ਚੰਡੀਗੜ੍ਹ: ਪੰਜਾਬੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਫਿਲਮ 'ਕਲੀ ਜੋਟਾ' ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ, ਕਿਉਂਕਿ ਫਿਲਮ ਦੇ ਰਿਲੀਜ਼ ਹੋਣ ਵਿੱਚ ਬਸ ਇੱਕ ਦਿਨ ਹੀ ਬਾਕੀ ਹੈ। ਅੱਜ (2 ਫਰਵਰੀ) ਅਦਾਕਾਰਾ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਮੁਲਕਾਤ ਕੀਤੀ ਅਤੇ ਤਸਵੀਰਾਂ ਨੂੰ ਸ਼ੋਸਲ ਮੀਡੀਆ ਉਤੇ ਸਾਂਝੀਆਂ ਕੀਤੀਆਂ।
ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ 'ਸਾਡੇ ਆਪਣੇ ਪੰਜਾਬ ਦੇ ਮੁੱਖ ਮੰਤਰੀ, @bhagwantmann1 ਜੀ ਨਾਲ ਸ਼ਾਨਦਾਰ ਅਤੇ ਲਾਭਕਾਰੀ ਮੁਲਾਕਾਤ। ਸਿਨੇਮਾ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਇੱਕ ਵਧੀਆ ਮਾਧਿਅਮ ਹੈ, ਅਤੇ ਜਿਵੇਂ ਕਿ ਚਰਚਾ ਕੀਤੀ ਗਈ ਹੈ #savethegirlchild #drugs ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਸਖ਼ਤ ਮਿਹਨਤ ਕਰੇਗਾ, ਸਰ ਤੁਹਾਡੀ ਸਾਰੀ ਮਿਹਨਤ ਲਈ ਧੰਨਵਾਦ।' ਇਸ ਦੇ ਨਾਲ ਹੀ ਅਦਾਕਾਰਾ ਨੇ ਤਸਵੀਰਾਂ ਦੀ ਲੜੀ ਵੀ ਸਾਂਝੀ ਕੀਤੀ। ਤਸਵੀਰਾਂ ਵਿੱਚ ਅਦਾਕਾਰਾ ਕੋਈ ਵਿਚਾਰ ਗੋਸ਼ਠੀ ਕਰਦੀ ਨਜ਼ਰ ਆ ਰਹੀ ਹੈ।