ਪੰਜਾਬ

punjab

ETV Bharat / entertainment

Goreyan Naal Lagdi Zameen Jatt: 'ਮੁੰਡਾ ਸਾਊਥਾਲ ਦਾ' ਤੋਂ ਬਾਅਦ ਅਰਮਾਨ ਬੇਦਿਲ ਨੇ ਕੀਤਾ ਨਵੀਂ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਐਲਾਨ, ਦੇਖੋ ਫਿਲਮ ਦਾ ਪਹਿਲਾਂ ਪੋਸਟਰ - ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ

Armaan Bedil: ਹਾਲ ਹੀ ਵਿੱਚ ਅਦਾਕਾਰ ਅਰਮਾਨ ਬੇਦਿਲ ਨੇ ਆਪਣੀ ਨਵੀਂ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਐਲਾਨ ਕੀਤਾ ਹੈ। ਇਸ ਫਿਲਮ ਵਿੱਚ ਅਦਾਕਾਰ ਇੱਕ ਵਾਰ ਫਿਰ ਸੁੱਖ ਸੰਘੇੜਾ ਨਾਲ ਹੱਥ ਮਿਲਾਉਂਦੇ ਨਜ਼ਰ ਆਉਣਗੇ।

Goreyan naal Lagdi Zameen Jatt
Goreyan naal Lagdi Zameen Jatt

By ETV Bharat Punjabi Team

Published : Oct 14, 2023, 3:39 PM IST

ਚੰਡੀਗੜ੍ਹ: ‘ਮੈਂ ਬੀਚਾਰਾ’, ‘ਲਾਵਾਂ’, ‘ਨੱਚਨੇ ਨੂੰ ਜੀਅ ਕਰਦਾ’ ਵਰਗੇ ਹਿੱਟ ਗੀਤਾਂ ਲਈ ਜਾਣੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ-ਅਦਾਕਾਰ ਅਰਮਾਨ ਬੇਦਿਲ ਜਲਦੀ ਹੀ ਇੱਕ ਨਵੀਂ ਪੰਜਾਬੀ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਇਸ ਤੋਂ ਪਹਿਲਾਂ ਅਦਾਕਾਰ-ਗਾਇਕ ਸੁੱਖ ਸੰਘੇੜਾ ਦੀ ਫਿਲਮ 'ਮੁੰਡਾ ਸਾਊਥਾਲ' ਦਾ ਵਿੱਚ ਨਜ਼ਰ ਆਏ ਸਨ, ਹੁਣ ਅਦਾਕਾਰ-ਗਾਇਕ ਨੇ ਨਵੀਂ ਪੰਜਾਬੀ ਫਿਲਮ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ (Goreyan naal Lagdi Zameen Jatt) ਦਾ ਐਲਾਨ ਕੀਤਾ ਹੈ।

ਇਸ ਫਿਲਮ (Goreyan naal Lagdi Zameen Jatt) ਦਾ ਐਲਾਨ ਕਰਦੇ ਹੋਏ ਅਦਾਕਾਰ-ਗਾਇਕ ਨੇ ਇੰਸਟਾਗ੍ਰਾਮ ਉਤੇ ਲਿਖਿਆ, 'ਲਓ ਜੀ...ਮੁੰਡਾ ਸਾਊਥਾਲ ਦਾ ਤੋਂ ਬਾਅਦ ਪਿੱਛਾ ਪੈ ਗਿਆ ਸਿੱਧਾ ਗੋਰਿਆਂ ਨਾਲ। ਗੱਲ ਹੋਊ ਗੋਰਿਆਂ ਦੀ ਅਤੇ ਜੱਟਾਂ ਦੀ ਅਤੇ ਨਾਲ ਹੀ ਵਤਨ ਦੀ। ਫਿਲਹਾਲ ਇੰਨਜੁਆਏ ਕਰੋ ਸਾਡੀ ਅਗਲੀ ਫਿਲਮ ਦਾ ਟਾਈਟਲ, ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ, ਬਾਕੀ ਡੀਟੇਲ ਜਲਦੀ ਹੀ ਸਾਂਝੀ ਕਰਦੇ ਆ, ਇੱਕ ਨਵੀਂ ਜਿਹੀ ਸਟੋਰੀ ਨਾਲ ਉਹੀ ਟੀਮ ਆ ਰਹੀ ਆ...2024।'

ਫਿਲਮ (Goreyan naal Lagdi Zameen Jatt) ਦੇ ਸਿਰਲੇਖ ਅਤੇ ਕੈਪਸ਼ਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਪੰਜਾਬੀ ਮਰਦਾਂ ਅਤੇ ਔਰਤਾਂ ਦੇ ਵਿਚਕਾਰ ਘੁੰਮਦੀ ਨਜ਼ਰ ਆਵੇਗੀ। ਸ਼ਾਇਦ ਫਿਲਮ ਜ਼ਮੀਨਾਂ ਨੂੰ ਲੈ ਕੇ ਹੁੰਦੇ ਝਗੜਿਆਂ ਬਾਰੇ ਹੋਵੇਗੀ। ਤੁਸੀਂ ਪੰਜਾਬੀ ਬੰਦੇ ਦੀ ਪੰਜਾਬੀ ਨਾਲ ਜ਼ਮੀਨ ਪਿੱਛੇ ਹੁੰਦੀ ਲੜਾਈ ਸੁਣੀ ਅਤੇ ਦੇਖੀ ਹੋਣੀ ਹੈ ਪਰ ਇਹ ਸਟੋਰੀ ਪੰਜਾਬੀ ਬੰਦੇ ਦੀ ਗੋਰੇ ਨਾਲ ਲੜਾਈ ਕਰਵਾਉਂਦੀ ਨਜ਼ਰ ਆਵੇਗੀ।

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਨੂੰ ਪਿੰਕ ਪੋਨੀ ਅਤੇ ਫਿਲਮ ਮੈਜਿਕ ਦੁਆਰਾ ਪੇਸ਼ ਕੀਤਾ ਜਾਵੇਗਾ। ਇਹ ਫਿਲਮ ਸੁੱਖ ਸੰਘੇੜਾ ਦੁਆਰਾ ਹੀ ਲਿਖੀ ਜਾਵੇਗੀ ਅਤੇ ਨਿਰਦੇਸ਼ਿਤ ਵੀ ਸੁੱਖ ਸੰਘੇੜਾ ਹੀ ਕਰਨਗੇ। ਫਿਲਮ ਵਿੱਚ ਅਰਮਾਨ ਬੇਦਿਲ ਅਤੇ ਪ੍ਰੀਤ ਔਜਲਾ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫਿਲਮ ਦੇ ਹੋਰ ਵੇਰਵੇ ਜਾਣਨ ਲਈ ਈਟੀਵੀ ਭਾਰਤ ਨਾਲ ਜੁੜੇ ਰਹੋ।

ABOUT THE AUTHOR

...view details