ਪੰਜਾਬ

punjab

ETV Bharat / entertainment

'ਭਾਬੀ 2' ਫੇਮ ਤ੍ਰਿਪਤੀ ਡਿਮਰੀ ਦਾ 5 ਸਾਲ ਪੁਰਾਣਾ ਵੀਡੀਓ ਵਾਈਰਲ, ਕਿਹਾ ਸੀ," ਰਣਬੀਰ ਕਪੂਰ ਨੂੰ ਦੇਖ ਕੇ ਬਹੁਤ ਕੁਝ ਹੁੰਦਾ" - How did Tripti Dimri get the name Bhabhi 2

Tripti Dimri: 'ਐਨੀਮਲ' 'ਚ ਜ਼ੋਇਆ ਦਾ ਕਿਰਦਾਰ ਨਿਭਾਉਣ ਵਾਲੀ ਤ੍ਰਿਪਤੀ ਡਿਮਰੀ ਹੁਣ ਭਾਬੀ 2 ਦੇ ਨਾਮ ਨਾਲ ਮਸ਼ਹੂਰ ਹੈ। ਤ੍ਰਿਪਤੀ ਡਿਮਰੀ ਦਾ ਇੱਕ 5 ਸਾਲ ਪੁਰਾਣਾ ਵੀਡੀਓ ਵਾਈਰਲ ਹੋ ਰਿਹਾ ਹੈ, ਜਿਸ 'ਚ ਉਹ ਰਣਬੀਰ ਕਪੂਰ ਲਈ ਬੋਲ ਰਹੀ ਹੈ ਕਿ ਉਨ੍ਹਾਂ ਨੂੰ ਦੇਖ ਕੇ ਬਹੁਤ ਕੁਝ ਹੁੰਦਾ ਹੈ।

Tripti Dimri
Tripti Dimri

By ETV Bharat Entertainment Team

Published : Dec 12, 2023, 5:22 PM IST

ਹੈਦਰਾਬਾਦ: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਤੋਂ ਹਰ ਇੱਕ ਕਿਰਦਾਰ ਚਰਚਾ ਦਾ ਵਿਸ਼ਾ ਬਣਿਆ ਹੈ। ਫਿਲਮ 'ਚ ਚਾਹੇ ਰਣਬੀਰ ਕਪੂਰ ਨੂੰ ਜ਼ਿਆਦਾ ਸਕ੍ਰੀਨ ਟਾਈਮ ਮਿਲਿਆ, ਪਰ ਤ੍ਰਿਪਤੀ ਡਿਮਰੀ, ਬੌਬੀ ਦਿਓਲ ਅਤੇ ਅਨਿਲ ਕਪੂਰ ਦੇ ਕਿਰਦਾਰ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। 'ਐਨੀਮਲ' 'ਚ ਸਭ ਤੋਂ ਜ਼ਿਆਦਾ ਮਸ਼ਹੂਰ ਹੋਣ ਵਾਲੇ ਦੋ ਨਾਮ ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਹੈ। ਫਿਲਮ 'ਐਨੀਮਲ' ਤੋਂ ਬਾਅਦ ਤ੍ਰਿਪਤੀ ਡਿਮਰੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਭਾਬੀ 2 ਦਾ ਟੈਗ ਵੀ ਦੇ ਦਿੱਤਾ ਹੈ।

ਕਿਵੇਂ ਪਿਆ ਤ੍ਰਿਪਤੀ ਡਿਮਰੀ ਦਾ ਨਾਮ ਭਾਬੀ 2?: ਫਿਲਮ 'ਐਨੀਮਲ' 'ਚ ਤ੍ਰਿਪਤੀ ਡਿਮਰੀ ਨੇ ਰਣਬੀਰ ਕਪੂਰ ਨਾਲ ਲਵ ਸੀਨ ਦੇ ਕੇ ਫਿਲਮ 'ਚ ਆਪਣੀ ਹੌਟਨੈੱਸ ਦਿਖਾਈ ਹੈ। ਤ੍ਰਿਪਤੀ ਡਿਮਰੀ ਨੇ ਵਿਲੇਨ ਦੇ ਰੂਪ 'ਚ ਰਣਬੀਰ ਕਪੂਰ ਦੇ ਘਰ ਐਂਟਰੀ ਲਈ ਸੀ ਅਤੇ ਉਨ੍ਹਾਂ ਦੇ ਪਲੈਨ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਫਿਲਮ 'ਐਨੀਮਲ' 'ਚ ਜ਼ੋਇਆ ਦਾ ਕਿਰਦਾਰ ਨਿਭਾ ਰਹੀ ਤ੍ਰਿਪਤੀ ਡਿਮਰੀ ਨੂੰ ਰਣਵਿਜੇ (ਰਣਬੀਰ ਕਪੂਰ) ਨਾਲ ਪਿਆਰ ਹੋ ਜਾਂਦਾ ਹੈ, ਜਿਸਦੇ ਚਲਦਿਆਂ ਗੀਤਾਂਜਲੀ (ਰਸ਼ਮਿਕਾ ਮੰਡਾਨਾ) ਨਾਲ ਵਿਆਹੇ ਰਣਵਿਜੇ ਅਤੇ ਜ਼ੋਇਆ ਪਿਆਰ 'ਚ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੰਦੇ ਹਨ। ਫਿਲਮ 'ਚ ਰਣਵਿਜੇ ਦੇ ਫੋਨ 'ਚ ਜ਼ੋਇਆ ਦਾ ਨੰਬਰ ਭਾਬੀ 2 ਦੇ ਨਾਮ ਨਾਲ ਸੇਵ ਹੁੰਦਾ ਹੈ, ਜਿਸ ਤੋਂ ਬਾਅਦ ਤ੍ਰਿਪਤੀ ਡਿਮਰੀ ਨੂੰ ਪ੍ਰਸ਼ੰਸਕਾਂ ਨੇ ਭਾਬੀ 2 ਦਾ ਟੈਗ ਦੇ ਦਿੱਤਾ।

ਤ੍ਰਿਪਤੀ ਡਿਮਰੀ ਦਾ ਪੰਜ ਸਾਲ ਪੁਰਾਣਾ ਵੀਡੀਓ ਵਾਈਰਲ: ਭਾਬੀ 2 ਅਦਾਕਾਰਾ ਤ੍ਰਿਪਤੀ ਡਿਮਰੀ ਨੇ ਆਪਣੇ ਹਾਲ ਹੀ ਦੇ ਇੰਟਰਵੀਊ 'ਚ ਦੱਸਿਆ ਹੈ ਕਿ ਏਅਰਪੋਰਟ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭਾਬੀ 2 ਦੇ ਨਾਮ ਨਾਲ ਬੁਲਾਉਣ ਲੱਗੇ ਹਨ। ਦੂਜੇ ਪਾਸੇ, ਇਸ ਤੋਂ ਪਹਿਲਾ ਸਾਲ 2018 ਦਾ ਇੱਕ ਵੀਡੀਓ ਤ੍ਰਿਪਤੀ ਡਿਮਰੀ ਦਾ ਵਾਈਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤ੍ਰਿਪਤੀ ਡਿਮਰੀ ਰਣਬੀਰ ਕਪੂਰ ਲਈ ਇਹ ਬੋਲਦੀ ਹੋਈ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਨੂੰ ਦੇਖ ਕੇ ਬਹੁਤ ਕੁਝ ਹੁੰਦਾ ਹੈ। ਤ੍ਰਿਪਤੀ ਡਿਮਰੀ ਦਾ ਇਹ ਵੀਡੀਓ 'ਐਨੀਮਲ' ਦੀ ਸਫ਼ਲਤਾ ਦੇ ਵਿਚਕਾਰ ਵਾਈਰਲ ਹੋ ਰਿਹਾ ਹੈ। ਇਸ 'ਚ ਤ੍ਰਿਪਤੀ ਡਿਮਰੀ ਨੇ ਇਹ ਵੀ ਕਿਹਾ ਹੈ ਕਿ ਰਣਬੀਰ ਇੱਕ ਸ਼ਾਨਦਾਰ ਅਦਾਕਾਰ ਹੈ ਅਤੇ ਉਹ ਉਨ੍ਹਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਪੰਜ ਸਾਲ ਪਹਿਲਾ ਤ੍ਰਿਪਤੀ ਡਿਮਰੀ ਵੱਲੋ ਕਹੀ ਇਹ ਗੱਲ੍ਹ ਅੱਜ ਸਫ਼ਲਤਾ ਦੇ ਰੂਪ 'ਚ ਸੱਚ ਹੋ ਗਈ ਹੈ।

ABOUT THE AUTHOR

...view details