ਮੁੰਬਈ (ਬਿਊਰੋ): ਆਖ਼ਰਕਾਰ ਮੋਸਟ ਵੇਟਿਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਦਾ ਵਿਆਹ ਸਮਾਪਤ ਹੋ ਗਿਆ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਆਥੀਆ ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦੀ ਅਤੇ ਰਾਹੁਲ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜਿੱਥੇ ਆਥੀਆ ਨੇ ਵਿਆਹ ਲਈ ਫੁੱਲ ਸਲੀਵ ਬਲਾਊਜ਼ ਦੇ ਨਾਲ ਹਲਕੇ ਗੁਲਾਬੀ ਲਹਿੰਗਾ ਪਾਇਆ, ਰਾਹੁਲ ਦੁਪੱਟੇ ਦੇ ਨਾਲ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੇ ਹੋਏ ਦਿਖਾਈ ਦਿੱਤੇ। ਵੇਖੋ ਆਥੀਆ ਅਤੇ ਕੇਐਲ ਰਾਹੁਲ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ।
ਦੱਸ ਦੇਈਏ ਕਿ ਆਥੀਆ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਤਸਵੀਰਾਂ ਦੀ ਇੱਕ ਲੜੀ ਦੇ ਨਾਲ ਲਿਖਿਆ 'ਮੈਂ ਤੁਹਾਡੀ ਰੋਸ਼ਨੀ ਵਿੱਚ ਪਿਆਰ ਕਰਨਾ ਸਿੱਖਿਆ ਹੈ... ਅੱਜ, ਸਾਡੇ ਸਭ ਤੋਂ ਪਿਆਰੇ ਲੋਕਾਂ ਨਾਲ, ਅਸੀਂ ਉਸ ਘਰ ਵਿੱਚ ਵਿਆਹ ਕਰਵਾ ਲਿਆ ਜਿਸ ਨੇ ਸਾਨੂੰ ਬੇਅੰਤ ਖੁਸ਼ੀ ਅਤੇ ਸ਼ਾਂਤੀ ਦਿੱਤੀ ਹੈ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੀ ਲੋੜ ਹੈ। ਇੰਸਟਾਗ੍ਰਾਮ ਹੈਂਡਲ 'ਤੇ ਪਤੀ-ਪਤਨੀ ਦੇ ਰੂਪ 'ਚ ਸ਼ੇਅਰ ਕੀਤੀਆਂ ਤਸਵੀਰਾਂ 'ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਲਹਿੰਗਾ ਦੇ ਨਾਲ-ਨਾਲ ਆਥੀਆ ਨੇ ਮੈਚਿੰਗ ਹਾਰ ਵੀ ਪਹਿਨਿਆ ਹੈ। ਇਸ ਦੇ ਨਾਲ ਹੀ ਉਸ ਦੇ ਮੱਥੇ 'ਤੇ ਲੱਗਾ ਮਾਂਗ ਟਿੱਕਾ ਉਸ ਦੀ ਖੂਬਸੂਰਤੀ 'ਚ ਹੋਰ ਵਾਧਾ ਕਰਦਾ ਨਜ਼ਰ ਆ ਰਿਹਾ ਹੈ।