ਪੰਜਾਬ

punjab

ETV Bharat / entertainment

Mansooba New Release Date: ਹੁਣ ਦਸੰਬਰ 'ਚ ਨਹੀਂ ਸਗੋਂ ਅਗਲੇ ਸਾਲ ਰਿਲੀਜ਼ ਹੋਵੇਗੀ ਰਾਣਾ ਰਣਬੀਰ ਦੀ 'ਮਨਸੂਬਾ', ਅਦਾਕਾਰ ਨੇ ਖੁਦ ਕੀਤਾ ਖੁਲਾਸਾ - pollywood news

Mansooba Release Date Changed: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਨਸੂਬਾ' ਦੀ ਰਿਲੀਜ਼ ਮਿਤੀ ਬਦਲ ਦਿੱਤੀ ਗਈ ਹੈ, ਪਹਿਲਾਂ ਇਹ ਫਿਲਮ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਰਿਲੀਜ਼ ਹੋਣੀ ਸੀ, ਪਰ ਹੁਣ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Mansooba New Release Date
Mansooba New Release Date

By ETV Bharat Entertainment Team

Published : Nov 28, 2023, 1:01 PM IST

ਚੰਡੀਗੜ੍ਹ: 8 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਰਾਣਾ ਰਣਬੀਰ ਦੀ ਕਾਫੀ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਨਸੂਬਾ' ਦੀ ਹੁਣ ਰਿਲੀਜ਼ ਮਿਤੀ ਬਦਲ ਦਿੱਤੀ ਗਈ ਹੈ। ਇਸ ਬਾਰੇ ਖੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਅਦਾਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਕੁਝ ਤਕਨੀਕੀ ਕਾਰਨਾਂ ਕਰਕੇ ਮਨਸੂਬਾ ਹੁਣ 5 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਵਕਤ ਅਤੇ ਹਾਲਾਤ ਇਮਤਿਹਾਨ ਲੈਂਦੇ ਹਨ। ਕੋਸ਼ਿਸ਼ ਕਰਦੇ ਰਹੀਏ ਇਮਤਿਹਾਨ ਚੋਂ ਪਾਸ ਹੋਣ ਦੀ। ਕਿਰਪਾ ਕਰਕੇ ਸਹਿਯੋਗ ਅਤੇ ਸ਼ੇਅਰ ਕਰੋ।'

ਤੁਹਾਨੂੰ ਦੱਸ ਦਈਏ ਕਿ ਦਿੱਗਜ ਅਦਾਕਾਰ ਰਾਣਾ ਰਣਬੀਰ ਦੁਆਰਾ ਲਿਖੀ ਇਹ ਆਉਣ ਵਾਲੀ ਫਿਲਮ ਇੱਕ ਪਿਤਾ ਅਤੇ ਉਸਦੇ ਪੁੱਤਰ ਦੇ ਵਿਚਕਾਰ ਖਾਸ ਰਿਸ਼ਤੇ ਬਾਰੇ ਹੈ। ਇਸ ਵਿੱਚ ਖੁਸ਼ੀ, ਪਿਆਰ, ਉਤਸ਼ਾਹ ਅਤੇ ਪ੍ਰੇਰਣਾ ਵਰਗੀਆਂ ਸਾਰੀਆਂ ਭਾਵਨਾਵਾਂ ਦੇਖਣ ਨੂੰ ਮਿਲਣਗੀਆਂ। ਹੁਣ ਤੁਸੀਂ ਇਸ ਫਿਲਮ ਨੂੰ 5 ਜਨਵਰੀ 2024 ਨੂੰ ਸਿਨੇਮਾਘਰਾਂ ਵਿੱਚ ਦੇਖ ਸਕਦੇ ਹੋ।

'ਮਨਸੂਬਾ' ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਸ ਵਿੱਚ ਮਸ਼ਹੂਰ ਅਦਾਕਾਰ ਸਰਦਾਰ ਸੋਹੀ, ਰਾਣਾ ਰਣਬੀਰ, ਮਲਕੀਤ ਰੌਣੀ, ਨਵਦੀਪ ਸਿੰਘ ਅਤੇ ਮਨਜੋਤ ਢਿੱਲੋਂ ਸਮੇਤ ਕਈ ਮੰਝੇ ਹੋਏ ਕਲਾਕਾਰ ਹਨ। ਮਨਜੀਤ ਸਿੰਘ ਮਾਹਲ ਦੁਆਰਾ ਨਿਰਮਿਤ "ਮਨਸੂਬਾ" ਰਾਣਾ ਰਣਬੀਰ ਸਟੂਡੀਓਜ਼ ਦੇ ਬੈਨਰ ਹੇਠ ਬਣਾਈ ਗਈ ਹੈ। ਫਿਲਮ ਨੂੰ ਅੰਸ਼ ਪ੍ਰੋਡਕਸ਼ਨ ਇੰਕ ਅਤੇ ਫਾਰਸਾਈਟ ਸਟੂਡੀਓ ਦੁਆਰਾ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਜਾਵੇਗਾ।

ਹਫ਼ਤਾ ਪਹਿਲਾਂ ਰਿਲੀਜ਼ ਕੀਤੇ ਫਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਕਹਿ ਸਕਦੇ ਹਾਂ ਕਿ ਇਹ ਫਿਲਮ ਤੁਹਾਨੂੰ ਇੱਕ ਭਾਵਨਾਤਮਕ ਯਾਤਰਾ 'ਤੇ ਲੈ ਕੇ ਜਾਵੇਗੀ ਅਤੇ ਫਿਲਮ ਇਹ ਵੀ ਦਿਖਾਵੇਗੀ ਕਿ ਪਿਤਾ ਅਤੇ ਪੁੱਤਰ ਕਿਵੇਂ ਇੱਕਠੇ ਹੁੰਦੇ ਹਨ। ਇਸ ਵਿੱਚ ਖੁਸ਼ੀ ਅਤੇ ਹੰਝੂਆਂ ਦੇ ਪਲ ਹਨ, ਜੋ ਉਹਨਾਂ ਦੇ ਰਿਸ਼ਤੇ ਦੇ ਉਤਰਾਅ-ਚੜ੍ਹਾਅ ਨੂੰ ਫੜਦੇ ਹਨ। ਫਿਲਮ ਤੁਹਾਨੂੰ ਆਪਣੇ ਅਜ਼ੀਜ਼ਾਂ ਨਾਲ ਹਰ ਪਲ ਦੀ ਕਦਰ ਕਰਨ ਦੀ ਕੀਮਤ ਸਿਖਾਉਂਦੀ ਹੈ। ਹੁਣ ਇਸ ਫਿਲਮ ਨੂੰ ਦੇਖਣ ਲਈ ਆਪਣੀ ਡਾਇਰੀ ਵਿੱਚ 5 ਜਨਵਰੀ ਦੀ ਡੇਟ ਨੂੰ ਨੋਟ ਕਰੋ।

ਇਸ ਦੌਰਾਨ ਰਾਣਾ ਰਣਬੀਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਰਾਣਾ ਰਣਬੀਰ ਨੇ ਹਾਲ ਹੀ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਸਟਾਰਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਪੂਰੀ ਕੀਤੀ ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਲੇਖਕ ਜਗਦੀਪ ਸਿੱਧੂ ਨੇ ਕੀਤਾ ਹੈ।

ABOUT THE AUTHOR

...view details