ਪੰਜਾਬ

punjab

ETV Bharat / entertainment

Ashutosh Rana Upcoming Film: ਗੰਭੀਰ ਤੋਂ ਹਾਸ-ਰਸ ਭੂਮਿਕਾਵਾਂ ਵੱਲ ਮੁੜੇ ਆਸ਼ੂਤੋਸ਼ ਰਾਣਾ, ਰਿਲੀਜ਼ ਲਈ ਤਿਆਰ ਹੈ ਪਹਿਲੀ ਕਾਮੇਡੀ-ਡਰਾਮਾ ਫਿਲਮ ‘ਡਰਨ ਛੂ’ - Darran Chhoo news

Ashutosh Rana: ਸੀਰੀਅਸ ਰੋਲਜ਼ ਲਈ ਜਾਣੇ ਜਾਂਦੇ ਅਦਾਕਾਰ ਆਸ਼ੂਤੋਸ਼ ਰਾਣਾ ਹੁਣ ਹਾਸਰਾਸ ਵਾਲੀ ਫਿਲਮ ਲੈ ਕੇ ਆ ਰਹੇ ਹਨ, ਅਦਾਕਾਰ ਦੀ ਇਹ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Ashutosh Rana
Ashutosh Rana

By ETV Bharat Punjabi Team

Published : Sep 22, 2023, 12:19 PM IST

ਚੰਡੀਗੜ੍ਹ: ਹਿੰਦੀ ਫਿਲਮ ਇੰਡਸਟਰੀ ਦੇ ਮੰਝੇ ਹੋਏ ਅਤੇ ਵਰਸਟਾਈਲ ਐਕਟਰਜ਼ ਵਿਚ ਸ਼ੁਮਾਰ ਕਰਵਾਉਂਦੇ ਆਸ਼ੂਤੋਸ਼ ਰਾਣਾ ਹੁਣ ਇਮੇਜ਼ ਤੋਂ ਹੱਟ ਕੇ ਕਿਰਦਾਰਾਂ ਵੱਲ ਆਪਣਾ ਰੁਖ਼ ਕਰਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੇ ਇਸ ਨਵੇਂ ਸਿਨੇਮਾ ਪੈਂਡੇ ਦਾ ਪ੍ਰਭਾਵੀ ਇਜ਼ਹਾਰ ਕਰਵਾਏਗੀ ਰਿਲੀਜ਼ ਲਈ ਤਿਆਰ ਕਾਮੇਡੀ-ਡਰਾਮਾ ਫਿਲਮ (Ashutosh Rana upcoming film) ‘ਡਰਨ ਛੂ’, ਜਿਸ ਵਿਚ ਉਹ ਪਹਿਲੀ ਵਾਰ ਹਾਸਰਸ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

‘ਮਾਰਕ ਮੂਵੀਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਮੀਨੂੰ ਪਟੇਲ ਅਤੇ ਅੰਕਿਤਾ ਭਾਰਗਵ ਪਟੇਲ ਕਰ ਰਹੇ ਹਨ, ਜਦਕਿ ਨਿਰਦੇਸ਼ਨ ਭਰਤ ਰਤਨੇ ਦੁਆਰਾ ਕੀਤਾ ਗਿਆ ਹੈ। ਅਕਤੂਬਰ ਮਹੀਨੇ ਵਰਲਡਵਾਈਡ ਰਿਲੀਜ਼ ਹੋ ਰਹੀ ਇਸ ਫਿਲਮ ਦੇ ਮੇਕਰਜ਼ ਅਨੁਸਾਰ ਬਾਲੀਵੁੱਡ ਵਿਚ ਇਤਿਹਾਸ ਰਚ ਚੁੱਕੇ 'ਜੈ-ਵੀਰੂ', 'ਧਰਮ-ਵੀਰ', 'ਮੁੰਨਾ-ਸਰਕਟ', 'ਕਰਨ-ਅਰਜੁਨ' ਆਦਿ ਕਿਰਦਾਰਾਂ ਵਾਂਗ ਹੀ ਨਵੇਂ ਸਿਨੇਮਾ ਆਯਾਮ ਕਾਇਮ ਕਰਨ ਜਾ ਰਹੀ ਹੈ ਦੋ ਦੋਸਤਾਂ ਮਾਨਵ ਅਤੇ ਜੁਗਾੜੂ ਦੀ ਜੋੜ੍ਹੀ, ਜੋ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ।

ਆਸ਼ੂਤੋਸ਼ ਰਾਣਾ

ਉਨ੍ਹਾਂ ਦੱਸਿਆ ਕਿ ਉਕਤ ਫਿਲਮ ਦਾ ਸਭ ਤੋਂ ਅਹਿਮ ਪਹਿਲੂ ਹੋਣਗੇ ਆਸ਼ੂਤੋਸ਼ ਰਾਣਾ ਜੋ ਪਹਿਲੀ ਵਾਰ ਅਜਿਹਾ ਰੋਲ ਪਲੇ ਕਰ ਰਹੇ ਹਨ, ਜਿਸ ਵਿਚ ਉਨਾਂ ਦੀ ਅਦਾਕਾਰੀ ਦੇ ਨਵੇਂ, ਪ੍ਰਭਾਵਸ਼ਾਲੀ ਅਤੇ ਬੇਹਤਰੀਨ ਸ਼ੇਡਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਨਿਰਮਾਣ ਟੀਮ ਅਨੁਸਾਰ ਫਿਲਮ ਦੇ ਪੂਰੇ ਕਰੂ ਅਤੇ ਕਲਾਕਾਰਾਂ ਲਈ ਉਨਾਂ ਨੂੰ ਇਸ ਨਵੇਂ ਅਵਤਾਰ ਵਿਚ ਵੇਖਣਾ ਵਾਕਈ ਬਹੁਤ ਹੈਰਾਨੀਜਨਕ ਪਲ ਰਹੇ, ਪਰ ਅਚੰਭੇ ਦੀ ਗੱਲ ਇਹ ਰਹੀ ਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਕਾਮੇਡੀ ਕਿਰਦਾਰ ਅਦਾ ਕਰਨ ਦੇ ਬਾਵਜੂਦ ਉਨਾਂ ਆਪਣੇ ਅਭਿਨੈ ਵਿਚ ਓਪਰੇਪਨ ਦਾ ਅਹਿਸਾਸ ਨਹੀਂ ਹੋਣ ਦਿੱਤਾ ਅਤੇ ਬਹੁਤ ਹੀ ਕੁਸ਼ਲਤਾ ਨਾਲ ਬਤੌਰ ਅਦਾਕਾਰ ਆਪਣੀ ਜਿੰਮੇਵਾਰੀ ਨੂੰ ਅੰਜ਼ਾਮ ਦਿੱਤਾ।

ਮਾਇਆਨਗਰੀ ਮੁੰਬਈ ਵਿੱਚ ਕਈ ਸਾਲਾਂ ਦਾ ਅਦਾਕਾਰੀ ਸਫ਼ਰ ਸਫ਼ਲਤਾਪੂਰਵਕ ਹੰਢਾ ਚੁੱਕੇ ਇਹ ਉਮਦਾ ਐਕਟਰ ਆਪਣੀ ਹਰ ਫਿਲਮ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਪ੍ਰਗਟਾਵਾ ਭਲੀਭਾਂਤ ਕਰਵਾਉਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀਆਂ ਕਾਮਯਾਬ ਅਤੇ ਚਰਚਿਤ ਫਿਲਮਾਂ ਵਿਚ ‘ਦੁਸ਼ਮਣ’, ‘ਜਾਨਵਰ’, ‘ਲਾਡੋ’, ‘ਬਾਦਲ’, ‘ਕਸੂਰ’, ‘ਰਾਜ’, ‘ਗੁਨਾਹ’, ‘ਅਨਰਥ’, ‘ਐਲਓਸੀ ਕਾਰਗਿੱਲ’, ‘ਦਿਲ ਪਰਦੇਸ਼ੀ ਹੋ ਗਿਆ’, ‘ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’, ‘ਬੱਬੂ ਮਸ਼ਾਲ’, ‘ਅਵਾਰਾਪਣ’, ‘ਜ਼ਿਲ੍ਹਾ ਗਾਜ਼ਿਆਬਾਦ’, ‘ਮੁਲਕ’ ਆਦਿ ਸ਼ੁਮਾਰ ਰਹੀਆਂ ਹਨ।

ਆਸ਼ੂਤੋਸ਼ ਰਾਣਾ

ਹਿੰਦੀ ਤੋਂ ਇਲਾਵਾ ਮਰਾਠੀ, ਤੇਲਗੂ, ਕੰਨੜ੍ਹ, ਤਾਮਿਲ ਫਿਲਮਾਂ ਨੂੰ ਵੀ ਸੋਹਣਾ ਮੁਹਾਂਦਰਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਇਹ ਅਜ਼ੀਮ ਅਦਾਕਾਰ ਦੋ ਫ਼ਿਲਮਫੇਅਰ ਅਤੇ ਹੋਰ ਕਈ ਮਾਣਮੱਤੇ ਐਵਾਰਡਜ਼ ਆਪਣੀ ਝੋਲੀ ਪਵਾ ਚੁੱਕੇ ਹਨ। ਉਕਤ ਫਿਲਮ ਵਿਚ ਆਪਣੀ ਭੂਮਿਕਾ ਅਤੇ ਇਸ ਵਿਚਲੇ ਖਾਸ ਪਹਿਲੂਆਂ ਬਾਰੇ ਗੱਲ ਕਰਦਿਆਂ ਹਿੰਦੀ ਸਿਨੇਮਾ ਦੇ ਇਸ ਬਾਕਮਾਲ ਅਦਾਕਾਰ ਨੇ ਕਿਹਾ ਕਿ ਹੁਣ ਤੱਕ ਦੇ ਕਰੀਅਰ ਦੌਰਾਨ ਹਰ ਫਿਲਮ ਨੂੰ ਕਿਰਦਾਰ ਵਾਈਜ਼ ਨਿਵੇਕਲੇ ਰੰਗ ਦੇਣ ਦੀ ਜੀਅ ਜਾਨ ਕੋਸ਼ਿਸ਼ ਕਰਦਾ ਆ ਰਿਹਾ ਹਾਂ ਅਤੇ ਇਹੀ ਕਾਰਨ ਹੈ ਕਿ ਹਰ ਨਿਭਾਈ ਭੂਮਿਕਾ ਨੂੰ ਚਾਹੇ ਉਹ ਨੈਗੇਟਿਵ ਰਹੀ ਹੋਵੇ ਜਾਂ ਫਿਰ ਪੋਜੈਟਿਵ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਅਤੇ ਪਿਆਰ, ਸਨੇਹ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮਨ ਕੁਝ ਅਲੱਗ ਹਟਵੀਆਂ ਫਿਲਮਾਂ ਅਤੇ ਭੂਮਿਕਾਵਾਂ ਕਰਨ ਲਈ ਲੋਚ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਹੀ ਸਾਹਮਣੇ ਆਵੇਗੀ ਇਹ ਕਾਮੇਡੀ ਅਤੇ ਇੰਟਰਟੇਨਮੈਂਟ ਨਾਲ ਭਰਪੂਰ ਦਿਲਚਸਪ ਫਿਲਮ, ਜਿਸ ਵਿਚ ਉਸ ਨੂੰ ਦਰਸ਼ਕ ਇਕ ਨਵੇਂ ਰੂਪ ਵਿਚ ਵੇਖਣਗੇ ਅਤੇ ਉਮੀਦ ਕਰਦਾ ਹਾਂ ਕਿ ਪਸੰਦ ਵੀ ਜ਼ਰੂਰ ਕਰਨਗੇ।

ABOUT THE AUTHOR

...view details