ਹੈਦਰਾਬਾਦ: ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਰਣਬੀਰ ਕਪੂਰ ਅਤੇ ਅਨਿਲ ਕਪੂਰ ਸਟਾਰਰ ਫਿਲਮ 'ਐਨੀਮਲ' ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਤੱਕ ਇਸ ਫਿਲਮ ਦਾ ਟੀਜ਼ਰ ਅਤੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਸ ਤੋਂ ਬਾਅਦ ਦਰਸ਼ਕਾਂ 'ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
ਹੁਣ ਇਸ ਫਿਲਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਫਿਲਮ ਦਾ ਕਲਾਈਮੈਕਸ ਗੀਤ ਜਲਦ ਹੀ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗਾਇਕ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਆਉਣ ਵਾਲੇ ਕਲਾਈਮੈਕਸ ਗੀਤ ਦੇ ਪੂਰਾ ਹੋਣ ਦੀ ਜਾਣਕਾਰੀ ਦਿੱਤੀ ਹੈ।
ਗਾਇਕ ਬੀ ਪਰਾਕ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, 'ਰਣਬੀਰ ਕਪੂਰ ਦੀ ਫਿਲਮ 'ਐਨੀਮਲ' 'ਚ ਸਾਡਾ ਗੀਤ ਪੂਰਾ ਹੋ ਗਿਆ ਹੈ। ਸਾਡਾ ਸੁਪਨਾ ਸੀ ਕਿ ਅਸੀਂ ਰਣਬੀਰ ਕਪੂਰ ਅਤੇ ਸੰਦੀਪ ਰੈਡੀ ਵਾਂਗਾ ਲਈ ਗੀਤ ਪੇਸ਼ ਕਰਾਂ ਅਤੇ ਵਿਸ਼ਵਾਸ ਕਰੋ ਕਿ ਇਹ ਗੀਤ ਤੁਹਾਨੂੰ ਬਹੁਤ ਭਾਵੁਕ ਕਰ ਦੇਵੇਗਾ।' ਬੀ ਪਰਾਕ ਨੇ ਅੱਗੇ ਦੱਸਿਆ, 'ਫਿਲਮ 'ਐਨੀਮਲ' ਦਾ ਇਹ ਕਲਾਈਮੈਕਸ ਗੀਤ ਗਾਇਕ ਜਾਨੀ ਨੇ ਲਿਖਿਆ ਹੈ, 'ਇਹ ਪਿਉ-ਪੁੱਤ ਦੇ ਖੂਬਸੂਰਤ ਰਿਸ਼ਤੇ 'ਤੇ ਆਧਾਰਿਤ ਹੈ। ਮੈਂ ਇਸ ਕਲਾਈਮੈਕਸ ਗੀਤ ਲਈ ਬਹੁਤ ਉਤਸ਼ਾਹਿਤ ਹਾਂ।'
ਉਲੇਖਯੋਗ ਹੈ ਕਿ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਐਨੀਮਲ' ਇਸ ਸਾਲ ਦੀਆਂ ਸਭ ਤੋਂ ਉਡੀਕੀਆਂ ਜਾ ਰਹੀਆਂ ਫਿਲਮਾਂ 'ਚੋਂ ਇੱਕ ਹੈ। ਖਬਰਾਂ ਮੁਤਾਬਕ 'ਐਨੀਮਲ' ਇੱਕ ਖੂਨੀ ਗੈਂਗਸਟਰ ਡਰਾਮਾ ਫਿਲਮ ਹੈ। ਫਿਲਮ 'ਚ ਰਣਬੀਰ ਤੋਂ ਇਲਾਵਾ ਬੌਬੀ ਦਿਓਲ, ਤ੍ਰਿਪਤੀ ਡਿਮਰੀ ਅਤੇ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। 'ਐਨੀਮਲ' ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਨੇ ਕੀਤਾ ਹੈ। ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।