ਹੈਦਰਾਬਾਦ: ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਦੀ ਬਹੁਚਰਚਿਤ ਫਿਲਮ 'ਪਠਾਨ' ਦੀ ਉਡੀਕ 'ਕਿੰਗ ਖਾਨ' ਦੇ ਲੱਖਾਂ ਪ੍ਰਸ਼ੰਸਕਾਂ ਨੂੰ ਹੈ ਪਰ ਇਸ ਤੋਂ ਪਹਿਲਾਂ ਹੀ ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸ਼ਾਹਰੁਖ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਰਿਲੀਜ਼ ਹੋ ਗਿਆ ਹੈ। ਸ਼ਾਹਰੁਖ ਨੇ ਖੁਦ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਫਿਲਮ ਦਾ ਪਹਿਲਾ ਗੀਤ 12 ਦਸੰਬਰ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਮਸ਼ਹੂਰ ਸੰਗੀਤਕਾਰ ਜੋੜੀ ਵਿਸ਼ਾਲ-ਸ਼ੇਖਰ ਨੇ ਕੰਪੋਜ਼ ਕੀਤਾ ਹੈ। ਸ਼ਾਹਰੁਖ-ਦੀਪਿਕਾ ਨੇ ਗੀਤ 'ਚ ਰੰਗ ਭਰ ਦਿੱਤਾ ਹੈ।
ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਦਾ ਪਹਿਲਾ ਰੋਮਾਂਟਿਕ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਦੀਪਿਕਾ ਪਾਦੂਕੋਣ ਦਾ ਸਿਜ਼ਲਿੰਗ ਅਵਤਾਰ ਨਜ਼ਰ ਆ ਰਿਹਾ ਹੈ। ਗੀਤ 'ਚ ਦੀਪਿਕਾ ਹੌਟ ਬਿਕਨੀ ਅਤੇ ਮੋਨੋਕਿਨੀ ਪਹਿਣੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਵੀ ਆਪਣੇ ਕੂਲ ਅੰਦਾਜ਼ 'ਚ ਨਜ਼ਰ ਆ ਰਹੇ ਹਨ।