ਮੁਬੰਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ ਡ੍ਰੀਮ ਗਰਲ 2 ਸਿਨੇਮਾਘਰਾਂ 'ਚ 25 ਅਗਸਤ ਨੂੰ ਰਿਲੀਜ਼ ਹੋਈ। ਡ੍ਰੀਮ ਗਰਲ 2 ਨੇ ਆਪਣੇ ਓਪਨਿੰਗ ਡੇ 'ਤੇ ਕਾਫ਼ੀ ਸ਼ਾਨਦਾਰ ਸ਼ੁਰੂਆਤ ਕੀਤੀ। ਆਯੁਸ਼ਮਾਨ ਦੀ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ 'ਚ 10.69 ਕਰੋੜ ਰੁਪਏ ਦੀ ਕਮਾਈ ਕੀਤੀ।
ਡ੍ਰੀਮ ਗਰਲ 2 ਦਾ ਦੂਜੇ ਦਿਨ ਦਾ ਕਲੈਕਸ਼ਨ:ਇਹ ਫਿਲਮ ਦੁਨੀਆਂ ਭਰ 'ਚ 2023 ਦੀ 10ਵੀਂ ਸਭ ਤੋਂ ਜ਼ਿਆਦਾ ਓਪਨਿੰਗ ਕਲੈਕਸ਼ਨ ਕਰਨ ਵਾਲੀ ਫਿਲਮ ਬਣਨ ਵੱਲ ਵਧ ਰਹੀ ਹੈ। ਆਯੁਸ਼ਮਾਨ ਲਈ ਡ੍ਰੀਮ ਗਰਲ 2 ਸਭ ਤੋਂ ਵਧੀਆਂ ਓਪਨਿੰਗ ਕਰਨ ਵਾਲੀਆਂ ਫਿਲਮਾਂ 'ਚੋ ਇੱਕ ਹੈ। ਡ੍ਰੀਮ ਗਰਲ 2 ਨੇ ਦੂਜੇ ਦਿਨ ਸ਼ਨੀਵਾਰ ਨੂੰ 14.50 ਕਰੋੜ ਰੁਪਏ ਦਾ ਬਾਕਸ ਆਫ਼ਿਸ ਕਲੈਕਸ਼ਨ ਹਾਸਲ ਕੀਤਾ ਹੈ। ਡ੍ਰੀਮ ਗਰਲ 2 ਨੂੰ ਹਿੱਟ ਬਣਨ ਲਈ 75 ਕਰੋੜ ਦਾ ਅੰਕੜਾ ਪਾਰ ਕਰਨਾ ਹੋਵੇਗਾ। ਜੇਕਰ ਇਹ ਫਿਲਮ 65 ਕਰੋੜ ਨੂੰ ਪਾਰ ਕਰ ਜਾਂਦੀ ਹੈ, ਤਾਂ ਇਸਨੂੰ ਔਸਤ ਫਿਲਮ ਮੰਨਿਆ ਜਾਵੇਗਾ।