ਮੁੰਬਈ:ਆਯੁਸ਼ਮਾਨ ਖੁਰਾਨਾ ਨੇ ਆਪਣੀਆਂ ਪਸੰਦ ਦੀਆਂ ਫਿਲਮਾਂ ਅਤੇ ਵੱਡੇ ਪਰਦੇ ਉਤੇ ਨਿਭਾਏ ਕਿਰਦਾਰਾਂ ਨਾਲ ਇੱਕ ਅਲੱਗ ਪਹਿਚਾਣ ਬਣਾਈ ਹੈ। ਹਾਲਾਂਕਿ ਅਸੀਂ ਆਯੁਸ਼ਮਾਨ ਖੁਰਾਨਾ ਨੂੰ ਸਿਰਫ਼ ਇੱਕ ਹੀ ਬਾਇਓਪਿਕ 'ਹਵਾਈਜ਼ਾਦੇ' ਵਿੱਚ ਦੇਖਿਆ ਹੈ। ਹੁਣ ਆਯੁਸ਼ਮਾਨ ਖੁਰਾਨਾ ਨੇ ਇੱਕ ਹੋਰ ਬਾਇਓਪਿਕ ਉਤੇ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਇੱਕ ਇੰਟਰਵਿਊ ਦੌਰਾਨ ਜਦੋਂ ਅਦਾਕਾਰ ਤੋਂ ਪੁੱਛਿਆ ਗਿਆ ਕਿ ਉਹ ਕਿਸੇ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੇ ਜੁਆਬ ਦਿੱਤਾ ਅਤੇ ਕਿਹਾ 'ਮੈਂ ਕਿਸੇ ਸੰਗੀਤਕਾਰ ਜਾਂ ਕ੍ਰਿਕਟਰ ਉਤੇ ਬਾਇਓਪਿਕ ਕਰਨਾ ਚਾਹੁੰਦਾ ਹਾਂ।' ਉਹਨਾਂ ਨੇ ਅੱਗੇ ਕਿਹਾ 'ਬਹੁਤ ਘੱਟ ਲੋਕ ਜਾਣਦੇ ਹਨ ਕਿ ਮੈਂ ਆਪਣੇ ਸਕੂਲ ਅਤੇ ਹਾਈ ਸਕੂਲ ਦੇ ਦਿਨਾਂ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ।'