅਰ ਦੀਆਂ ਉਨ੍ਹਾਂ ਸ਼ੁਰੂਆਤੀ ਫਿਲਮਾਂ ਨੂੰ ਦੇਖਣਾ ਪਸੰਦ ਕਰਦੇ ਹਨ, ਜਿਨ੍ਹਾਂ ਰਾਹੀਂ ਅਮਿਤਾਭ ਨੂੰ ਦੇਸ਼ ਭਰ 'ਚ ਪਛਾਣ ਮਿਲੀ। ਖਾਸ ਤੌਰ 'ਤੇ ਉਨ੍ਹਾਂ ਫਿਲਮਾਂ ਦੇ ਡਾਇਲਾਗ (Amitabh Bachchan Birthday) ਅੱਜ ਵੀ ਲੋਕਾਂ ਦੇ ਮਨਾਂ 'ਚ ਵਸੇ ਹੋਏ ਹਨ।
ਅਮਿਤਾਭ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤੀ ਸੀ। ਉਨ੍ਹਾਂ ਨੂੰ ਐਕਸ਼ਨ ਸਟਾਰ ਬਣਾਉਣ ਵਾਲੀ ਫਿਲਮ 'ਜ਼ੰਜੀਰ' ਸੀ, ਜੋ 1973 'ਚ ਰਿਲੀਜ਼ ਹੋਈ ਸੀ। ਜਿਸ ਤੋਂ ਬਾਅਦ ਫਿਲਮ 'ਦੀਵਾਰ' (1975) ਨੇ ਉਨ੍ਹਾਂ ਨੂੰ 'ਐਂਗਰੀ ਯੰਗ ਮੈਨ' ਦਾ ਟੈਗ ਦਿੱਤਾ। ਉਨ੍ਹਾਂ ਦੀ ਆਵਾਜ਼ ਨੇ ਹੀ ਅਮਿਤਾਭ ਨੂੰ ਹਰ ਘਰ 'ਚ ਮਸ਼ਹੂਰ ਕਰ ਦਿੱਤਾ, ਜੋ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਆਓ ਅਸੀਂ ਉਨ੍ਹਾਂ ਦੇ ਕੁਝ ਸੰਵਾਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਅਮਿਤਾਭ ਨੂੰ ਸਦੀ ਦਾ ਮੇਗਾਸਟਾਰ ਬਣਾਇਆ।
'ਆਜ ਖੁਸ਼ ਤੋਂ ਬਹੁਤ ਹੋ ਗੇ ਤੁਮ...': ਫਿਲਮ 'ਦੀਵਾਰ' ਦਾ ਇਹ ਡਾਇਲਾਗ ਅੱਜ ਵੀ ਲੋਕਾਂ ਦੇ ਦਿਮਾਗ 'ਚ ਮੌਜੂਦ ਹੈ। ਅਮਿਤਾਭ ਦੇ ਇਸ ਡਾਇਲਾਗ ਨੂੰ ਇਸ ਦੌਰ ਦੀਆਂ ਕਈ ਫਿਲਮਾਂ 'ਚ ਰੀਕ੍ਰਿਏਟ ਕੀਤਾ ਗਿਆ ਹੈ।
ਡੌਨ ਕਾ ਇੰਤਜ਼ਾਰ ਤੋ ਗਿਆਰਾ ਮੁਲਕੋਂ ਕੀ ਪੁਲਿਸ ਕਰ ਰਹੀ ਹੈ...: ਫਿਲਮ 'ਡੌਨ' 1978 ਦੇ ਇਸ ਡਾਇਲਾਗ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ।
ਕਭੀ-ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ:ਇਹ ਰੁੁਮਾਂਟਿਕ ਡਾਇਲਾਗ ਅਮਿਤਾਬ ਦੀ ਫਿਲਮ 'ਕਭੀ-ਕਭੀ' 1976 ਦਾ ਹੈ, ਜਿਸ ਵਿੱਚ ਉਨ੍ਹਾਂ ਦੀ ਕੋ-ਸਟਾਰ ਰੇਖਾ ਸੀ।
- Punjabi Actress: ਮੋਨਿਕਾ ਗਿੱਲ ਤੋਂ ਲੈ ਕੇ ਮਾਹੀ ਗਿੱਲ ਤੱਕ, ਪਾਲੀਵੁੱਡ ਵਿੱਚੋਂ ਗਾਇਬ ਹੋ ਚੁੱਕੀਆਂ ਨੇ ਇਹ ਖੂਬਸੂਰਤ ਅਦਾਕਾਰਾਂ
- Box Office Collection: 'ਮਿਸ਼ਨ ਰਾਣੀਗੰਜ' ਅਤੇ 'ਥੈਂਕ ਯੂ ਫਾਰ ਕਮਿੰਗ' ਨੂੰ ਟੱਕਰ ਦੇ ਰਹੀ ਹੈ 'ਫੁਕਰੇ 3', ਜਾਣੋ ਸਾਰੀਆਂ ਫਿਲਮਾਂ ਦਾ ਕੁੱਲ ਕਲੈਕਸ਼ਨ
- Aftab Shivdasani Victim of Cyber Fraud: ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ ਅਦਾਕਾਰ ਆਫਤਾਬ ਸ਼ਿਵਦਾਸਾਨੀ, ਠੱਗਾਂ ਨੇ ਅਦਾਕਾਰ ਦੇ ਬੈਂਕ ਖਾਤੇ 'ਚੋਂ ਲੁੱਟੇ ਲੱਖਾਂ ਰੁਪਏ