ਪੰਜਾਬ

punjab

ETV Bharat / entertainment

ਮਸ਼ਹੂਰ ਗਾਇਕ ਬੀ ਪਰਾਕ ਦੇ ਬੱਚੇ ਦੀ ਜਨਮ ਹੁੰਦਿਆਂ ਹੀ ਹੋਈ ਮੌਤ, ਸ਼ੇਅਰ ਕੀਤੀ ਇਹ ਦਰਦਨਾਕ ਪੋਸਟ - ਬੀ ਪਰਾਕ

ਗਾਇਕ ਬੀ ਪਰਾਕ ਦੇ ਦੂਜੇ ਬੇਟੇ ਦਾ ਜਨਮ ਹੁੰਦਿਆਂ ਹੀ ਦਿਹਾਂਤ ਹੋ ਗਿਆ। ਗਾਇਕ ਨੇ ਸੋਸ਼ਲ ਮੀਡੀਆ 'ਤੇ ਦਰਦ ਭਰੀ ਪੋਸਟ ਪਾਈ ਹੈ।

ਮਸ਼ਹੂਰ ਗਾਇਕ ਬੀ ਪਰਾਕ ਦੇ ਬੱਚੇ ਦੀ ਜਨਮ ਹੁੰਦਿਆਂ ਹੀ ਹੋਈ ਮੌਤ, ਸ਼ੇਅਰ ਕੀਤੀ ਇਹ ਦਰਦਨਾਕ ਪੋਸਟ
ਮਸ਼ਹੂਰ ਗਾਇਕ ਬੀ ਪਰਾਕ ਦੇ ਬੱਚੇ ਦੀ ਜਨਮ ਹੁੰਦਿਆਂ ਹੀ ਹੋਈ ਮੌਤ, ਸ਼ੇਅਰ ਕੀਤੀ ਇਹ ਦਰਦਨਾਕ ਪੋਸਟ

By

Published : Jun 16, 2022, 12:37 PM IST

ਹੈਦਰਾਬਾਦ:ਤੇਰੀ ਮਿੱਟੀ ਅਤੇ ਕੁਛ ਐਸਾ ਕਰ ਕਮਲ ਵਰਗੇ ਸ਼ਾਨਦਾਰ ਗੀਤ ਗਾਉਣ ਵਾਲੇ ਗਾਇਕ ਬੀ ਪਰਾਕ ਦੇ ਘਰ ਤੋਂ ਦੁਖਦ ਖ਼ਬਰ ਆਈ ਹੈ। ਹਾਲ ਹੀ 'ਚ ਸਿੰਗਰ ਨੇ ਖੁਸ਼ਖਬਰੀ ਦਿੱਤੀ ਹੈ ਕਿ ਉਹ ਪਿਤਾ ਬਣਨ ਜਾ ਰਹੇ ਹਨ। ਪਰ ਇਸ ਦੌਰਾਨ ਇਸ ਬੁਰੀ ਖਬਰ ਨੇ ਬੀ ਪ੍ਰਾਕ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। ਬੀ ਪਰਾਕ ਨੇ ਸੋਸ਼ਲ ਮੀਡੀਆ ਪੋਸਟ 'ਚ ਦੱਸਿਆ ਕਿ ਉਨ੍ਹਾਂ ਦੇ ਨਵਜੰਮੇ ਬੇਟੇ ਦੀ ਜਨਮ ਹੁੰਦਿਆਂ ਹੀ ਮੌਤ ਹੋ ਗਈ।

ਬੀ ਪਰਾਕ ਦੀ ਦਰਦਨਾਕ ਪੋਸਟ: ਬੀ ਪ੍ਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ 'ਬਹੁਤ ਦੁੱਖ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਦੂਜੇ ਬੱਚੇ ਦਾ ਦਿਹਾਂਤ ਹੋ ਗਿਆ ਹੈ, ਉਹ ਜਨਮ ਤੋਂ ਤੁਰੰਤ ਬਾਅਦ ਇਸ ਦੁਨੀਆ ਤੋਂ ਚਲਾ ਗਿਆ, ਇਹ ਮਾਤਾ-ਪਿਤਾ ਦੇ ਤੌਰ 'ਤੇ ਸਾਡੀ ਜ਼ਿੰਦਗੀ ਦੀ ਸਭ ਤੋਂ ਦੁਖਦਾਈ ਘਟਨਾ ਹੈ। ਕੋਸ਼ਿਸ਼ਾਂ ਲਈ ਸਾਰੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਦੁਖਦਾਈ ਸਮੇਂ ਵਿੱਚ ਸਾਡੀ ਨਿੱਜਤਾ ਦਾ ਖਿਆਲ ਰੱਖੋ, ਸਭ ਦੀਆਂ ਦੁਆਵਾਂ ਦੀ ਲੋੜ ਹੈ, ਤੁਹਾਡੇ ਪਿਆਰੇ ਬੀ ਪਰਾਕ ਅਤੇ ਮੀਰਾ'।

ਮਸ਼ਹੂਰ ਗਾਇਕ ਬੀ ਪਰਾਕ ਦੇ ਬੱਚੇ ਦੀ ਜਨਮ ਹੁੰਦਿਆਂ ਹੀ ਹੋਈ ਮੌਤ, ਸ਼ੇਅਰ ਕੀਤੀ ਇਹ ਦਰਦਨਾਕ ਪੋਸਟ

ਬੇਟੇ ਦੀ ਮੌਤ ਤੋਂ ਬਾਅਦ ਬੀ ਪਰਾਕ ਟੁੱਟ ਗਿਆ: ਬੀ ਪਰਾਕ ਨੇ 'ਰਾਂਝਾ', 'ਫਿਲਹਾਲ 2', 'ਮਨ ਭਰਿਆ', 'ਬਾਰੀਸ਼ ਕੀ ਜਾਏ' ਵਰਗੇ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ 'ਚ ਧਮਾਲ ਮਚਾ ਦਿੱਤੀ ਸੀ। ਬੀ ਪਰਾਕ ਦੀ ਪਤਨੀ ਦਾ ਨਾਂ ਮੀਰਾ ਬੱਚਨ ਹੈ। ਇਸ ਜੋੜੇ ਨੇ ਇਸ ਸਾਲ ਅਪ੍ਰੈਲ ਵਿੱਚ ਖੁਸ਼ਖਬਰੀ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਇੱਕ ਮਹਿਮਾਨ ਆਉਣ ਵਾਲਾ ਹੈ, ਪਰ ਗਾਇਕ ਦੀ ਇਹ ਖੁਸ਼ੀ ਦਾ ਪਲ ਦੁੱਖ ਵਿੱਚ ਬਦਲ ਗਿਆ, ਡਿਲੀਵਰੀ ਤੋਂ ਬਾਅਦ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਸਾਰੀਆਂ ਖੁਸ਼ੀਆਂ ਤਬਾਹ ਹੋ ਗਈਆਂ।

ਬੀ ਪ੍ਰਾਕ ਦਾ ਵਿਆਹ:ਤੁਹਾਨੂੰ ਦੱਸ ਦੇਈਏ ਕਿ ਬੀ ਪਰਾਕ ਅਤੇ ਮੀਰਾ ਬੱਚਨ ਦਾ ਵਿਆਹ 4 ਅਪ੍ਰੈਲ 2019 ਨੂੰ ਹੋਇਆ ਸੀ। ਇਸ ਵਿਆਹ ਤੋਂ ਦੋਹਾਂ ਦਾ ਪਹਿਲਾਂ ਹੀ ਇਕ ਬੇਟਾ ਹੈ, ਜਿਸ ਦਾ ਨਾਂ ਅਦਬ ਹੈ। ਤੁਹਾਨੂੰ ਦੱਸ ਦੇਈਏ ਕਿ ਬੀ ਪਰਾਕ ਨੇ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦੇ ਗੀਤ 'ਤੇਰੀ ਮਿੱਟੀ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ।

ਇਹ ਵੀ ਪੜ੍ਹੋ:Deepika Padukone Health UPDATE: ਜਾਣੋ ਕਿਵੇਂ ਹੈ ਹੁਣ ਅਦਾਕਾਰਾ ਦੀ ਸਿਹਤ

ABOUT THE AUTHOR

...view details