ਮੁੰਬਈ (ਮਹਾਰਾਸ਼ਟਰ):ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ 'ਚ ਵੀ ਦੀਵਾਲੀ ਦਾ ਤਿਉਹਾਰ ਕਾਫੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਛੋਟੀ ਦੀਵਾਲੀ ਦੇ ਦਿਨ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਪਾਰਟੀ ਰੱਖੀ ਸੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਰੈਪਰ ਬਾਦਸ਼ਾਹ ਅਤੇ ਅਦਾਕਾਰਾ ਮ੍ਰਿਣਾਲ ਠਾਕੁਰ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਆਉਣ ਲੱਗੀਆਂ।
ਮੰਗਲਵਾਰ ਸਵੇਰੇ ਯਾਨੀ ਅੱਜ 14 ਨਵੰਬਰ ਨੂੰ ਰੈਪਰ ਬਾਦਸ਼ਾਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਏ ਅਤੇ ਇੱਕ ਨੋਟ ਜਾਰੀ ਕੀਤਾ, ਜੋ ਡੇਟਿੰਗ ਦੀਆਂ ਸਾਰੀਆਂ ਅਫਵਾਹਾਂ ਦੇ ਨਾਲ ਸੰਬੰਧਿਤ ਜਾਪਦਾ ਹੈ। ਬਾਦਸ਼ਾਹ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, "ਪਿਆਰੇ ਇੰਟਰਨੈੱਟ, ਤੁਹਾਨੂੰ ਫਿਰ ਤੋਂ ਨਿਰਾਸ਼ ਕਰਨ ਲਈ ਅਫ਼ਸੋਸ ਹੈ, ਪਰ ਜੈਸਾ ਆਪ ਸੋਚ ਰਹੇ ਹੋ ਵੈਸਾ ਕੁੱਝ ਨਹੀਂ ਹੈ।" ਇਸ ਤੋਂ ਬਾਅਦ ਹੱਸਦੇ ਹੋਏ ਇਮੋਜੀ ਸਾਂਝਾ ਕੀਤਾ, ਹਾਲਾਂਕਿ ਬਾਦਸ਼ਾਹ ਨੇ ਮ੍ਰਿਣਾਲ ਠਾਕੁਰ ਨਾਲ ਡੇਟਿੰਗ ਦੀਆਂ ਅਫਵਾਹਾਂ ਦਾ ਜ਼ਿਕਰ ਨਹੀਂ ਕੀਤਾ।