ਪੰਜਾਬ

punjab

ETV Bharat / entertainment

Athiya Shetty And KL Rahul : ਸਾਹਮਣੇ ਆਈ ਆਥੀਆ ਅਤੇ ਰਾਹੁਲ ਦੇ ਵਿਆਹ ਦੀ ਤਾਰੀਖ - ਆਥੀਆ ਸ਼ੈੱਟੀ ਦਾ ਵਿਆਹ

ਅਦਾਕਾਰ ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਦੇ ਵਿਆਹ ਦੀ ਚਰਚਾ ਹੋ ਰਹੀ ਹੈ ਪਰ ਹੁਣ ਇਸ ਜੋੜੇ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ।

Etv Bharat
Etv Bharat

By

Published : Dec 13, 2022, 11:25 AM IST

ਹੈਦਰਾਬਾਦ: ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਬਾਲੀਵੁੱਡ ਦੇ ਦਮਦਾਰ ਅਦਾਕਾਰ ਸੁਨੀਲ ਸ਼ੈਟੀ ਦੇ ਆਥੀਆ ਸ਼ੈੱਟੀ ਦੇ ਵਿਆਹ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਵਿਆਹ 'ਤੇ ਅਦਾਕਾਰ ਸੁਨੀਲ ਸ਼ੈੱਟੀ ਨੇ ਵੱਡਾ ਬਿਆਨ ਦਿੱਤਾ ਹੈ। ਸੁਨੀਲ ਨੇ ਕਿਹਾ ਹੈ ਕਿ ਬਹੁਤ ਜਲਦ ਉਹ ਆਪਣੀ ਬੇਟੀ ਦਾ ਵਿਆਹ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਆਥੀਆ ਅਤੇ ਰਾਹੁਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਗਲੇ ਸਾਲ ਜਨਵਰੀ 'ਚ ਇਹ ਜੋੜਾ ਸੱਤ ਫੇਰੇ ਲੈਣਗੇ। ਪੂਰੀ ਖਬਰ ਪੜ੍ਹੋ।

ਜਾਣੋ ਕਿਵੇਂ ਹੋਵੇਗਾ ਆਥੀਆ-ਰਾਹੁਲ ਦਾ ਵਿਆਹ?:ਮੀਡੀਆ ਰਿਪੋਰਟਾਂ ਮੁਤਾਬਕ ਆਥੀਆ ਅਤੇ ਰਾਹੁਲ ਦਾ ਵਿਆਹ ਪਰੰਪਰਾਗਤ ਤਰੀਕੇ ਨਾਲ ਹੋਵੇਗਾ ਪਰ ਅਜੇ ਤੱਕ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਜੋੜਾ 21 ਤੋਂ 23 ਜਨਵਰੀ 2023 ਨੂੰ ਹਮੇਸ਼ਾ ਲਈ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਫਿਲਹਾਲ ਇਸ ਬਾਰੇ ਸਟਾਰ ਫੈਮਿਲੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਇਸ ਦੀ ਪੁਸ਼ਟੀ ਹੋਈ ਹੈ।

ਆਥੀਆ-ਰਾਹੁਲ ਦਾ ਵਿਆਹ ਕਿੱਥੇ ਹੋਵੇਗਾ?: ਖਬਰਾਂ ਮੁਤਾਬਕ ਆਥੀਆ ਅਤੇ ਰਾਹੁਲ ਵਿਦੇਸ਼ 'ਚ ਨਹੀਂ ਸਗੋਂ ਦੇਸ਼ 'ਚ ਹੀ ਵਿਆਹ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਖੰਡਾਲਾ (ਮੁੰਬਈ) ਸਥਿਤ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ 'ਤੇ ਵਿਆਹ ਦੇ ਬੰਧਨ 'ਚ ਬੱਝੇਗਾ। ਖਾਸ ਗੱਲ ਇਹ ਹੈ ਕਿ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਜੋੜੇ ਦੇ ਵਿਆਹ ਦੀ ਪੋਸ਼ਾਕ ਤਿਆਰ ਕੀਤੀ ਜਾ ਰਹੀ ਹੈ।

ਆਥੀਆ ਸ਼ੈੱਟੀ ਨੇ ਦਿੱਤਾ ਸੀ ਵਿਆਹ ਦਾ ਇਸ਼ਾਰਾ?: ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜੁਲਾਈ ਦੇ ਸ਼ੁਰੂ 'ਚ ਜਦੋਂ ਦੋਹਾਂ ਦੇ ਵਿਆਹ ਦੀਆਂ ਅਫਵਾਹਾਂ ਨੇ ਜ਼ੋਰ ਫੜਿਆ ਸੀ ਤਾਂ ਆਥੀਆ ਨੇ ਆਪਣੀ ਇੰਸਟਾ ਸਟੋਰੀ 'ਤੇ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਲਿਖਿਆ ਸੀ 'ਮੈਨੂੰ ਉਮੀਦ ਹੈ ਕਿ ਮੈਂ 3 ਮਹੀਨਿਆਂ 'ਚ ਹੋਣ ਵਾਲੇ ਵਿਆਹ 'ਚ ਬੁਲਾਈ ਜਾਵਾਂਗੀ।

ਸੁਨੀਲ ਸ਼ੈੱਟੀ ਨੇ ਦਿੱਤੀ ਸਫਾਈ?: ਤੁਹਾਨੂੰ ਦੱਸ ਦੇਈਏ ਕਿ ਸੁਨੀਲ ਸ਼ੈੱਟੀ ਆਪਣੀ ਆਉਣ ਵਾਲੀ ਸੀਰੀਜ਼ 'ਧਾਰਵੀ ਬੈਂਕ' ਨੂੰ ਲੈ ਕੇ ਚਰਚਾ 'ਚ ਹਨ। ਇਸ ਸਬੰਧੀ ਉਨ੍ਹਾਂ ਨੇ ਬੇਟੀ ਦੇ ਵਿਆਹ ਦੇ ਸਵਾਲ 'ਤੇ ਇਕ ਇੰਟਰਵਿਊ 'ਚ ਕਿਹਾ ਕਿ 'ਇਹ ਜਲਦੀ ਹੀ ਹੋਵੇਗਾ', ਪਰ ਇਹ ਨਹੀਂ ਦੱਸਿਆ ਕਿ ਇਹ ਕਦੋਂ ਹੋਵੇਗਾ। ਹੁਣ ਸੁਨੀਲ ਦੇ ਪ੍ਰਸ਼ੰਸਕ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਆਪਣੀ ਬੇਟੀ ਦੇ ਵਿਆਹ ਦੀ ਤਰੀਕ ਦਾ ਐਲਾਨ ਕਰਨਗੇ।

ਇਹ ਵੀ ਪੜ੍ਹੋ:ਰਾਜਪਾਲ ਯਾਦਵ ਖਿਲਾਫ਼ ਸ਼ਿਕਾਇਤ ਦਰਜ, ਸ਼ੂਟਿੰਗ ਦੌਰਾਨ ਵਿਦਿਆਰਥੀ ਨੂੰ ਮਾਰੀ ਟੱਕਰ

ABOUT THE AUTHOR

...view details